ਮੌਸਮ ਬਦਲਣ ਦੇ ਨਾਲ ਹੀ ਸਾਡਾ ਖਾਣ ਪੀਣ ਤੇ ਰਹਿਣ ਸਹਿਣ ਦੋਨੋ ਹੀ ਬਦਲ ਜਾਂਦੇ ਹਨ। ਗਰਮੀ ‘ਚ ਅਸੀਂ ਆਪਣੇ ਖਾਣ ਪੀਣ ਦੀ ਬਹੁਤ ਸਾਵਧਾਨੀ ਵਰਤਦੇ ਹਾਂ। ਗਰਮੀਆਂ ਦੇ ਮੌਸਮ ‘ਚ ਸਾਡੀ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਗਰਮੀਆਂ ਦੇ ਮੌਸਮ ‘ਚ ਸਾਡੇ ਖਾਣ ਪੀਣ ਵਾਲੀ ਚੀਜ਼ਾਂ ਜਲਦੀ ਖ਼ਰਾਬ ਹੋ ਜਾਂਦੀਆਂ ਹਨ। ਇਸ ਨਾਲ ਇਨਫੈਕਸ਼ਨ ਹੋਣ ਦਾ ਡਰ ਹੁੰਦਾ ਹੈ। ਇਸ ਨਾਲ ਪੇਟ ਦਾ ਦਰਦ, ਉਲਟੀ ਆਦਿ ਸਮੱਸਿਆ ਹੋ ਜਾਂਦੀਆਂ ਹਨ।
ਜੇਕਰ ਤੁਸੀਂ ਇਨ੍ਹਾਂ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾ ਜਰੂਰ ਅਪਣਾਓ ਇਹ ਤਰੀਕੇ:
ਕੇਲਾ
- ਭੋਜਨ ਦੇ ਜ਼ਹਿਰੀਲੇ ਪਦਾਰਥਾਂ ‘ਚ ਕੇਲਾ ਬਹੁਤ ਫਾਇਦੇਮੰਦ ਹੁੰਦਾ ਹੈ।
- ਕਿਉਂਕਿ ਇਸ ‘ਚ ਪੋਟਾਸ਼ੀਅਮ ਜ਼ਿਆਦਾ ਹੁੰਦਾ ਹੈ, ਜਿਸ ਨਾਲ ਪੇਟ ‘ਚ ਇਨਫੈਕਸ਼ਨ ਘੱਟ ਜਾਂਦੀ ਹੈ।
- ਕੇਲੇ ਨੂੰ ਦਹੀਂ ‘ਚ ਮਿਲਾ ਕੇ ਖਾਣ ਨਾਲ ਦਸਤ ਜਲਦੀ ਠੀਕ ਹੋ ਜਾਂਦੇ ਹਨ।
ਅਦਰਕ
- ਇੱਕ ਚਮਚ ਅਦਰਕ ਦਾ ਰਸ ਪੀਕੇ ਅੱਧਾ ਗਿਲਾਸ ਪਾਣੀ ਦਾ ਪੀ ਲੋ।
- ਅਦਰਕ ‘ਚ ਐਂਟੀਬੈਕਟੀਰੀਅਲ ਤੇ ਦਰਦ ਨੂੰ ਖ਼ਤਮ ਕਰਨ ਦੇ ਤੱਤ ਸ਼ਾਮਲ ਹੁੰਦੇ ਹਨ।
- ਧਿਆਨ ਰੱਖੋ ਕਿ ਅਦਰਕ ਦਾ ਸੇਵਨ ਜ਼ਿਆਦਾ ਨਾ ਕਰੋ ਕਿਉਂਕਿ ਇਸਦੀ ਤਾਸੀਰ ਹੁੰਦੀ ਹੈ।
ਪਾਣੀ
- ਪਾਣੀ ਪੀਣ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜਦੋਂ ਸਾਨੂੰ ਇਨਫੈਕਸ਼ਨ ਹੋ ਜਾਂਦੀ ਹੈ ਪਾਣੀ ਸਾਡੇ ਲਈ ਜਰੂਰੋ ਹੋ ਜਾਂਦਾ ਹੈ।
- ਇਸ ਸਮੇਂ ਪਾਣੀ ਦਾ ਜ਼ਿਆਦਾ ਤੋਂ ਜ਼ਿਆਦਾ ਪੈਣਾ ਚਾਹੀਦਾ ਹੈ। ਇਸ ਸਮੇਂ ਤੁਸੀਂ ਸੂਪ, ਖਿਚੜੀ, ਨਾਰੀਅਲ ਦਾ ਪਾਣੀ, ਚਾਵਲਾ ਦਾ ਪਾਣੀ, ਨਿੰਬੂ ਦਾ ਰਸ ਆਦਿ ਘੋਲ ਪੀਣੇ ਚਾਹੀਦੇ ਹਨ।
- ਸੂਪ ‘ਚ ਤੁਸੀਂ ਜ਼ੀਰਾ ਭੂੰਨ ਕੇ ਉਸ ਦਾ ਇਸਤੇਮਾਲ ਵੀ ਕਰਦੇ ਹੋ ਕਿਉਕਿ ਜ਼ੀਰੇ ਨਾਲ ਵੀ ਸਾਡਾ ਪੇਟ ਠੀਕ ਰਹਿੰਦਾ ਹੈ।
ਯਾਦ ਰੱਖਣ ਯੋਗ ਗੱਲਾਂ
- ਪੱਕੇ ਹੋਏ ਭੋਜਨ ਦੇ ਸੇਵਨ 4-6 ਘੰਟੇ ਦੇ ਅੰਦਰ ਕਰੋ। ਜ਼ਿਆਦਾ ਸਮੇਂ ਤੱਕ ਰੱਖੀ ਖਾਣ ਵਾਲੀ ਚੀਜ਼ ਖ਼ਰਾਬ ਹੋ ਸਕਦੀ ਹੈ।
- ਬਾਸੀ ਭੋਜਨ ਖਾਣ ਤੋਂ ਬਚੋ।
- ਗੁੰਨੇ ਹੋਏ ਆਟੇ ਨੂੰ ਫਰਿਜ਼ ‘ਚ ਰੱਖ ਕੇ ਅਗਲੇ ਦਿਨ ਇਸਤੇਮਾਲ ਨਾ ਕਰੋ।
- ਦੁੱਧ, ਦਹੀਂ, ਪਨੀਰ, ਆਦਿ ਡੇਅਰੀ ਵਾਲੇ ਆਹਾਰ ਤਾਜ਼ਾ ਹੀ ਵਰਤੋਂ।-ਬਾਜ਼ਾਰ ‘ਚ ਤਲੇ ਭੁੰਨੇ ਤੇ ਫਾਸਟ ਫ਼ੂਡ ਦਾ ਸੇਵਨ ਨਾ ਕਰੋ