Home / ਦੁਨੀਆਂ / Swimming ‘ਚ ਜਿੱਤ ਚੁੱਕਿਆ ਹੈ 7 ਮੈਡਲ , 8 ਸਾਲ ਦੇ ਇਸ ਮਾਸੂਮ ਦੇ ਹੱਥ ਨਹੀਂ

Swimming ‘ਚ ਜਿੱਤ ਚੁੱਕਿਆ ਹੈ 7 ਮੈਡਲ , 8 ਸਾਲ ਦੇ ਇਸ ਮਾਸੂਮ ਦੇ ਹੱਥ ਨਹੀਂ

50 ਲੱਖ ਦੀ ਅਬਾਦੀ ਵਾਲੇ ਦੇਸ਼ ਬੋਸਨੀਆ ਅਤੇ ਹਰਜ਼ੇਗੋਵਿਨਾ ‘ਚ ਇਕ ਅਜਿਹਾ ਬੱਚਾ ਹੈ ਜਿੰਦੇ ਕਿੱਸੇ ਸੁਨ ਕੇ ਤੁਸੀਂ ਵੀ ਹੈਰਾਨ ਪ੍ਰੇਸ਼ਾਨ ਹੋ ਜਾਵੋਗੇ। 8 ਸਾਲ ਦੇ ਇਸ ਬੱਚੇ ਦੇ ਚਰਚੇ ਪੂਰੀ ਦੁਨੀਆਂ ‘ਚ ਹੋ ਗਏ ਹਨ।

ਇਸ ਬੱਚੇ ਦੇ ਹੱਥ ਨਹੀਂ ਹਨ ਤੇ ਇਕ ਪੈਰ ‘ਚ ਵੀ ਥੋੜੀ ਦਿੱਕਤ ਹੈ ਪਰ ਫਿਰ ਵੀ ਇਹ ਹਾਲੇ ਤਕ ਤੈਰਾਕੀ ‘ਚ 7 ਮੈਡਲ ਜਿੱਤ ਚੁਕੇ ਹਨ। ਡੋਮੇਸਟਿਕ ਲੈਵਲ ਤੇ ਮੈਡਲ ਜਿੱਤਣ ਤੋਂ ਬਾਅਦ ਹੁਣ 8 ਸਾਲ ਦਾ ਇਸਮਾਈਲ ਓਲੰਪਿਕ ਲਈ ਤਿਆਰੀ ਕਰ ਰਿਹਾ ਹੈ।

4 ਸਾਲ ਦੀ ਉਮਰ ‘ਚ ਇਸਮਾਈਲ ਨੂੰ ਉਸਦੀ ਮਾਂ ਸਵੀਮਿੰਗ ਲਈ ਲਾਈ ਸੀ। ਉਸਦੇ ਕੋਚ ਦਸਦੇ ਹਨ ਕਿ ਪਹਿਲੀ ਬਾਰ ਜਦੋ ਉਸਨੂੰ ਪੂਲ ਦੇ ਕੋਲ ਲਾਇਆ ਗਿਆ ਸੀ ਉਸ ਵਕਤ ਪੈਰ ਪਾਣੀ ‘ਚ ਪਾਉਂਦੇ ਹੀ ਉਹ ਉਥੋਂ ਦੀ ਭੱਜ ਗਿਆ ਸੀ। ਉਸਨੂੰ ਕਾਫੀ ਡਰ ਲਗ ਰਿਹਾ ਸੀ।

ਉਹਨਾਂ ਨੇ ਦੱਸਿਆ ਕਿ ਅਸੀਂ ਵੀ ਉਸਨਾਲ ਜ਼ਬਰਦਸਤੀ ਨਹੀਂ ਕੀਤੀ। ਉਸਨੂੰ ਵਕ਼ਤ ਦਿੱਤਾ ਤੇ ਉਸਨੂੰ ਭਰੋਸਾ ਦਵਾਇਆ ਕਿ ਉਸਨੂੰ ਕੁਝ ਨਹੀਂ ਹੋਵੇਗਾ। ਜਿਸ ਤੋਂ ਬਾਅਦ ਇਸਮਾਈਲ ‘ਚ ਹੌਸਲਾ ਆਇਆ ਤੇ ਉਸਨੇ ਆਪਣੀ ਤਿਆਰੀ ਸ਼ੁਰੂ ਕੀਤੀ।

ਇਸਮਾਈਲ ਨੂੰ ਓਲੰਪਿਕ ਪੂਲ ‘ਚ ਤਿਆਰੀ ਲਈ ਚੁਣਿਆ ਗਿਆ ਹੈ। ਓਲੰਪਿਕ ਪੂਲ ਮਤਲਬ ਅਜਿਹਾ ਸਵੀਮਿੰਗ ਪੂਲ ਜਿਥੇ ਓਲੰਪਿਕ ਜਾ ਇੰਟਰਨੈਸ਼ਨਲ ‘ਚ ਭਾਗ ਲੈਣ ਵਾਲੇ ਲੋਕਾਂ ਨੂੰ ਹੀ ਤਿਆਰ ਕੀਤਾ ਜਾਂਦਾ ਹੈ।

About Admin

Check Also

ਵਿਦੇਸ਼ ਜਾਣ ਦੇ ਚੱਕਰ ਨੌਜਵਾਨ ਦੀ ਹੋਈ ਮੌਤ

ਵਿਦੇਸ਼ ਜਾਣ ਦੀ ਹੋੜ ‘ਚ ਹਰ ਨੌਜਵਾਨ ਲੱਗਾ ਹੈ , ਜਿਸ ਦੇ ਕਾਰਨ ਹਰ ਰੋਜ਼ ਲੱਖਾਂ ਦੀ …

WP Facebook Auto Publish Powered By : XYZScripts.com