Home / ਸਿਹਤ / ਜ਼ਿਆਦਾ ਮਿੱਠਾ ਬਣ ਸਕਦਾ ਹੈ ਤੁਹਾਡੀ ਸਿਹਤ ਲਈ ਜ਼ਹਿਰ

ਜ਼ਿਆਦਾ ਮਿੱਠਾ ਬਣ ਸਕਦਾ ਹੈ ਤੁਹਾਡੀ ਸਿਹਤ ਲਈ ਜ਼ਹਿਰ

ਜੇਕਰ ਮਿੱਠੀਆਂ ਚੀਜ਼ਾਂ ਦੇਖ ਕੇ ਤੁਹਾਡੇ ਮੂੰਹ ‘ਚ ਪਾਣੀ ਆ ਜਾਂਦਾ ਤੇ ਤੁਸੀਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ। ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜ਼ਰੂਰਤ ਤੋਂ ਜਿਆਦਾ ਮਿੱਠਾ ਸਾਡੀ ਸਿਹਤ ਲਈ ਖ਼ਤਰਨਾਕ ਹੈ। ਰਸਗੁੱਲਾ, ਚਾਕਲੇਟ, ਚਾਹ, ਕਾਫੀ, ਆਦਿ ਮਿੱਠੀਆਂ ਚੀਜ਼ਾਂ ਦਾ ਸੇਵਨ ਬੱਚਿਆਂ ਲਈ ਹੀ ਨਹੀਂ ਬਲਕਿ ਵੱਡਿਆਂ ਲਈ ਵੀ ਬਹੁਤ ਹਾਨੀਕਾਰਕ ਹੈ। ਹਨ ਚੀਜ਼ਾਂ ਦਾ ਜਿਆਦਾ ਮਾਤਰਾ ‘ਚ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਸਾਰੇ ਰੋਗ ਲੱਗ ਜਾਂਦੇ ਹਨ।

ਪਿਆਸ ਦਾ ਵੱਧਣਾ

ਜਿਆਦਾ ਮਿੱਠਾ ਖਾਣ ਨਾਲ ਪਿਆਸ ਵੀ ਜਿਆਦਾ ਲੱਗਣ ਲੱਗ ਜਾਂਦੀ ਹੈ। ਖੂਨ ‘ਚ ਸ਼ੁਗਰ ਵੱਧਣ ਨਾਲ ਸਰੀਰ ਨੂੰ ਖ਼ੂਨ ਦਾ ਫਲੋਅ ਸਹੀ ਰੱਖਣ ਲਈ ਜਿਆਦਾ ਪਾਣੀ ਦੀ ਲੋੜ੍ਹ ਹੁੰਦੀ ਹੈ। ਜਿਸ ਕਰਕੇ ਜਿਆਦਾ ਪਿਆਸ ਲੱਗਦੀ ਹੈ। ਇਹ ਇੱਕ ਤਰ੍ਹਾਂ ਨਾਲ ਪ੍ਰੀਡਾਇਬੈਟਿਕ ਲੱਛਣ ਹੈ। ਇਹ ਇੱਕ ਸੰਦੇਸ਼ ਹੁੰਦਾ ਹੈ ਕੇ ਤੁਹਾਡੇ ਸਰੀਰ ਨੂੰ  ਡਾਇਬਟੀਜ਼ ਦਾ ਖ਼ਤਰਾ ਹੋ ਸਕਦਾ ਹੈ।

ਦੰਦਾਂ ‘ਚ ਦਰਦ

ਜਿਆਦਾ ਮਿੱਠਾ ਖਾਣ ਨਾਲ ਦੰਦਾਂ ‘ਚ ਦਰਦ ਕਦੀ ਸਮੱਸਿਆ ਹੋ ਜਾਂਦੀ ਹੈ। ਦੰਦਾਂ ‘ਚ ਕੀੜਾ ਲੱਗਣ ਦੇ ਨਾਲ ਨਾਲ ਖੋੜਾ ਪੈ ਜਾਂਦੀਆਂ ਹਨ।

ਥਕਾਵਟ ਮਹਿਸੂਸ ਹੋਣਾ

ਜੇਕਰ ਤੁਹਾਨੂੰ ਪਹਿਲਾ ਨਾਲੋਂ ਜਿਆਦਾ ਥਕਾਵਟ ਹੁੰਦੀ ਹੈ ਤਾਂ ਆਪਣੇ ਆਪ ਨੂੰ ਸੰਭਾਲ ਲਾਓ। ਜੇ ਸਰੀਰ ‘ਚ ਸ਼ੂਗਰ ਦੀ ਮਾਤਰਾ ਜਿਆਦਾ ਹੋ ਜਾਵੇ ਤਾਂ ਪੈਨਕਰੀਆਜ਼ ‘ਚ ਇੰਸੁਲਿਨ ਵੱਧ ਜਾਂਦੇ ਹਨ। ਇਸ ਨਾਲ ਸਰੀਰ ਨੂੰ ਥਕਾਵਟ ਮਹਿਸੂਸ ਹੁੰਦੀ ਹੈ।

ਭਾਰ ਦਾ ਵਧਣਾ

ਜਿਆਦਾ ਮਿੱਠਾ ਖਾਣ ਨਾਲ ਸਰੀਰ ਦਾ ਭਾਰ ਵਧਣ ਲੱਗ ਜਾਂਦਾ ਹੈ। ਇਸ ਲਈ ਮਿੱਠੇ ਦੀ ਮਾਤਰਾ ਨੂੰ ਘਟਾ ਦਿਓ।

ਹਾਈ ਬਲੱਡ ਪ੍ਰੈਸ਼ਰ

ਪਲੂਦ ਪ੍ਰੈਸ਼ਰ ਲੋਅ ਹੋਣ ਤੇ ਮਿੱਠਾ ਖਾਣਾ ਸਭ ਤੋਂ ਵਧੀਆ ਇਲਾਜ ਹੈ। ਪਰ ਇਸ ਦਾ ਜਿਆਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਵੱਧ ਵੀ ਸਕਦਾ ਹੈ। ਜਿਆਦਾ ਮਿੱਠਾ ਸਾਡੇ ਗੁਰਦਿਆਂ ਲਈ ਵੀ ਬਹੁਤ ਨੁਕਸਾਨਦਾਇਕ ਹੁੰਦਾ ਹੈ। ਜਿਹੜੇ ਵਿਅਕਤੀ ਸੰਤੁਲਿਤ ਭੋਜਨ ਲੈਂਦੇ ਹਨ ਮਿੱਠਾ ਓਹਨਾ ਨੂੰ ਜਿਆਦਾ ਨੁਕਸਾਨ ਨਹੀਂ ਪਹਚਾਉਂਦਾ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com