Home / ਲਾਈਫਸਟਾਈਲ / ਮਹਿਲਾਵਾਂ ਨੂੰ ਡਿਲੀਵਰੀ ਸਮੇਂ ਇਸ ਲਈ ਦਿੱਤੀ ਜਾਂਦੀ ਹੈ ”ਅਜਵਾਇਣ”

ਮਹਿਲਾਵਾਂ ਨੂੰ ਡਿਲੀਵਰੀ ਸਮੇਂ ਇਸ ਲਈ ਦਿੱਤੀ ਜਾਂਦੀ ਹੈ ”ਅਜਵਾਇਣ”

ਅਜਵਾਇਣ ਇੱਕ ਅਜਿਹੀ ਚੀਜ਼ ਹੈ ਜਿਸਦੇ ਨਾਲ ਤੁਹਾਡੇ ਕਈ ਰੋਗ ਦੂਰ ਹੁੰਦੇ ਹਨ। ਇਹ ਬਹੁਤ ਗਰਮ ਹੁੰਦੀ ਹੈ ਜਿਸਦੇ ਨਾਲ ਢਿੱਡ ਦੀ ਹਰ ਪਰੇਸ਼ਾਨੀ ਦੂਰ ਹੋ ਜਾਂਦੀ ਹੈ। ਅਜਵਾਇਣ ਪਾਚਣ ਕਰਿਆ ਨਾਲ ਸਬੰਧਤ ਸਾਰੇ ਰੋਗਾਂ ‘ਚ ਸਾਡਾ ਫਾਇਦਾ ਕਰਦੀ ਹੈ ਅਜਵਾਇਣ ਦੇ ਸੇਵਨ ਨਾਲ ਪੇਟ ਦੀ ਗੈਸ ਤੋਂ ਲੈ ਕੇ ਮਹਿਲਾਵਾਂ ਦੀਆਂ ਕਈ ਪ੍ਰੇਸ਼ਾਨੀਆਂ ਦਾ ਹੱਲ ਹੋ ਜਾਂਦਾ ਹੈ।

ਅਜਵਾਇਣ ਤੁਹਾਡੀ ਕਿਚਨ ‘ਚ ਮੌਜੂਦ ਛੋਟਾ ਜਿਹਾ ਮਸਾਲਾ ਹੈ ਜਿਸਦਾ ਇਸ‍ਤੇਮਾਲ ਅਕ‍ਸਰ ਅਸੀਂ ਸਾਰੇ ਹੀ ਕਰਦੇ ਹਾਂ। ਪਰ ਇਸਨੂੰ ਤੁਸੀਂ ਆਪਣੀ ਬਿਮਾਰੀ ਦੇ ਇਲਾਜ ‘ਚ ਕੰਮ ਵਿੱਚ ਲੈ ਸੱਕਦੇ ਹੋ। ਅਜਵਾਇਣ ਔਰਤਾਂ ਦੀਆਂ ਪ੍ਰੇਸ਼ਾਨੀਆਂ ਨੂੰ ਠੀਕ ਕਰਦੀ ਹੈ ਖਾਸਕਰ ਕੇ ਡਿਲੀਵਰੀ ਤੋਂ ਬਾਅਦ ਇਹ ਔਰਤਾਂ ਦੇ ਲਈ ਕਾਫ਼ੀ ਫਾਇਦੇਮੰਦ ਹੈ। ਇਹ ਭਾਰ ਘੱਟ ਕਰਨ ਤੋਂ ਲੈ ਕੇ ਡਿਲੀਵਰੀ ਤੋਂ ਬਾਅਦ ਔਰਤਾਂ ਦਾ ਦਰਦ ਵੀ ਦੂਰ ਕਰਦਾ ਹੈ। ਇਸਲਈ ਅਕਸਰ ਡਿਲੀਵਰੀ ਤੋਂ ਬਾਅਦ ਮਹਿਲਾਵਾਂ ਨੂੰ ਅਜਵਾਇਣ ਦੀਆਂ ਚੀਜ਼ਾਂ ਦਿੱਤੀ ਜਾਂਦੀਆਂ ਹਨ।

ਮਾਹਾਵਾਰੀ ਦੌਰਾਨ ਹੋਣ ਵਾਲੀ ਦਰਦ ਤੋਂ ਛੁਟਕਾਰਾ ਪਾਉਣ ਲਈ ਅਜਵਾਇਣ ਦਾ ਪਾਣੀ ਬਹੁਤ ਲਾਭਦਾਇਕ ਹੈ। ਰਾਤ ਨੂੰ 1 ਗਿਲਾਸ ਪਾਣੀ ਵਿਚ ਇਕ ਚਮਚ ਅਜਵਾਇਣ ਪਾ ਕੇ ਭਿਓਂ ਕੇ ਰੱਖ ਦਿਓ। ਸਵੇਰੇ ਇਸ ਪਾਣੀ ਨੂੰ ਪੀ ਲਓ।

ਗਠੀਆ ਮਤਲਬ ਜੋੜਾਂ ਦਾ ਦਰਦ। ਗਠੀਏ ਦੇ ਰੋਗੀ ਨੂੰ ਰੋਜ਼ਾਨਾ ਅਜਵਾਇਣ ਦੇ ਤੇਲ ਨਾਲ ਜੋੜਾਂ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਇਸ ਨਾਲ ਆਰਾਮ ਮਿਲੇਗਾ।

ਦਸਤ ਵਿਚ ਅਜਵਾਇਣ ਸਭ ਤੋਂ ਵਧੀਆ ਘਰੇਲੂ ਉਪਾਅ ਹੈ। 1 ਗਿਲਾਸ ਪਾਣੀ ਵਿਚ 1 ਚਮਚ ਅਜਵਾਇਣ ਪਾ ਕੇ ਉਬਾਲ ਲਓ ਅਤੇ ਇਸ ਨੂੰ ਛਾਣ ਕੇ ਠੰਡਾ ਕਰ ਲਓ। ਇਸ ਪਾਣੀ ਨੂੰ ਦਿਨ ਵਿਚ 2-3 ਵਾਰ ਪੀਣ ਨਾਲ ਦਸਤ ਠੀਕ ਹੋ ਜਾਂਦੇ ਹਨ। ਛੋਟਾ ਚਮਚ ਅਜਵਾਇਣ ਦਾ ਪਾਊਡਰ ਅਤੇ 1 ਵੱਡਾ ਚਮਚ ਦਹੀਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਪੇਸਟ ਬਣਾ ਲਓ। ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ‘ਤੇ ਅੱਧੇ ਘੰਟੇ ਲਈ ਲਗਾਓ। ਇਸ ਤੋਂ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਦੀ ਵਰਤੋਂ ਨਾਲ ਚਿਹਰੇ ‘ਤੇ ਮੁਹਾਸਿਆਂ ਦੇ ਨਿਸ਼ਾਨ ਹਲਕੇ ਹੋ ਜਾਣਗੇ।

ਖਾਣਾ ਖਾਣ ਤੋਂ ਬਾਅਦ ਭਾਰਾਪਨ ਹੋਣ ‘ਤੇ ਇਕ ਚਮਚ ਅਜਵਾਇਣ ਨੂੰ ਚੁਟਕੀ ਭਰ ਅਦਰਕ ਦੇ ਪਾਊਡਰ ਨਾਲ ਖਾਣ ਨਾਲ ਫਾਇਦਾ ਮਿਲਦਾ ਹੈ।ਕਈ ਲੋਕਾਂ ਨੂੰ ਪੇਟ ਸਬੰਧੀ ਸਮੱਸਿਆਵਾਂ ਰਹਿੰਦੀਆਂ ਹਨ, ਜਿਵੇਂ ਕਿ ਕਬਜ਼। ਇਸ ਦੇ ਲਈ ਰੋਜ਼ਾਨਾ ਖਾਣਾ-ਖਾਣ ਤੋਂ ਬਾਅਦ ਕੋਸੇ ਪਾਣੀ ਨਾਲ ਅੱਧਾ ਚਮਚ ਅਜਵਾਇਣ ਦਾ ਸੇਵਨ ਕਰੋ। ਇਸ ਨਾਲ ਕਬਜ਼ ਦੀ ਪ੍ਰੇਸ਼ਾਨੀ ਦੂਰ ਹੋਵੇਗੀ।

ਗੁਰਦੇ ਦੀ ਪੱਥਰੀ ਦੇ ਇਲਾਜ ਲਈ ਅਜਵਾਇਣ ਬਹੁਤ ਲਾਭਕਾਰੀ ਹੈ। ਅਜਵਾਇਣ, ਸ਼ਹਿਦ ਅਤੇ ਸਿਰਕੇ ਦਾ ਲਗਾਤਾਰ 15 ਦਿਨ ਤੱਕ ਸੇਵਨ ਕਰਨ ਨਾਲ ਫਾਇਦਾ ਮਿਲਦਾ ਹੈ।ਅਸਥਮਾ ਦੇ ਇਲਾਜ ਲਈ ਵੀ ਅਜਵਾਇਣ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਰੋਜ਼ਾਨਾ ਦਿਨ ਵਿਚ 2 ਵਾਰ ਅਜਵਾਇਣ ਨਾਲ ਗੁੜ ਦਾ ਸੇਵਨ ਕਰਨ ਨਾਲ ਲਾਭ ਮਿਲਦਾ ਹੈ।ਪੇਟ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਅਜਵਾਇਣ ਅਤੇ ਨਮਕ ਦਾ ਸੇਵਨ ਕੋਸੇ ਪਾਣੀ ਨਾਲ ਕਰੋ।

About Admin

Check Also

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ …

WP Facebook Auto Publish Powered By : XYZScripts.com