Saturday , May 11 2024
Home / ਸਿਹਤ / ਮੈਡੀਟੇਸ਼ਨ ਲਾਹੇਵੰਦ ਹੈ ਬੱਚਿਆਂ ਲਈ

ਮੈਡੀਟੇਸ਼ਨ ਲਾਹੇਵੰਦ ਹੈ ਬੱਚਿਆਂ ਲਈ

ਧਿਆਨ ਮਤਲਬ ਮੈਡੀਟੇਸ਼ਨ ਕਰਨਾ ਬਹੁਤ ਜਰੂਰੀ ਹੈ। ਮੈਡੀਟੇਸ਼ਨ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਸਰੀਰ ਤੇ ਦਿਮਾਗ ਦੋਨਾਂ ਨੂੰ ਫ਼ਾਇਦਾ ਹੁੰਦਾ ਹੈ।  ਜੇਕਰ ਤੁਸੀਂ ਬੱਚਿਆਂ ਨੂੰ ਬਚਪਨ ‘ਚ ਹੀ ਮੈਡੀਟੇਸ਼ਨ ਦੀ ਆਦਤ ਪਾ ਦੋ ਗਏ ਤਾ ਉਹ ਪੜ੍ਹਾਈ, ਖੇਡਣ ਕੁੱਦਣ ਤੇ ਹਰ ਖੇਤਰ ‘ਚ ਅੱਗੇ ਰਹਿਣਗੇ। ਮੈਡੀਟੇਸ਼ਨ ਨਾਲ ਬੱਚਿਆਂ ਦੀ ਯਾਦਸ਼ਕਤੀ ਤੇਜ਼ ਹੁੰਦੀ ਹੈ। ਕਈ ਲੋਕ ਸਮਜਦੇ ਹਨ ਕਿ ਮੈਡੀਟੇਸ਼ਨ ਬੱਚਿਆਂ ਲਈ ਮੁਸ਼ਕਿਲ ਹੁੰਦਾ ਹੈ ਪਰ ਇਹ ਗ਼ਲਤ ਹੈ। ਅਸੀਂ ਤੁਹਾਨੂੰ ਦੱਸਦੇ ਹਾਂ  ਕਿ ਬੱਚਿਆਂ ਨੂੰ ਮੈਡੀਟੇਸ਼ਨ ਕਿਸ ਤਰ੍ਹਾਂ ਕਰਵਾਇਆ ਜਾਵੇ।

ਬੱਚਿਆਂ ਨੂੰ ਧਿਆਨ ਦੀ ਆਦਤ ਪਾਉਣ ਲਈ ਤੁਹਾਨੂੰ ਖ਼ੁਦ ਨੂੰ ਵੀ ਮਹਿਨਤ ਕਰਨੀ ਪਵੇਗੀ। ਬਚਾ ਜਦੋ 3 – 4 ਸਾਲ ਦਾ ਹੋ ਜਾਵੇ ਤੇ ਉਹ ਚੰਗੀ ਤਰ੍ਹਾਂ ਤੁਰਨ ਲੱਗ ਜਾਵੇ।  ਸਵੇਰੇ ਸਵੇਰੇ ਉਸ ਨੂੰ ਆਪਣੇ ਨਾਲ ਪਾਰਕ ‘ਚ ਲਿਜਾ ਕਿ ਪੈਦਲ ਚਲਵਾਓ। ਇਸ ਨਾਲ ਬੱਚੇ ਦੇ ਫੇਫੜਿਆਂ ‘ਚ ਸ਼ੁੱਧ ਆਕਸੀਜਨ ਦਾ ਸੰਚਾਰ ਵਧੇਗਾ। ਕੁਦਰਤ ਨਾਲ ਉਸ ਦਾ ਪਿਆਰ ਪਵੇਗਾ। ਹੌਲੀ ਹੌਲੀ ਜਦੋ ਉਹ ਥੋੜ੍ਹਾ ਵੱਡਾ ਹੋ ਜਾਵੇ ਤਾਂ ਪਾਰਕ ‘ਚ ਕਿਸੇ ਸਾਫ ਜਗ੍ਹਾ ਤੇ ਆਪਣੇ ਨਾਲ ਚੌਕੜੀ ਮਾਰ ਕਿ ਬਿਠਾ ਲੋ। ਉਸ ਨੂੰ ਆਰਾਮ ਨਾਲ ਤੇ ਅੱਖਾਂ ਬੰਦ ਕਰਕੇ ਆਪਣੀ ਕਮਰ ਨੂੰ ਸਿੱਧੀ ਕਰਕੇ ਬੈਠਣ ਲਈ ਬੋਲੋ। ਨਾਲ ਹੀ ਹੌਲੀ ਹੌਲੀ ਲੰਬਾ ਸਾਹ ਲੈਣ ਲਈ ਬੋਲੋ। ਜੇਕਰ ਬਚੇ ਦਾ ਧਿਆਨ ਭਟਕਦਾ ਹੈ ਤਾਂ ਕੋਈ ਹਲਕਾ ਮਿਊਜ਼ਿਕ ਲਗਾਉ।

* ਬੱਚਿਆਂ ਨੂੰ ਦੱਸੋ ਧਿਆਨ ਲਗਾਉਣ ਦੇ ਫ਼ਾਇਦੇ-ਬੱਚਿਆਂ ਨੂੰ ਦੱਸੋ ਕਿ ਉਹਨਾਂ ਦੇ ਮੰਨ ‘ਚ ਲਗਾਤਾਰ ਜਿਹੜੇ ਵਿਚਾਰ ਆ ਜਾ ਰਹੇ ਹਨ ਉਹਨਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰਨ। ਆਪਣਾ ਧਿਆਨ ਕੇਂਦਰਤ ਕਰਨ ਦੀ ਕੋਸ਼ਿਸ਼ ਕਰਨ ਤਾਂ ਕਿ ਉਹ ਮੈਡੀਟੇਸ਼ਨ ਦਾ ਫ਼ਾਇਦਾ ਲੈ ਸਕਣ। ਬੱਚੇ ਨੂੰ ਦਸੋ ਕਿ ਇਸ ਤਰ੍ਹਾਂ ਨਾਲ ਉਸ ਦੀ ਯਾਦਸ਼ਕਤੀ ਤੇ ਮਾਨਸਿਕ ਵਿਕਾਸ ‘ਚ ਵਾਧਾ ਹੋਵੇਗਾ। ਧਿਆਨ ਲਗਾਉਣ ਤੋਂ ਬਾਅਦ ਬੱਚੇ ਨੂੰ ਪੁਛੋ ਕਿ ਉਸ ਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com