Home / ਸਿਹਤ / ਜਾਣੋ ਵਜ੍ਹਾ ਦਮੇ ਦੀ ਬਿਮਾਰੀ ਦੀ ,ਵੱਧ ਰਹੀ ਹੈ ਬੱਚਿਆਂ ‘ਚ ਲਗਾਤਾਰ

ਜਾਣੋ ਵਜ੍ਹਾ ਦਮੇ ਦੀ ਬਿਮਾਰੀ ਦੀ ,ਵੱਧ ਰਹੀ ਹੈ ਬੱਚਿਆਂ ‘ਚ ਲਗਾਤਾਰ

ਅੱਜ ਦੇ ਸਮੇ ‘ਚ ਇਹ ਬਿਮਾਰੀ ਛੋਟੇ ਬੱਚਿਆਂ ਤੇ ਨੌਜਵਾਨਾਂ ‘ਚ ਵੀ ਪਾਏ ਜਾਂਦੀ ਹੈ। ਇੱਕ ਖੋਜ ਤੋਂ ਪਤਾ ਚੱਲਿਆ ਹੈ ਕਿ ਵਿਟਾਮਿਨ ‘ਡੀ’ ਦਾ ਸੇਵਨ ਕਰਨ ਨਾਲ ਦਮਾ ਤੋਂ ਬੱਚਿਆਂ ਜਾਂ ਸਕਦਾ ਹੈ। ਅਸਥਮਾ ਮਤਲਬ ਦਮਾ ਫੇਫੜਿਆਂ ਨਾਲ ਜੁੜੀ ਇੱਕ ਬਿਮਾਰੀ ਹੈ। ਇਸ ਨਾਲ ਮਰੀਜ ਨੂੰ ਸਾਹ੍ਹ ਲੈਣਾ ਬਹੁਤ ਔਖਾ ਹੁੰਦਾ ਹੈ। ਪਿਛਲੇ ਕੁੱਝ ਸਾਲਾਂ ‘ਚ ਪ੍ਰਦੂਸ਼ਣ ਤੇ ਮੋਟਾਪੇ ਕਾਰਨ ਦਮਾ ਦੇ ਰੋਗੀਆਂ ਦੀ ਸੰਖਿਆ ਵੱਧ ਗਈ ਹੈ।  ਆਓ ਜਾਣਦੇ ਹਾਂ ਕਿ ਵਿਟਾਮਿਨ ‘ਡੀ’ ਦੇ ਸੇਵਨ ਨਾਲ ਕਿਸ ਤਰ੍ਹਾਂ ਦਮੇ ਦੀ ਬਿਮਾਰੀ ਤੋਂ ਬੱਚਿਆਂ ਜਾਂ ਸਕਦਾ ਹੈ।

*ਬੱਚਿਆਂ ‘ਚ ਦਮਾ ਹੋਣ ਦੇ ਖ਼ਤਰੇ-ਦਮਾ ਚਾਹੇ ਬੱਚਿਆਂ ਨੂੰ ਹੋਵੇ ਜਾਂ ਵੱਡਿਆਂ ਨੂੰ ਸਭ ਲਈ ਖ਼ਤਰਨਾਕ ਹੀ ਹੁੰਦਾ ਹੈ। ਪਰ ਜਦੋਂ ਬੱਚਿਆਂ ਨੂੰ ਦਮਾ ਹੁੰਦਾ ਹੈ ਤਾਂ ਹੋਹਣਾ ਨੂੰ ਕੁੱਝ ਅਲੱਗ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਪੈਂਦਾ ਹੈ। ਛੋਟੀ ਉਮਰ ‘ਚ ਦਮਾ ਹੋਣ ਦੇ ਕਾਰਨ ਬੱਚੇ ਸਕੂਲ ‘ਚ ਖੇਡਾਂ ‘ਚ ਭਾਗ ਨਹੀਂ ਲੈ ਸਕਦੇ। ਨੀਂਦ ਤੇ ਪੜ੍ਹਾਈ ਉੱਪਰ ਵੀ ਕਾਫ਼ੀ ਪ੍ਰਭਾਵ ਪੈਂਦਾ ਹੈ। ਕਈ ਵਾਰ ਬੱਚਿਆਂ ਨੂੰ ਦਮੇ ਦਾ ਅਟੈਕ ਵੀ ਹੋ ਸਕਦਾ ਹੈ। ਜੋ ਕਿ ਕਾਫ਼ੀ ਖ਼ਤਰਨਾਕ ਹੁੰਦਾ ਹੈ ਇਸ ਦਾ ਸਹੀ ਸਮੇ ਤੇ ਇਲਾਜ ਕਰਵਾ ਕਿ ਇਸ ਨੂੰ ਕੰਟਰੌਲ ਕੀਤਾ ਜਾ ਸਕਦਾ ਹੈ।

*ਖੋਜ ਦੌਰਾਨ ਹੋਇਆ ਖੁਲਾਸਾ -ਇੱਕ ਖੋਜ ਤੋਂ ਪਤਾ ਚੱਲਿਆ ਹੈ ਕਿ ਜਿਨ੍ਹਾਂ ਸ਼ਹਿਰਾਂ ‘ਚ ਪ੍ਰਦੂਸ਼ਣ ਹੁੰਦਾ ਹੈ। ਇਸ ਖੋਜ ‘ਚ ਸਕੂਲ ਜਾਣ ਵਾਲੇ 120 ਬੱਚਿਆਂ ਤੇ ਜਾਂਚ ਕੀਤੀ ਗਈ। ਉਹਨਾਂ ਬੱਚਿਆਂ ‘ਚ ਵਿਟਾਮਿਨ ‘ਡੀ’ ਦੀ ਕਮੀ ਹੋਣ ਦੇ ਕਾਰਨ ਦਮਾ ਦੇ ਲੱਛਣ ਪਾਏ ਗਏ ਹਨ। 40 ਤੋਂ ਜ਼ਿਆਦਾ ਬੱਚੇ ਮੋਟਾਪੇ ਦਾ ਸ਼ਿਕਾਰ ਹਨ। ਜ੍ਹਿਨਾਂ ਬੱਚਿਆਂ ਦੇ ਖੂਨ ‘ਚ ਵਿਟਾਮਿਨ ‘ਡੀ’ ਦੀ ਜ਼ਿਆਦਾ ਮਾਤਰਾ ਹੋਣ ਦੇ ਕਾਰਨ ਦਮਾ ਹੁੰਦਾ ਹੈ।

* ਲੱਛਣ -*ਖਾਂਸੀ – ਇਸ ਦੌਰਾਨ ਬੱਚਿਆਂ ਨੂੰ ਬਹੁਤ ਜ਼ਿਆਦਾ ਖਾਂਸੀ ਹੁੰਦੀ ਹੈ ਤੇ ਇਹ ਰਾਤ ਨੂੰ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਦਿਨ ‘ਚ ਇਹ ਖਾਂਸੀ ਬੱਚਿਆਂ ਨੂੰ ਖੇਡਣ ਦੇ ਸਮੇਂ ਤੇ ਰਾਤ ਨੂੰ ਹੱਸਣ ਸਮੇਂ ਹੁੰਦੀ ਹੈ। ਇਸ ਖਾਂਸੀ ਨੂੰ ਸਾਧਾਰਨ ਨਾ ਸਮਝੋ ਇਹ ਦਮੇ ਦੀ ਬਿਮਾਰੀ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ।  *ਘਬਰਾਹਟ -ਬੱਚਿਆਂ ‘ਚ ਦਮਾ ਹੋਣ ਦੇ ਕਈ ਕਾਰਨ ਪਾਏ ਜਾਂਦੇ ਹਨ। ਇਹਨਾਂ ‘ਚੋਂ ਇੱਕ ਇਹ ਵੀ ਹੈ ਕਿ ਜਦੋਂ ਬੱਚੇ ਸਾਹ ਲੈਂਦੇ ਜਾਂ ਛੱਡਦੇ ਸਮੇਂ ਸਿਟੀ ਦੀ ਅਵਾਜ਼ ਜਾਂ ਘਬਰਾਹਟ ਵੀ ਹੋਣ ਲੱਗ ਜਾਂਦੀ ਹੈ। ਇਹ ਲੱਛਣ ਆਮ ਤੋਰ ਤੇ ਦੇਖਿਆ ਜਾ ਸਕਦਾ ਹੈ।  ਇਸ ਸਮੇਂ ਦੌਰਾਨ ਬੱਚੇ ਤੇਜ਼ੀ ਨਾਲ ਸਾਹ ਲੈਣ ਲੱਗ ਜਾਂਦੇ ਹਨ।

*ਬੱਚਿਆਂ ‘ਚ ਦਮਾ ਰੋਕਣ ਦੇ ਉਪਾਅ –
– ਜੇਕਰ ਬੱਚੇ ‘ਚ ਦਮਾ ਦੇ ਲੱਛਣ ਦੇਖਣ ਨੂੰ ਮਿਲਦੇ ਹਨ ਤਾਂ ਜਲਦੀ ਤੋਂ ਜਲਦੀ ਉਸ ਦਾ ਇਲਾਜ ਸ਼ੁਰੂ ਕਰਵਾਓ। – ਉਹਨਾਂ ਦੀ ਸਹੀ ਸਮੇਂ ਤੇ ਤਰੀਕੇ ਨਾਲ ਦਵਾਈ ਲੈਣ ‘ਚ ਮਦਦ ਕਰੋ। – ਸਮੇਂ-ਸਮੇਂ ਤੇ ਉਸ ਨੂੰ ਡਾਕਟਰ ਦੇ ਕੋਲ ਲਿਜਾਂਦੇ ਰਹੋ। – ਉਹਨਾਂ ਨੂੰ ਸਿਰਫ਼ ਉਹ ਵਾਲੀ ਦਵਾਈ ਹੀ ਦੇਵੋ ਜੋ ਡਾਕਟਰ ਤੇ ਦਸੀ ਹੈ।-ਇਨਹੇਲਰ  ਹਮੇਸ਼ਾ  ਆਪਣੇ ਕੋਲ ਰੱਖੋ ਤੇ ਜਨਤਕ ਤੌਰ ਤੇ ਇਸਦਾ ਉਪਯੋਗ ਕਰਨ ਲਈ ਸ਼ਰਮ ਮਹਿਸੂਸ ਨਾ ਕਰੋ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com