Home / ਸਿਹਤ / ਗਰਮੀਆਂ ‘ਚ ਸਿਹਤਮੰਦ ਰਹਿਣ ਲਈ ਖਾਓ ਇਹ ਖੁਰਾਕ

ਗਰਮੀਆਂ ‘ਚ ਸਿਹਤਮੰਦ ਰਹਿਣ ਲਈ ਖਾਓ ਇਹ ਖੁਰਾਕ

ਗਰਮੀਆਂ ‘ਚ ਅਕਸਰ ਲੋਕਾਂ ਨੂੰ ਸਿਹਤ ਸੰਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਣਾ ਪੈਂਦਾ ਹੈ। ਇਸ ਲਈ ਆਪਣੀ ਖੁਰਾਕ ਵੱਲ ਧਿਆਨ ਦੇਣਾ ਚਾਹੀਦਾ ਹੈ। ਖਾਣ-ਪੀਣ ਦੀਆਂ ਕੁਝ ਚੀਜ਼ਾਂ ਸਰੀਰ ਦੀ ਗਰਮੀ ਨੂੰ ਹੋਰ ਵਧਾ ਦਿੰਦੀਆਂ ਹਨ, ਜਿਸ ਕਾਰਨ ਗਰਮੀ ਜਿਆਦਾ ਲੱਗਦੀ ਹੈ। ਇਸ ਲਈ ਗਰਮੀਆਂ ‘ਚ ਅਜਿਹੀ ਖੁਰਾਕ ਖਾਣੀ ਚਾਹੀਦੀ ਹੈ, ਜੋ ਸਰੀਰ ਦੀ ਗਰਮੀ ਨੂੰ ਬਾਹਰ ਕੱਢੇ ਅਤੇ ਸਰੀਰ ਨੂੰ ਠੰਡਕ ਦੇਵੇ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਗਰਮੀਆਂ ‘ਚ ਕਿਹੜੀ ਖੁਰਾਕ ਖਾਣੀ ਚਾਹੀਦੀ ਹੈ ਅਤੇ ਕਿਸ ਖੁਰਾਕ ਤੋਂ ਦੂਰ ਰਹਿਣਾ ਚਾਹੀਦਾ ਹੈ।
ਗਰਮੀਆਂ ‘ਚ ਖਾਣ ਲਈ ਖੁਰਾਕ

1. ਲੱਸੀ
ਗਰਮੀ ‘ਚ ਸਰੀਰ ਨੂੰ ਠੰਡਕ ਦੇਣ ਲਈ ਲੱਸੀ ਪੀਣੀ ਚਾਹੀਦੀ ਹੈ। ਇਸ ‘ਚ ਕਿਟਕ ਐਸਿਡ ਹੈ, ਜੋ ਸਿਹਤ ਲਈ ਵਧੀਆ ਹੁੰਦਾ ਹੈ। ਲੱਸੀ ਪੀਣ ਨਾਲ ਸਰੀਰ ‘ਚ ਚੁਸਤੀ ਬਣੀ ਰਹਿੰਦੀ ਹੈ। ਜੇ ਲੱਸੀ ਭੋਜਨ ਕਰਨ ਤੋਂ ਬਾਅਦ ਪੀਤੀ ਜਾਵੇ ਤਾਂ ਭੋਜਨ ਚੰਗੀ ਤਰ੍ਹਾਂ ਪੱਚ ਜਾਂਦਾ ਹੈ।
2. ਨਾਰੀਅਲ ਪਾਣੀ
ਨਾਰੀਅਲ ਪਾਣੀ ਗਰਮੀਆਂ ‘ਚ ਸਿਹਤ ਲਈ ਬਹੁਤ ਵਧੀਆ ਹੈ ਕਿਉਂਕਿ ਇਸ ‘ਚ ਕੈਲਸ਼ੀਅਮ, ਕਲੋਰਾਈਡ ਅਤੇ ਪੋਟਾਸ਼ੀਅਮ ਮੌਜੂਦ ਹੈ, ਜੋ ਚੰਗੀ ਸਿਹਤ ਲਈ ਜ਼ਰੂਰੀ ਹਨ।
3. ਖੀਰੇ
ਸਰੀਰ ਲਈ ਖੀਰੇ ਗਰਮੀਆਂ ‘ਚ ਬਹੁਤ ਵਧੀਆ ਹਨ। ਇਨ੍ਹਾਂ ‘ਚ ਪਾਣੀ ਦੀ ਮਾਤਰਾ ਜਿਆਦਾ ਹੁੰਦੀ ਹੈ। ਇਹ ਓਇਲੀ ਸਕਿਨ ਨੂੰ ਠੀਕ ਕਰਦਾ ਹੈ ਅਤੇ ਗੈਸ, ਐਸੀਡਿਟੀ, ਛਾਤੀ ‘ਚ ਜਲਨ ਵਰਗੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ।
4. ਕਟਹਲ
ਗਰਮੀਆਂ ‘ਚ ਕਟਹਲ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ। ਇਸ ਨਾਲ ਬੀ. ਪੀ. ਕੰਟਰੋਲ ‘ਚ ਰਹਿੰਦਾ ਹੈ।
5. ਕੀਵੀ
ਕੀਵੀ ‘ਚ ਵਿਟਾਮਿਨ ਬੀ-1, ਬੀ-2, ਬੀ-3, ਸੀ ਅਤੇ ਕੇ ਮੌਜੂਦ ਹੁੰਦੇ ਹਨ। ਗਰਮੀ ‘ਚ ਕੀਵੀ ਖਾਣ ਨਾਲ ਦਿਲ, ਦੰਦ, ਗੁਰਦੇ ਅਤੇ ਦਿਮਾਗ ਨਾਲ ਸੰਬੰਧਿਤ ਸਮੱਸਿਆਵਾਂ ਦੂਰ ਰਹਿੰਦੀਆਂ ਹਨ।
6. ਤਰਬੂਜ
ਤਰਬੂਜ ‘ਚ ਸੋਡੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਬੀ ਹੁੰਦਾ ਹੈ। ਗਰਮੀ ‘ਚ ਤਰਬੂਜ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਸਰੀਰ ‘ਚ ਹੋਈ ਪਾਣੀ ਦੀ ਕਮੀ ਦੂਰ ਹੁੰਦੀ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com