Saturday , May 11 2024
Home / ਬਾਲੀਵੁੱਡ / ਇਸ ਬੁਰੀ ਆਦਤ ਦੀ ਸ਼ਿਕਾਰ ਹੈ ਅਦਾਕਾਰਾ,ਰਣਵੀਰ ਤੇ ਸੁਸ਼ਾਂਤ ਤੋਂ ਮਾਫੀ ਮੰਗਣ ਲਈ ਮਜਬੂਰ ਹੋਈ ਸਾਰਾ

ਇਸ ਬੁਰੀ ਆਦਤ ਦੀ ਸ਼ਿਕਾਰ ਹੈ ਅਦਾਕਾਰਾ,ਰਣਵੀਰ ਤੇ ਸੁਸ਼ਾਂਤ ਤੋਂ ਮਾਫੀ ਮੰਗਣ ਲਈ ਮਜਬੂਰ ਹੋਈ ਸਾਰਾ

ਸਾਰਾ ਅਲੀ ਖਾਨ ਨੇ ਹੁਣ ਤੱਕ ਕੇਵਲ ਦੋ ਹੀ ਫਿਲਮਾਂ ਕੀਤੀਆਂ ਹਨ ਪਰ ਇਨ੍ਹਾਂ ਤੋਂ ਉਨ੍ਹਾਂ ਨੇ ਆਪਣੀ ਮਜਬੂਤ ਪਹਿਚਾਣ ਬਣਾ ਲਈ ਹੈ। ਸਾਰਾ ਨੇ ਕੇਦਾਰਨਾਥ ਨਾਥ ਤੋਂ ਆਪਣਾ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਫਿਲਮ ਸਿੰਬਾ ਨੇ ਬਾਕਸ ਆਫਿਸ ਚੰਗੀ ਕਮਾਈ ਕੀਤੀ ਸੀ। ਸਾਰਾ ਇਨ੍ਹਾਂ ਦਿਨੀਂ ਇਮਤਿਆਜ ਅਲੀ ਦੀ ਫਿਲਮ ਲਵ ਆਜ ਕੱਲ -2 ਦੀ ਸ਼ੂਟਿੰਗ ਕਰ ਰਹੀ ਹੈ।

ਹਾਲ ਹੀ ਵਿੱਚ ਸਾਰਾ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਆਪਣੀ ਇੱਕ ਬੁਰੀ ਆਦਤ ਦੇ ਲਈ ਸੁਸ਼ਾਂਤ ਸਿੰਘ ਰਾਜਪੂਤ ਅਤੇ ਰਣਵੀਰ ਸਿੰਘ ਤੋਂ ਮਾਫੀ ਮੰਗੀ ਹੈ।ਸਾਰਾ ਅਲੀ ਖਾਨ ਨੇ ਫਿਲਮ ਫੇਅਰ ਨੂੰ ਦਿੱਤੇ ਇੰਟਰਵਿਊ ਵਿੱਚ ਆਪਣੀ ਬੁਰੀ ਆਦਤ ਬਾਰੇ ਖੁਲਾਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨੈਚਰਲ ਚੀਜਾਂ ਬਹੁਤ ਪਸੰਦ ਸਨ। ਸਾਰਾ ਨੇ ਕਿਹਾ ਕਿ ਮੈਂ ਚਿਹਰੇ ਤੇ ਕਾਸਮੈਟਿਕ ਪ੍ਰੋਡਕਟਸ ਲਗਾਉਣ ਤੋਂ ਜਿਆਦਾ ਘਰੇਲੂ ਨੁਸਖੇ ਪਸੰਦ ਕਰਦੀ ਹਾਂ|

ਮੈਂ ਆਪਣਾ ਵਾਲਾਂ ਨੂੰ ਚਮਕਦਾਰ ਬਣਾਉਣ  ਦੇ ਲਈ ਇਸ ਵਿੱਚ ਪਿਆਜ ਦਾ ਰਸ ਲਗਾਉਂਦੀ ਹਾਂ , ਦੇਖਣ ਵਿੱਚ ਇਹ ਬਹੁਤ ਚੰਗਾ ਲੱਗਦਾ ਹੈਪਰ ਇਸ ਨਾਲ ਤੁਹਾਡੇ ਕੋ-ਸਟਾਰ ਨੂੰ ਬਹੁਤ ਮੁਸ਼ਕਿਲ ਹੁੰਦੀ ਹੈ।ਸਾਰਾ ਨੇ ਹੱਸਦੇ ਹੋਏ ਕਿਹਾ ਕਿ ਸ਼ੂਟਿੰਗ ਦੇ ਦੌਰਾਨ ਜਦੋਂ ਮੈਂ ਅਜਿਹਾ ਕਰਦੀ ਸੀ ਤਾਂ ਦੋਹਾਂ ਨੂੰ ਦੱਸ ਦਿੰਦੀ ਸੀ।ਰਣਵੀਰ ਨੇ ਤਾਂ ਪੁੱਛਿਆ ਵੀ ਇਹ ਕਿਉਂ ਕਰਦੀ ਹੋ, ਮੈਂ ਕਹਿੰਦੀ ਸੀ ਅਜਿਹਾ ਮੈਂ ਆਪਣੇ ਵਾਲਾਂ ਨੂੰ ਚਮਕਦਾਰ ਬਣਾਉਣ ਲਈ ਕਰਦੀ ਸੀ,

ਇਹ ਬਹੁਤ ਖੂਬਸੂਰਤ ਦਿਖਾਈ ਦੇ ਰਹੇ ਹਨ ਪਰ ਤੁਹਾਨੂੰ ਇਸਦੀ ਬਦਬੂ ਝੇਲਣੀ ਹੋਵੇਗੀ, ਸਾਰਾ ਨੇ ਕਿਹਾ ਕਿ ਮੈਂ ਇਸਦੇ ਲਈ ਦੋਹਾਂ ਤੋਂ ਮੁਆਫੀ ਵੀ ਮੰਗੀ ਹੈ।ਬੀਤੇ ਦਿਨੀਂ ਸਾਰਾ ਨੇ ਅੰਮ੍ਰਿਤਾ ਸਿੰਘ ਅਤੇ ਸੈਫ ਦੇ ਰਿਸ਼ਤਿਆਂ ਨੂੰ ਲੈ ਕੇ ਗੱਲ ਕੀਤੀ ਸੀ। ਸਾਰਾ ਤੋਂ ਪੁੱਛਿਆ ਗਿਆ ਕਿ ਜਦੋਂ ਸੈਫ ਅਲੀ ਖਾਨ ਕੋਲੰਬਿਆ ਵਿੱਚ ਸਾਰਾ ਨੂੰ ਛੱਡਣ ਯੂਨੀਵਰਸਿਟੀ ਗਏ ਸਨ ਤਾਂ ਉਸ ਸਮੇਂ ਉਸ ਦੀ ਅੰਮ੍ਰਿਤਾ ਸਿੰਘ ਵੀ ਸੀ।

ਤਿੰਨਾਂ ਨੇ ਇਕੱਠੇ ਡਿਨਰ ਵੀ ਕੀਤਾ , ਇਸ ਸਵਾਲ ਤੇ ਸਾਰਾ ਨੇ ਦੱਸਿਆ ਕਿ ਉਹ ਬਹੁਤ ਚੰਗਾ ਸਮਾਂ ਸੀ , ਮੈਨੂੰ ਕਾਲਜ ਛੱਡਣ ਮੇਰੇ ਪੈਂਰੇਂਟਸ ਨਾਲ ਆਏ ਸਨ , ਉਸ ਦੌਰਾਨ ਮੈਂ ਅਤੇ ਪਾਪਾ ਇਕੱਠੇ ਡਿਨਰ ਕਰ ਰਹੇ ਸੀ

ਤਾਂ ਅਸੀਂ ਸੋਚਿਆ ਕਿਉਂ ਨਾ ਮਾਂ ਨੂੰ ਵੀ ਬੁਲਾ ਲਿਆ ਜਾਵੇ , ਮਾਂ ਨੂੰ ਫੋਨ ਕਰਨ ਤੇ ਉਹ ੳਥੇ ਆਈ। ਦੱਸ ਦੇਈਏ ਕਿ ਸਾਲ 2014 ਵਿੱਚ ਸਾਰਾ ਕੋਲੰਬਿਆ ਯੂਨੀਵਰਸਿਟੀ ਗਈ ਸੀ।ਸਾਰਾ ਨੇ ਅੱਗੇ ਦੱਸਿਆ ਕਿ ਅਸੀਂ ਕਾਫੀ ਵਧੀਆ ਟਾਈਮ ਸਪੈਂਡ ਕੀਤਾ।

About Admin

Check Also

ਦਿਲੀਪ ਕੁਮਾਰ ਦੀ ਸਿਹਤ ਨੂੰ ਲੈ ਕੇ ਭਾਵੁਕ ਹੋਈ ਸਾਇਰਾ ਬਾਨੋ

ਬੀਤੇ ਜ਼ਮਾਨੇ ਦੀ ਅਦਾਕਾਰਾ ਸਾਇਰਾ ਬਾਨੋ ਨੇ ਵੀਰਵਾਰ ਨੂੰ ਆਪਣੇ ਪਤੀ ਤੇ ਮਸ਼ਹੂਰ ਐਕਟਰ ਦਿਲੀਪ …

WP Facebook Auto Publish Powered By : XYZScripts.com