Home / ਸਿਹਤ / ਔਰਤਾਂ ‘ਚ ਬਾਂਝਪਨ ਦੀ ਸਮੱਸਿਆ ਹੁੰਦੀ ਹੈ ਇਨ੍ਹਾਂ ਕਾਰਨਾਂ ਕਰਕੇ

ਔਰਤਾਂ ‘ਚ ਬਾਂਝਪਨ ਦੀ ਸਮੱਸਿਆ ਹੁੰਦੀ ਹੈ ਇਨ੍ਹਾਂ ਕਾਰਨਾਂ ਕਰਕੇ

ਔਰਤਾਂ ‘ਚ ਬਾਂਝਪਨ ਦੀ ਸਮੱਸਿਆ ਪਿਛਲੇ ਕੁਝ ਸਾਲਾਂ ‘ਚ ਕਾਫ਼ੀ ਵੱਧ ਗਈ ਹੈ। ਇੱਕ ਖੋਜ ਅਨੁਸਾਰ ਭਾਰਤ ‘ਚ ਲਗਭਗ 2 ਕਰੋੜ 75 ਲੱਖ ਜੋੜੇ ਬਾਂਝਪਨ ਦਾ ਸ਼ਿਕਾਰ ਹਨ। ਮਤਲਬ ਕਿ ਹਰ 10 ਵਿਆਹ ਦੇ ਜੋੜਿਆ ‘ਚੋਂ ਇੱਕ ਜੋੜਾ ਵਿਆਹ ਦੇ ਬਾਅਦ ਬੱਚੇ ਨੂੰ ਜਨਮ ਦੇਣ ਦੇ ਯੋਗ ਨਹੀਂ ਹੈ। ਬਾਂਝਪਨ ਦੇ ਵਾਰੇ ਲੋਕਾਂ ਦੇ ਮਨ ‘ਚ ਬਹੁਤ ਸਾਰੇ ਗਲਤ ਵਿਚਾਰ ਆਉਂਦੇ ਹਨ। ਪਰ ਡਾਕਟਰਾ ਦਾ ਕਹਿਣਾ ਹੈ ਜ਼ਿਆਦਾਤਰ ਲੋਕਾਂ ‘ਚ ਬਾਂਝਪਨ ਦੀ ਸਮੱਸਿਆ ਦਾ ਕਾਰਨ ਉਨ੍ਹਾਂ ਦੀਆ ਗਲਤ ਆਦਤਾਂ ਹਨ।

ਵੱਡੀ ਉਮਰ ‘ਚ ਵਿਆਹ ਕਰਨਾ

ਅੱਜ ਕੱਲ੍ਹ ਦੇ ਸਮੇਂ ‘ਚ ਲੜਕੀਆਂ – ਲੜਕੇ ਆਪਣੇ ਕਰੀਅਰ ਨੂੰ ਸੈੱਟ ਕਰਨ ਤੇ ਆਪਣੀ ਪੜ੍ਹਾਈ ਨੂੰ ਪੂਰਾ ਕਰਨ ਤੇ ਆਪਣੇ ਪੈਰਾਂ ਤੇ ਖੜ੍ਹੇ ਹੋਣ ਤੇ ਆਪਣੀ ਉਮਰ ਜ਼ਿਆਦਾ ਕਰ ਲੈਂਦੇ ਹਨ। ਜ਼ਿਆਦਾਤਰ ਲੜਕੇ ਲੜਕੀਆਂ 30-32 ਦੀ ਉਮਰ ‘ਚ ਵਿਆਹ ਕਰਵਾਉਂਦੇ ਹਨ।  ਇਸ ਤੋਂ ਇਲਾਵਾ ਓ ਵਿਆਹ ਤੋਂ ਬਾਅਦ ਵੀ ਕੁੱਝ ਸਮੇਂ ਤੱਕ ਬਚੇ ਦੀਆਂ ਜ਼ਿਮੇਂਦਾਰੀਆਂ ਤੋਂ ਬਚਦੇ ਰਹਿੰਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ 35 ਸਾਲ ਤੋਂ ਬਾਅਦ ਦੀਆਂ ਔਰਤਾਂ ਨੂੰ ਮਾਂ ਬਣਨ ‘ਚ ਆਮ ਨਾਲੋਂ ਜ਼ਿਆਦਾ ਸਮੱਸਿਆ ਆਉਂਦੀ ਹੈ।  ਜ਼ਿਆਦਾਤਰ ਮਾਮਲਿਆਂ ‘ਚ ਨਾਰਮਲ ਡਿਲੀਵਰੀ ਦੀ ਵਜਾਏ ਓਪਰੇਸ਼ਨ ਕਰਨਾ ਪੈਂਦਾ ਹੈ|

ਗਲਤ ਆਦਤਾਂ

ਅੱਜ ਕੱਲ੍ਹ ਕਈ ਲੋਕ ਘੱਟ ਉਮਰ ‘ਚ ਸਿਗਰੇਟ, ਗੁਟਖਾ ਤੇ ਸ਼ਰਾਬ ਹੋਰ ਕਈ ਗਲਤ ਆਦਤਾਂ ਕੁੜੀਆਂ ਮੁੰਡਿਆਂ ‘ਚ ਕਾਫ਼ੀ ਪਾਇਆ ਜਾਂਦੀਆਂ ਹਨ। ਇਹਨਾਂ ਆਦਤਾਂ ਦੇ ਕਾਰਨ ਸ਼ੁਕਰਾਣ ਦੀ ਗਿਣਤੀ ਘੱਟ ਜਾਂਦੀ ਹੈ। ਇਹ ਜੈਨੇਟਿਕ ਤੌਰ ਤੇ ਸੰਸ਼ੋਧਿਤ ਬੱਚਿਆਂ ਨੂੰ ਵੀ ਬਣਾ ਸਕਦਾ ਹੈ। ਇਸੇ ਤਰ੍ਹਾਂ ਸ਼ਰਾਬ ਵੀ ਟੈਸਟੋਸਟੇਰਨ ਦੇ ਉਤਪਾਦਨ ਨੂੰ ਘਟਾਉਂਦੀ ਹੈ। ਮਾਹਿਰਾਂ ਅਨੁਸਾਰ, ਬਾਂਝਪਨ ਵੀ ਕਿਸੇ ਕਿਸਮ ਦੀ ਦਵਾਈਆਂ ਜਾਂ ਦਵਾਈਆਂ ਦੀ ਗਲਤ ਵਰਤੋਂ ਕਰਕੇ ਹੋ ਸਕਦੀ ਹੈ। ਸਟੀਰਾਇਡ ਵਰਗੀਆਂ ਹਾਰਮੋਨਸ ਤੁਹਾਡੇ ਸਰੀਰ ‘ਚ ਹਾਰਮੋਨ ਦੇ ਪੱਧਰ ‘ਚ ਤਬਦੀਲੀ ਲਿਆਉਂਦੇ ਹਨ। ਬੀਮਾਰ ਹੋਣ ਤੋਂ ਬਾਅਦ ਵੀ ਡਾਕਟਰਾਂ ਦੀ ਸਲਾਹ ਨਾਲ ਦਵਾਈਆਂ ਲੈਣੀਆਂ ਚਾਹੀਦੀਆਂ ਹਨ।

ਕੰਮ ਦਾ ਬੋਝ

ਅੱਜ-ਕੱਲ੍ਹ, ਹਰ ਖੇਤਰ ‘ਚ ਕੰਮ ਤੇ ਕਾਮਯਾਬੀ ਦਾ ਦਬਾਅ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਿਆ ਹੈ। ਇਸ ਕਾਰਨ ਲੋਕਾਂ ਨੂੰ ਓਵਰਟਾਈਮ, ਰਾਤ ਦੀ ਸ਼ਿਫਟ ਜਾਂ ਘਰ ‘ਚ ਕੰਮ ਕਰਨ ਲਈ ਮਜਬੂਰ ਹੁੰਦੇ ਹਨ। ਕੰਮ ਦੇ ਨਾਲ-ਨਾਲ ਸਰੀਰ ਲਈ ਆਰਾਮ ਵੀ ਬਹੁਤ ਜਰੂਰੀ ਹੈ। ਸਮੇਂ ਦੀ ਕਮੀ ਦੇ ਕਾਰਨ ਲੋਕ ਕਸਰਤ ਨਹੀਂ ਕਰਦੇ ਤੇ ਨਾ ਹੀ ਆਪਣੇ ਖਾਣ ਪੀਣ ਦਾ ਧਿਆਨ ਰੱਖ ਦੇ ਹਨ।

ਬਾਂਝਪਨ ਨੂੰ ਕਿਵੇਂ ਦੂਰ ਕਰਨਾ ਹੈ?

ਬਾਂਝਪਨ ਨੂੰ ਦੂਰ ਕਰਨ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਹੁਣ ਤੋਂ ਆਪਣੀ ਸਿਹਤ ਦਾ ਧਿਆਨ ਰੱਖੋ।  ਸ਼ੁਰੂ ਤੋਂ ਆਪਣੇ ਮੋਟਾਪੇ, ਡਾਇਬੀਟੀਜ਼ ਤੇ ਬਲੱਡ ਪ੍ਰੈਸ਼ਰ ਕੰਟਰੋਲ ਰੱਖੋ ਸਿਗਰੇਟਸ, ਸ਼ਰਾਬ ਤੇ ਤੰਬਾਕੂ ਉਤਪਾਦਾਂ ਨੂੰ ਪੂਰੀ ਤਰ੍ਹਾਂ ਬੰਦ ਕਰੋ। ਖਾਣ ਪੀਣ ‘ਚ ਪੋਸ਼ਟਿਕ ਭੋਜਨ ਸ਼ਾਮਲ ਕਰੋ ਤੇ ਰੋਜ਼ਾਨਾ ਥੋੜ੍ਹੀ ਕਸਰਤ ਕਰੋ।

About Admin

Check Also

ਜਾਣੋ ਕਿਉਂ ਵਰਦਾਨ ਹੈ ਅਨਾਰ, ਸਿਹਤ ਲਈ

ਅਸੀਂ ਆਪਣੀ ਜ਼ਿੰਦਗੀ ‘ਚ ਬਹੁਤ ਸਾਰੇ ਫਲਾਂ ਦਾ ਇਸਤੇਮਾਲ ਕਰਦੇ ਹਾਂ। ਜਿਨ੍ਹਾਂ ‘ਚੋ ਅਨਾਰ ਸਾਡੇ ਲਈ ਬਹੁਤ …

WP Facebook Auto Publish Powered By : XYZScripts.com