Home / ਸਿਹਤ / ਸਰੀਰ ਨੂੰ ਹੁੰਦੇ ਹਨ ਇਹ ਫ਼ਾਇਦੇ ,ਪੁੰਗਰੇ ਹੋਏ ਅਨਾਜ ਖਾਣ ਨਾਲ

ਸਰੀਰ ਨੂੰ ਹੁੰਦੇ ਹਨ ਇਹ ਫ਼ਾਇਦੇ ,ਪੁੰਗਰੇ ਹੋਏ ਅਨਾਜ ਖਾਣ ਨਾਲ

ਪੁੰਗਰੇ ਹੋਏ ਅਨਾਜ ਦਾ ਸੇਵਨ ਸਾਡੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਪੁੰਗਰੇ ਅਨਾਜ ਦਾ ਸੇਵਨ ਸਵੇਰ ਦੇ ਭੋਜਨ ‘ਚ ਸਭ ਤੋਂ ਵਧੀਆ ਹੁੰਦਾ ਹੈ। ਤੁਸੀਂ ਇਸ ਦਾ ਸੇਵਨ ਦੁਪਹਿਰ ਦੇ ਖਾਣੇ ਜਾਂ ਸ਼ਾਮ ਦੇ ਸਨੈਕਸ ‘ਚ ਵੀ ਇਸ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਪੋਸ਼ਟਿਕ ਤੱਤ ਵੱਡੀ ਮਾਤਰਾ ‘ਚ ਪਾਏ ਜਾਂਦੇ ਹਨ। ਪੋਟਾਸ਼ੀਅਮ, ਆਇਰਨ, ਵਿਟਾਮਿਨ ‘ਈ’ ਤੇ ਪ੍ਰੋਟੀਨ ਆਦਿ ਤੱਤ ਇਸ ‘ਚ ਪਾਏ ਜਾਂਦੇ ਹਨ। ਪੁੰਗਰੇ ਹੋਏ ਅਨਾਜ ‘ਚ ਫ਼ਲ ਤੇ ਸਬਜ਼ੀਆਂ ਤੋਂ ਜ਼ਿਆਦਾ ਅੰਜ਼ਾਇਮਸ ਹੁੰਦੇ ਹਨ। ਜੋ ਸਾਡੀ ਚਮੜੀ ਤੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ।

ਸਾਬਤ ਮੂੰਗੀ ਦੇ ਪੁੰਗਰੇ ਹੋਏ ਦਾਣਿਆਂ ਨੂੰ 8 ਘੰਟੇ ਤੱਕ ਪਾਣੀ ‘ਚ ਭਿਓਂ ਕਿ ਰੱਖੋ। ਫਿਰ ਉਸ ਦਾ ਪਾਣੀ ਕੱਢ ਕਿ ਇੱਕ ਪੋਟਲੀ ‘ਚ ਦਾਣਿਆਂ ਨੂੰ 6 ਤੋਂ 8 ਘੰਟੇ ਤੱਕ  ਰੱਖਣਾ ਪੈਂਦਾ ਹੈ। ਫਿਰ ਇਹ ਦਾਣੇ ਖਾਣ ਯੋਗ ਹੁੰਦੇ ਹਨ।

ਕਾਬਲੀ ਛੋਲੇ

  • ਕਾਬਲੀ ਛੋਲਿਆਂ ਨੂੰ ਵੀ 24 ਘੰਟੇ ਤੱਕ ਭਿਓਂ ਕਿ ਰੱਖਣਾ ਪੈਂਦਾ ਹੈ। ਫਿਰ ਪੋਟਲੀ ‘ਚ ਬੰਨ੍ਹ ਕਿ ਪਾਣੀ ਦਾ ਹਲਕਾ ਛਿੱਟਾ ਦੇ ਕਿ ਛੱਡ ਦਿੱਤੋ ਜਾਂਦਾ ਹੈ।
  • ਫਿਰ ਇਸ ਨੂੰ 24 ਬਾਅਦ ਦੇਖ ਲਵੋ ਕਿ ਦਾਲ ਪੁੰਗਰੀ ਜਾਂ ਨਹੀਂ। ਕਾਲੇ ਛੋਲਿਆਂ ਨੂੰ ਵੀ 24 ਘੰਟੇ ਤੱਕ ਰੱਖਣਾ ਪੈਂਦਾ ਹੈ। ਫਿਰ ਉਹਨਾਂ ਨੂੰ ਪਾਣੀ ‘ਚੋਂ ਕੱਢ ਕਿ ਪੋਟਲੀ ‘ਚ ਬੰਨ੍ਹ ਕਿ ਸੁੱਕਣ ਲਈ ਰੱਖ ਦਿੱਤਾ ਜਾਂਦਾ ਹੈ ਫਿਰ ਵੀ ਇਸ ਨੂੰ 30 ਜਾਂ 36 ਘੰਟੇ ਤੱਕ ਦਾ ਸਮਾਂ ਲੱਗ ਜਾਂਦਾ ਹੈ।

ਪੁੰਗਰੇ ਅਨਾਜ ਦੇ ਲਾਭ

  • ਸਾਬਤ ਮੂੰਗੀ ਦੇ ਦਾਣਿਆਂ ‘ਚ ਫੋਲੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਸ ਦੇ ਸੇਵਨ ਨਾਲ ਦਿਮਾਗ ਤੇ ਸਪਾਈਨਲ ਕਾਰਡ ਸਬੰਧੀ ਰੋਗ ਦੂਰ ਹੋ ਜਾਂਦੇ ਹਨ।
  • ਨੌਜਵਾਨਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਕਾਬਲੀ ਛੋਲਿਆਂ ਦੇ ਪੁੰਗਰੇ ਦਾਣਿਆਂ ‘ਚ ਫਾਈਬਰ ਦੀ ਮਾਤਰਾ ਕਾਫ਼ੀ ਹੁੰਦੀ ਹੈ।
  • ਜਿਸ ਨਾਲ ਕਿ ਪੇਟ ਭਰਿਆ ਰਹਿੰਦਾ ਹੈ। ਇਸ ਦੇ ਸੇਵਨ ਨਾਲ ਬਲੱਡ ਸ਼ੂਗਰ ਕਾਬੂ ਤੇ ਕੋਲੈਸਟ੍ਰੋਲਦੀ ਮਾਤਰਾ ਘੱਟ ਜਾਂਦੀ ਹੈ।
  • ਇਹਨਾਂ ‘ਚ ਕੈਲਰੀ ਤੇ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ ਤੇ ਇਸ ਨਾਲ ਦਿਲ ਸਬੰਧੀ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।
  • ਕਿਸ ਤਰ੍ਹਾਂ ਕਰੀਏ ਇਸ ਦਾ ਸੇਵਨ -ਪੁੰਗਰੇ ਹੋਏ ਅਨਾਜ ‘ਚ ਟਮਾਟਰ, ਪਿਆਜ਼, ਉਬਲੇ ਹੋਏ ਆਲੂ, ਨਾਰੀਅਲ, ਖੀਰਾ, ਨਿੰਬੂ ਆਦਿ ਕੁੱਝ ਵੀ ਮਿਲਾ ਕਿ ਇਸ ਨੂੰ ਚਾਟ ਦੇ ਰੂਪ ‘ਚ ਬਣਾ ਕਿ ਖਾ ਸਕਦੇ ਹੋ।
  • ਜਿਨ੍ਹਾਂ ਲੋਕਾਂ ਦੇ ਪੇਟ ਕਮਜ਼ੋਰ ਹੋਵੇ ਉਨ੍ਹਾਂ ਨੂੰ ਪੁੰਗਰੇ ਅਨਾਜ ਦਾ ਸੇਵਨ ਨਹੀਂ ਕਰਨਾ ਚਾਹੀਦਾ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਇਸ ਦਸੇਵਨ ਨਹੀਂ ਕਰਨਾ ਚਾਹੀਦਾ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com