Home / ਬਾਲੀਵੁੱਡ / ਦਿਲੀਪ ਕੁਮਾਰ ਦੀ ਸਿਹਤ ਨੂੰ ਲੈ ਕੇ ਭਾਵੁਕ ਹੋਈ ਸਾਇਰਾ ਬਾਨੋ

ਦਿਲੀਪ ਕੁਮਾਰ ਦੀ ਸਿਹਤ ਨੂੰ ਲੈ ਕੇ ਭਾਵੁਕ ਹੋਈ ਸਾਇਰਾ ਬਾਨੋ

ਬੀਤੇ ਜ਼ਮਾਨੇ ਦੀ ਅਦਾਕਾਰਾ ਸਾਇਰਾ ਬਾਨੋ ਨੇ ਵੀਰਵਾਰ ਨੂੰ ਆਪਣੇ ਪਤੀ ਤੇ ਮਸ਼ਹੂਰ ਐਕਟਰ ਦਿਲੀਪ ਕੁਮਾਰ ਦੇ ਟਵਿਟਰ ਹੈਂਡਲ ਤੋਂ ਟਵੀਟ ਕਰਕੇ ਲੋਕਾਂ ਨੂੰ ਦੁਆਵਾਂ ਕਰਨ ਦੀ ਅਪੀਲ ਕੀਤੀ। ਟਵੀਟ ‘ਚ ਸਾਇਰਾ ਬਾਨੋ ਨੇ ਦੱਸਿਆ ਕਿ ਦਿਲੀਪ ਕੁਮਾਰ ਘਰ ‘ਚ ਆਰਾਮ ਕਰ ਰਹੇ ਹਨ ਤੇ ਉਹ ਸਿਹਤਮੰਦ ਵੀ ਹਨ।

ਹਾਲ ਹੀ ‘ਚ ਦਿਲੀਪ ਕੁਮਾਰ ਦੀ ਸਿਹਤ ਵਿਗੜਨ ਦੀਆਂ ਖਬਰਾਂ ਆਈਆਂ ਸਨ। ਇਸ ਲਈ ਸਾਇਰਾ ਬਾਨੋ ਨੇ ਇਹ ਟਵੀਟ ਕੀਤੇ। ਇਕ ਟਵੀਟ ‘ਚ ਉਨ੍ਹਾਂ ਨੇ ਦੱਸਿਆ, ”29 ਜੂਨ ਨੂੰ ਮੈਂ ਇਕ ਸੋਸ਼ਲ ਈਵੈਂਟ ‘ਚ ਆਪਣੇ ਕੋਹੀਨੂਰ (ਦਿਲੀਪ ਕੁਮਾਰ) ਦੇ ਬਿਨਾਂ ਸ਼ਾਮਲ ਹੋਈ ਸੀ।

ਉਦੋਂ ਮੈਂ ਆਸਿਫ ਫਾਰੂਖੀ ਦੀ ਬੇਟੀ ਨਿਦਾ ਦੇ ਨਿਕਾਹ ‘ਚ ਗਈ ਸੀ। ਮੈਂ ਦਿਲੀਪ ਬਿਨਾਂ ਇਕੱਲਾ ਮਹਿਸੂਸ ਕਰ ਰਹੀ ਸੀ ਪਰ ਲੋਕਾਂ ਨਾਲ ਮਿਲ ਕੇ ਮੈਨੂੰ ਕਾਫੀ ਚੰਗਾ ਲੱਗਾ। ਅੱਲ੍ਹਾ ਨੇ ਤੁਹਾਨੂੰ ਸਾਰਿਆਂ ਨੂੰ ਆਸ਼ਰੀਵਾਦ ਦਿੱਤਾ ਹੈ। ਕਿਰਪਾ ਕਰਕੇ ਮੇਰੇ ਕੋਹੀਨੂਰ ਦੀ ਸਲਾਮਤੀ ਲਈ ਦੁਆਵਾਂ ਕਰੋ।”

ਦੱਸਣਯੋਗ ਹੈ ਕਿ ਫਰਵਰੀ ‘ਚ ਸ਼ਾਹਰੁਖ ਖਾਨ ਐਕਟਰ ਦਿਲੀਪ ਕੁਮਾਰ ਦਾ ਹਾਲ ਜਾਣਨ ਲਈ ਉਨ੍ਹਾਂ ਦੇ ਘਰ ਗਏ ਸਨ। ਉਸ ਸਮੇਂ ਦਿਲੀਪ ਕੁਮਾਰ ਤੇ ਸ਼ਾਹਰੁਖ ਖਾਨ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਪਹਿਲਾਂ ਨਾਲੋਂ ਬੇਹੱਦ ਕਮਜ਼ੋਰ ਨਜ਼ਰ ਆਏ ਇਰਫਾਨ ਖਾਨ

ਬਾਲੀਵੁੱਡ ਐਕਟਰ ਇਰਫਾਨ ਖਾਨ ਇਨ੍ਹੀਂ ਦਿਨੀਂ ਲੰਡਨ ‘ਚ ਆਪਣੀ ਗੰਭੀਰ ਬੀਮਾਰੀ ਦਾ ਇਲਾਜ ਕਰਵਾ ਰਹੇ …

WP Facebook Auto Publish Powered By : XYZScripts.com