Home / ਸਿਹਤ / ਸਿਹਤਮੰਦ ਰੱਖਣਗੇ ਨਿੰਮ ਦੇ ਅਜਿਹੇ ਗੁਣ ਤੁਹਾਨੂੰ

ਸਿਹਤਮੰਦ ਰੱਖਣਗੇ ਨਿੰਮ ਦੇ ਅਜਿਹੇ ਗੁਣ ਤੁਹਾਨੂੰ

ਗਰਮੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ।  ਗਰਮੀਆਂ ‘ਚ ਸਾਨੂੰ ਬਹੁਤ ਸਾਰੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਨਾਲ ਸਿਹਤ ਤੇ ਸੁੰਦਰਤਾ ਨਾਲ ਸਬੰਧਤ ਸਮੱਸਿਆਵਾਂ ਆਉਂਦੀਆਂ ਹਨ। ਗਰਮੀਆਂ ‘ਚ ਸਾਨੂੰ ਪਸੀਨਾ ਆਉਣ ਦੇ ਕਾਰਨ ਇਸ ਦਾ ਅਸਰ ਸਾਡੀ ਸੁੰਦਰਤਾ ਤੇ ਸਿਹਤ ‘ਤੇ ਪੈਂਦਾ ਹੈ। ਇਸ ਗਰਮੀ ‘ਚ ਸਾਨੂੰ ਇਨਫੈਕਸ਼ਨ ਵਾਲੇ ਕੀਟਾਣੂਆਂ ਤੋਂ ਬਚਣ ਲਈ ਨਿੰਮ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਨਿੰਮ ‘ਚ ਐਂਟੀ-ਬੈਕਟੀਰੀਆ, ਐਂਟੀ-ਫੰਗਲ, ਐਂਟੀਪਰਾਇਟਿਵ, ਐਂਟੀ-ਓਕਸਡੈਂਟ ਤੇ ਐਂਟੀਪਰੋਟੋਜੋਅਲ ਦੀਆਂ ਵਿਸ਼ੇਸ਼ਤਾਵਾਂ ਮਿਲਦੀਆਂ ਹਨ। ਆਯੂਵੈਦ ‘ਚ ਨਿੰਮ ਨੂੰ ਦਵਾਈ ਦੇ ਰੂਪ ਵਜੋਂ ਵਰਤਿਆ ਜਾਂਦਾ ਹੈ। ਇਹ ਖੂਨ ਸਾਫ਼ ਕਰਨ ਦੇ ਨਾਲ ਨਾਲ ਵਾਲ਼ਾ ਲਈ ਵੀ ਵਧੀਆਂ ਹੈ।

ਚਿਹਰਾ ਸਾਫ਼ ਕਰਨ ਦੇ ਲਈ ਨਿੰਮ ਦਾ ਇਸਤੇਮਾਲ – ਸਭ ਦੇ ਚਿਹਰੇ ਦੀ ਚਮੜੀ ਦਾ ਫਰਕ ਹੁੰਦਾ ਹੈ। ਕਿਸੇ ਦਾ ਚਿਹਰਾ ਤੇਲ ਵਾਲਾ ਤੇ ਕਿਸੇ ਦਾ ਖੁਸ਼ਕ ਹੁੰਦਾ ਹੈ। ਲੋਕ ਆਪਣਾ ਚਿਹਰਾ ਸਾਫ਼ ਕਰਨ ਲਈ ਬਹੁਤ ਕੁੱਝ ਕਰਦੇ ਹਨ। ਉਹਨਾਂ ਲੋਕਾਂ ਵਾਸਤੇ ਨਿੰਮ ਕਿਸੇ ਵਰਦਾਨ ਤੋਂ ਘੱਟ ਨਹੀਂ। ਨਿੰਮ ਦੇ ਪੱਤਿਆਂ ਦਾ ਪੇਸਟ ਬਣਾ ਕੇ ਚਿਹਰੇ ਤੇ ਲਗਾਉ। ਇਸ ਨਾਲ ਚਿਹਰੇ ਤੋਂ ਵਾਧੂ ਤੇਲ ਨਿਕਲ ਜਾਵੇਗਾ। ਇਸ ਨਾਲ ਚਿਹਰੇ ਤੋਂ ਰਿੰਕਲਜ਼, ਦਾਗ਼ ਧੱਬੇ, ਤੇ ਫਿਨਸੀਆਂ ਵੀ ਠੀਕ ਹੋ ਜਾਂਦੀਆਂ ਹਨ। ਚਿਹਰੇ ਤੇ ਚਮਕ ਆ ਜਾਂਦੀ ਹੈ। ਨਹਾਉਣ ਵਾਸਤੇ ਤੁਸੀ ਨੀਮ ਦੇ ਸਾਬਣ ਦੀ ਵਰਤੋਂ ਕਰਦੇ ਹੋ।

ਵਾਲ਼ਾ ਨੂੰ ਮਜ਼ਬੂਤ ਤੇ ਚਮਕਦਾਰ ਬਣਾਉਣ ਲਈ ਨਿੰਮ ਦੇ ਨੁਸਖੇ ਨਿੰਮ ਦਾ ਰਸ ਵਾਲ਼ਾ ਤੇ ਲਗਾਉਣ ਨਾਲ ਵਾਲ਼ ਮਜ਼ਬੂਤ ਤੇ ਚਮਕਦਾਰ ਬਣਦੇ ਹਨ। ਵਾਲ਼ਾ ‘ਚ ਨਿੰਮ ਦੇ ਤੇਲ ਦੇ ਮਾਲਿਸ਼ ਕਰਨ ਨਾਲ ਵਾਲ਼ ਤੇਜ਼ੀ ਨਾਲ ਵੱਧ ਦੇ ਹਨ। ਨਿੰਮ ਦਾ ਪਾਊਡਰ ਪਾਣੀ ‘ਚ ਮਿਲਾ ਕੇ ਵਾਲ਼ਾ ਤੇ ਲਗਾਓ। ਥੋੜੀ ਦੇਰ ਬਾਅਦ ਵਾਲ਼ਾਨੂੰ ਪਾਣੀ ਨਾਲ ਧੋ ਲਵੋ। ਇਸ ਤਰ੍ਹਾਂਕਰਨ ਨਾਲ ਵਾਲ਼ਾ  ਚੋ ਸਿਕਰੀ ਖ਼ਤਮ ਹੋ ਜਾਵੇਗੀ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com