Saturday , May 11 2024
Home / ਬਾਲੀਵੁੱਡ / ਪਹਿਲਾਂ ਨਾਲੋਂ ਬੇਹੱਦ ਕਮਜ਼ੋਰ ਨਜ਼ਰ ਆਏ ਇਰਫਾਨ ਖਾਨ

ਪਹਿਲਾਂ ਨਾਲੋਂ ਬੇਹੱਦ ਕਮਜ਼ੋਰ ਨਜ਼ਰ ਆਏ ਇਰਫਾਨ ਖਾਨ

ਬਾਲੀਵੁੱਡ ਐਕਟਰ ਇਰਫਾਨ ਖਾਨ ਇਨ੍ਹੀਂ ਦਿਨੀਂ ਲੰਡਨ ‘ਚ ਆਪਣੀ ਗੰਭੀਰ ਬੀਮਾਰੀ ਦਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਨੂੰ ਨਿਊਰੋਇੰਡੋਕਰਾਈਨ ਟਿਊਮਰ ਨਾਂ ਦੀ ਭਿਆਨਕ ਬੀਮਾਰੀ ਹੈ। ਚੰਗੀ ਗੱਲ ਇਹ ਹੈ ਕਿ ਇਲਾਜ ਤੋਂ ਬਾਅਦ ਉਨ੍ਹਾਂ ਦੀ ਸਿਹਤ ‘ਚ ਕਾਫੀ ਸੁਧਾਰ ਹੋ ਰਿਹਾ ਹੈ ਹਾਲਾਂਕਿ ਹਾਲੇ ਤੱਕ ਉਨ੍ਹਾਂ ਦਾ ਵਾਪਸ ਭਾਰਤ ਪਰਤਣ ਦਾ ਕੋਈ ਇਰਾਦਾ ਨਹੀਂ ਹੈ।

ਹਾਲ ਹੀ ‘ਚ ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਪਹਿਲਾਂ ਨਾਲੋਂ ਕਾਫੀ ਕਮਜ਼ੋਰ ਨਜ਼ਰ ਆ ਰਹੇ ਹਨ ਅਤੇ ਭਾਰ ਵੀ ਘਟਿਆ ਹੋਇਆ ਦਿਸ ਰਿਹਾ ਹੈ। ਇਸ ਤਸਵੀਰ ‘ਚ ਉਹ ਖਿੜਕੀ ‘ਚ ਖੜ੍ਹੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਇਹ ਤਸਵੀਰ ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ ਦੀ ਪ੍ਰੋਫਾਇਲ ‘ਤੇ ਲਾਈ ਹੈ। ਉਂਝ ਇਹ ਤਸਵੀਰ ਉਨ੍ਹਾਂ ਦੇ ਫੈਨਜ਼ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ, ਜਿਸ ‘ਚ ਉਹ ਹੱਸਦੇ ਹੋਏ ਦਿਸ ਰਹੇ ਹਨ।

ਹਾਲ ਹੀ ‘ਚ ਦਿੱਤੇ ਇਕ ਇੰਟਰਵਿਊ ਦੌਰਾਨ ਇਰਫਾਨ ਖਾਨ ਨੇ ਦੱਸਿਆ, ”ਮੈਂ ਲੰਡਨ ‘ਚ ਰਹਿ ਕੇ ਕਿਵੇਂ ਦਾ ਮਹਿਸੂਸ ਕਰ ਰਿਹਾ ਹਾਂ। ਇਸ ਰੋਗ ਨੇ ਮੈਨੂੰ ਸਮਰਪਣ ਤੇ ਭਰੋਸੇ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਹੈ। ਹੁਣ ਇਸ ਰੋਗ ਦਾ ਅੰਜ਼ਾਮ ਕੀ ਹੋਵੇਗਾ, ਮੈਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਹੈ।” ਇਰਫਾਨ ਖਾਨ ਨੇ ਇਹ ਵੀ ਕਹਿ ਦਿੱਤਾ ਕਿ ਮੈਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਹੈ ਕਿ ਹੁਣ ਮੇਰੇ ਕੋਲ ਕਿੰਨਾਂ ਸਮਾਂ ਹੈ, 8-4 ਮਹੀਨੇ ਜਾਂ 2 ਸਾਲ ਦਾ। ਇਸ ਤੋਂ ਇਲਾਵਾ ਇਰਫਾਨ ਦਾ ਕਹਿਣਾ ਹੈ ਕਿ ਹੁਣ ਮੈਨੂੰ ਆਜ਼ਾਦੀ ਦੇ ਮਾਇਨੇ ਸਮਝ ਆ ਚੁੱਕੇ ਹਨ।”

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਦਿਲੀਪ ਕੁਮਾਰ ਦੀ ਸਿਹਤ ਨੂੰ ਲੈ ਕੇ ਭਾਵੁਕ ਹੋਈ ਸਾਇਰਾ ਬਾਨੋ

ਬੀਤੇ ਜ਼ਮਾਨੇ ਦੀ ਅਦਾਕਾਰਾ ਸਾਇਰਾ ਬਾਨੋ ਨੇ ਵੀਰਵਾਰ ਨੂੰ ਆਪਣੇ ਪਤੀ ਤੇ ਮਸ਼ਹੂਰ ਐਕਟਰ ਦਿਲੀਪ …

WP Facebook Auto Publish Powered By : XYZScripts.com