Home / ਲਾਈਫਸਟਾਈਲ / ਅਪਣਾਓ ਘਰੇਲੂ ਨੁਸਖ਼ੇ ਪੈਰਾਂ ਦੀ ਬਦਬੂ ਤੋਂ ਬਚਣ ਲਈ

ਅਪਣਾਓ ਘਰੇਲੂ ਨੁਸਖ਼ੇ ਪੈਰਾਂ ਦੀ ਬਦਬੂ ਤੋਂ ਬਚਣ ਲਈ

ਗਰਮੀਆਂ ਆਉਣ ਨਾਲ ਹੀ ਸਾਡੇ ਪਸੀਨੇ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਸਰੀਰ ਦੇ ਪਸੀਨੇ ਦੀ ਬਦਬੂ ਦੇ ਨਾਲ ਹੀ ਸਾਡੇ ਪੈਰਾਂ ‘ਚੋਂ ਵੀ ਬਦਬੂ ਆਉਣ ਲੱਗ ਜਾਂਦੀ ਹੈ। ਇਸ ਕਰਕੇ ਕਈ ਵਾਰ ਸਾਨੂੰ ਸ਼ਰਮ ਵੀ ਮਹਿਸੂਸ ਹੁੰਦੀ ਹੈ। ਪੈਰਾਂ ‘ਚੋਂ ਆਉਣ ਵਾਲੀ ਬਦਬੂ ਨੂੰ ‘ਬ੍ਰੋਮੀਹਾਈਡਰਿਸਸ’ ਕਿਹਾ ਜਾਂਦਾ ਹੈ। ਇਹ ਸਮੱਸਿਆ ਉਨ੍ਹਾਂ ਲੋਕ ਨੂੰ ਆਉਂਦੀ ਹੈ ਜਿਨ੍ਹਾਂ ਦੇ ਪੈਰਾਂ ‘ਚੋਂ ਪਸੀਨਾ ਨਹੀਂ ਸੁੱਕਦਾ। ਇਸ ਬਦਬੂ ਤੋਂ ਬਚਨ ਲਈ ਤੁਹਾਨੂੰ ਕੁੱਝ ਘਰੇਲੂ ਨੁਸਖ਼ੇ ਦੱਸਦੇ ਹਾਂ।

ਜ਼ੁਰਾਬਾਂ ਨੂੰ ਸਾਫ਼ ਰੱਖੋ

ਆਪਣੀਆਂ ਜੁੱਤੀਆਂ ਤੇ ਜ਼ੁਰਾਬਾਂ ਸਾਫ਼ ਰੱਖੋ। ਹਰ ਰੋਜ਼ ਆਪਣੀਆਂ ਜ਼ੁਰਾਬਾਂ ਨੂੰ ਧੋਵੋ ਤੇ ਹਮੇਸ਼ਾ ਇਸ ਤਰ੍ਹਾਂ ਦੀਆ ਜ਼ੁਰਾਬਾਂ ਦਾ ਇਸਤੇਮਾਲ ਕਰੋ ਜੋ ਤੁਹਾਡੇ ਪੈਰਾਂ ‘ਚ ਆਉਣ ਵਾਲੇ ਪਸੀਨੇ ਨੂੰ ਸੋਖ ਲੈਣ। ਜੇਕਰ ਤੁਸੀਂ ਕੱਪੜੇ ਦੀਆਂ ਜੁੱਤੀਆਂ ਦਾ ਇਸਤੇਮਾਲ ਕਰਦੇ ਹੋ ਤਾ ਉਨ੍ਹਾਂ ਨੂੰ ਸਮੇਂ ਸਮੇਂ ਤੇ ਧੋ ਲੈਣਾ ਜਰੂਰੀ ਹੈ। ਚਮੜੇ  ਦੀਆਂ ਜੁੱਤੀਆਂ ਨੂੰ ਥੋੜ੍ਹੀ ਦੇਰ ਲਈ ਧੁੱਪ ‘ਚ ਰੱਖੋ।

ਲੂਣ ਵਾਲੇ ਪਾਣੀ ਦਾ ਇਸਤੇਮਾਲ

ਪੈਰਾਂ ਨੂੰ ਵਧੀਆ ਰੱਖਣ ਲਈ ਉਨ੍ਹਾਂ ਨੂੰ ਅੱਧੇ ਘੰਟੇ ਤੱਕ ਲੂਣ ਵਾਲੇ ਗੁਨਗੁਨੇ ਪਾਣੀ ‘ਚ ਰੱਖੋ। ਪੈਰਾਂ ਨੂੰ ਪਾਣੀ ‘ਚੋਂ ਬਾਹਰ ਕੱਢਣ ਤੋਂ ਬਾਅਦ ਕਿਸੇ ਨਰਮ ਤੇ ਸਾਫ਼ ਤੋਲੀਏ ਨਾਲ ਸਾਫ਼ ਕਰੋ। ਉਸ ਤੋਂ ਬਾਅਦ ਪੈਰਾਂ ‘ਚ ਜ਼ੁਰਾਬਾਂ ਪਹਿਨ ਲੋ। ਲੂਣ ਵਾਲਾ ਪਾਣੀ ਚਮੜੀ ਨੂੰ ਖੁਸ਼ਕ ਬਣਾਉਂਦਾ ਹੈ ਤੇ ਪਸੀਨਾ ਆਉਣ ਤੋਂ ਰੋਕਦਾ ਹੈ।

ਚਾਹ ਵਾਲੀ ਪੱਤੀ ਦਾ ਇਸਤੇਮਾਲ

ਪੈਰਾਂ ਦੀ ਬਦਬੂ ਦੀ ਸਮੱਸਿਆ ਤੋਂ ਬਚਣ ਲਈ ਇੱਕ ਟੱਬ ‘ਚ ਹਲਕਾ ਗਰਮ ਪਾਣੀ ਲੈ ਕੇ ਉਸ ‘ਚ ਚਾਹ ਵਾਲੀ ਪੱਤੀ ਜਾਂ ਟੀ ਬੈਗ ਪਾਓ। ਅੱਧੇ ਘੰਟੇ ਤੱਕ ਪੈਰਾਂ ਨੂੰ ਇਸ ਪਾਣੀ ‘ਚ ਰੱਖੋ। ਤੁਸੀਂ ਜਲਦੀ ਹੀ ਪੈਰਾਂ ਦੀ ਇਸ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।

ਸੇਬ ਦਾ ਸਿਰਕਾ

ਸੇਬ ਦਾ ਸਿਰਕਾ ਬਹੁਤ ਆਸਾਨੀ ਨਾਲ ਪੈਰਾਂ ਦੀ ਬਦਬੂ ਨੂੰ ਦੂਰ ਕਰਦਾ ਹੈ। ਇੱਕ ਟੱਬ ਗਰਮ ਪਾਣੀ ‘ਚ ਸੇਬ ਦਾ ਸਿਰਕਾ ਪਾਓ। ਆਪਣੇ ਪੈਰਾਂ ਨੂੰ ਥੋੜ੍ਹੇ ਸਮੇਂ ਲਈ ਇਸ ਪਾਣੀ ‘ਚ ਰੱਖੋ। ਇਸ ਪ੍ਰਕਿਰਿਆ ਨੂੰ ਹਫ਼ਤੇ ‘ਚ ਦੋ ਵਾਰ ਕਰੋ।

ਫਰੂਟ ਸਕ੍ਰਬ

ਇਸ ਸਮੱਸਿਆ ਤੋਂ ਬਚਣ ਲਈ ਤੁਸੀਂ ਸਕ੍ਰਬ ਦੀ ਮਦਦ ਵੀ ਲਾਇ ਸਕਦੇ ਹੋ।  ਅਦਰਕ ਤੇ ਨਿੰਬੂ ਨੂੰ ਮਿਲਾਕੇ ਬਣਾਏ ਇਸ ਸਕ੍ਰਬ ਨੂੰ ਪੈਰਾਂ ਉੱਪਰ ਚੰਗੀ ਤਰ੍ਹਾਂ ਲਗਾਓ, ਹਲਕੇ ਹੱਥਾਂ ਨਾਲ ਮਸਾਜ ਕਰੋ ਤੇ ਫਿਰ ਧੋ ਲਵੋ।  ਇਸ ਸਕ੍ਰਬ ਨੂੰ ਹਫ਼ਤੇ ‘ਚ ਦੋ ਵਾਰੀ ਪੈਰਾਂ ਤੇ ਲਗਾਉਣ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੀ।

About Admin

Check Also

ਮਹਿਲਾਵਾਂ ਨੂੰ ਡਿਲੀਵਰੀ ਸਮੇਂ ਇਸ ਲਈ ਦਿੱਤੀ ਜਾਂਦੀ ਹੈ ”ਅਜਵਾਇਣ”

ਅਜਵਾਇਣ ਇੱਕ ਅਜਿਹੀ ਚੀਜ਼ ਹੈ ਜਿਸਦੇ ਨਾਲ ਤੁਹਾਡੇ ਕਈ ਰੋਗ ਦੂਰ ਹੁੰਦੇ ਹਨ। ਇਹ ਬਹੁਤ ਗਰਮ …

WP Facebook Auto Publish Powered By : XYZScripts.com