Home / ਸਿਹਤ / ਸਿਹਤ ਲਈ ਹੈ ਫ਼ਾਇਦੇਮੰਦ,ਖੜ੍ਹੇ ਰਹਿਣਾ

ਸਿਹਤ ਲਈ ਹੈ ਫ਼ਾਇਦੇਮੰਦ,ਖੜ੍ਹੇ ਰਹਿਣਾ

ਅੱਜ ਕੱਲ੍ਹ ਦੀ ਵਿਅਸਥ ਜ਼ਿੰਦਗੀ ਤੇ ਕਾਰਨ ਲੋਕਾਂ ਕੋਲ ਕਸਰਤ ਲਈ ਵੀ ਸਮਾਂ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਦਫ਼ਤਰ ‘ਚ 7-8 ਘੰਟੇ ਦੀ ਡਿਊਟੀ ‘ਚ ਬੈਠੇ ਰਹਿਣ ਨਾਲ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਜੇਕਰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਸਿਰਫ਼ ਖੜ੍ਹੇ ਰਹਿ ਕਿ ਕੰਮ ਕਰਨਾ ਹੈ ਤਾਂ ਇਸ ਨਾਲ ਤੁਸੀਂ ਆਪਣੀ ਕੈਲਰੀ ਘਟਾ ਸਕਦੇ ਹੋ ਤਾਂ ਤੁਸੀ ਕੀ ਕਹੋਗੇ। ਇਹ ਬਿਲਕੁਲ ਸੱਚ ਹੈ ਕਿ ਜ਼ਿਆਦਾ ਸਮਾਂ ਖੜ੍ਹੇ ਰਹਿਣ ਨਾਲ ਸਾਡਾ ਮੋਟਾਪਾ ਘੱਟ ਹੁੰਦਾ ਹੈ।

*ਚਰਬੀ ਘਟਾਉਣਾ -ਜਦੋਂ ਤੁਸੀਂ  ਜ਼ਿਆਦਾ ਸਮਾਂ ਬੈਠੇ ਰਹਿਣੇ ਹੋ ਤਾਂ ਮੋਟਾਬੋਲਿਸਮ ਅਲੱਗ ਤਰੀਕੇ ਨਾਲ ਕੰਮ ਕਰਦੇ ਹਨ। ਜਦੋਂ ਅਸੀਂ ਖੜ੍ਹੇ ਰਹਿਣੇ ਹਾਂ ਤਾਂ ਉਸ ਸਮੇਂ ਇਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਬਦਲ ਜਾਂਦਾ ਹੈ। ਜਿਸ ਨਾਲ ਸਾਡੇ ਸਰੀਰ ਦੀ ਚਰਬੀ ਨੂੰ ਘੱਟ ਕਰਦੇ ਹਨ। ਬੈਠਣ ਨਾਲ ਸਾਡੇ ਸਰੀਰ ‘ਚ ਚਰਬੀ ਇਕੱਠੀ ਹੋ ਜਾਂਦੀ ਹੈ।

*ਕੈਲਰੀ ਘਟਾਉਣਾ-ਖੜ੍ਹੇ ਰਹਿਣਾ ਤੁਰਨ ਨਾਲੋਂ ਵਧੇਰੇ ਲਾਭਦਾਇਕ ਹੈ। ਇੱਕ ਰਿਪੋਰਟ ਦੇ ਅਨੁਸਾਰ ਜਦੋਂ ਅਸੀਂ ਲਗਾਤਾਰ 1 ਘੰਟਾ ਸਿੱਧਾ ਖੜ੍ਹੇ ਹੋਣ ਨਾਲ ਦਿਲ ਦੀ ਧੜਕਣ ਵੱਧ ਜਾਂਦੀ ਹੈ। ਇਸ ਨਾਲ ਸਾਡੀ 0.7 ਪ੍ਰਤੀ ਮਿੰਟ ਕੈਲਰੀ ਘੱਟ ਹੁੰਦੀ ਹੈ। ਜੇਕਰ ਤੁਸੀਂ ਹਰ ਘੰਟੇ ‘ਚੋਂ ਪੰਜ ਮਿੰਟ ਖੜ੍ਹੇ ਹੋ ਕਿ ਕੰਮ ਕਰਦੇ ਹੋ ਤਾਂ ਤੁਸੀਂ  ਮਹੀਨੇ  ‘ਚ ਘੱਟ ਤੋਂ ਘੱਟ 2500 ਤੋਂ ਜ਼ਿਆਦਾ ਕੈਲਰੀ ਘੱਟ ਕਰ ਸਕਦੇ ਹੋ।

* ਡਾਇਬੀਟੀਜ਼ ਤੇ ਦਿਲ ਦੀਆਂ ਬਿਮਾਰੀਆਂ ਤੇ ਕਾਬੂ -ਜ਼ਿਆਦਾ ਦੇਰ ਤੱਕ ਬੈਠਣ ਨਾਲ ਮੋਟਾਪਾ ਵੱਧਣ ਦਾ ਖ਼ਤਰਾ ਰਹਿੰਦਾ ਹੈ। ਜਿਸ ਨਾਲ ਡਾਇਬੀਟੀਜ਼ ਤੇ ਦਿਲ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਖੜ੍ਹੇ ਰਹਿਣ ਨਾਲ ਬਲੱਡ ਸ਼ੂਗਰ, ਕੋਲੇਸਟ੍ਰੋਲ ਆਦਿ ਕੰਟਰੋਲ ਰਹਿੰਦਾ ਹੈ। ਜ਼ਿਆਦਾ ਖੜ੍ਹੇ ਰਹਿਣ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।

*ਕਮਰ ਦਰਦ -ਹਰ ਦੋ ਘੰਟੇ ਖੜ੍ਹੇ ਹੋਣ ਨਾਲ ਜਾਂ ਫੋਨ ਤੇ ਗੱਲ ਕਰਦੇ ਸਮੇਂ ਖੜ੍ਹੇ ਹੋਣ ਨਾਲ ਕਮਰ ਦਰਦ ਦੂਰ ਹੁੰਦਾ ਹੈ। ਜੇਕਰ ਤੁਸੀਂ ਵਰਕਸਟੇਸ਼ਨ ਤੇ ਬੈਠਕ-ਸਟੈਂਡ ਡੈਸਕ ਦੀ ਵਰਤੋਂ ਕਰਦੇ ਹੋ, ਤਾਂ ਇਹ ਨਿਯਮਤ ਡੈਸਕ ਨਾਲੋਂ ਵਧੇਰੇ ਲਾਹੇਵੰਦ ਹੁੰਦਾ ਹੈ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com