Saturday , May 11 2024
Home / ਬਾਲੀਵੁੱਡ / 33 ਵਰ੍ਹਿਆਂ ਦਾ ਹੋਇਆ ਬਾਲੀਵੁੱਡ ਦਾ ‘ਬਾਜੀਰਾਓ’ ਰਣਵੀਰ ਸਿੰਘ

33 ਵਰ੍ਹਿਆਂ ਦਾ ਹੋਇਆ ਬਾਲੀਵੁੱਡ ਦਾ ‘ਬਾਜੀਰਾਓ’ ਰਣਵੀਰ ਸਿੰਘ

ਅੱਜ ਬਾਲੀਵੁੱਡ ਦੇ ਬਾਜੀਰਾਓ, ਦੀਪਿਕਾ ਦੇ ਰਾਮ ਤੇ ਫੈਨਸ ਦੇ ਰਿੱਕੀ ਬਹਿਲ ਯਾਨੀ ਰਣਵੀਰ ਸਿੰਘ ਦਾ ਜਨਮ ਦਿਨ ਹੈ। ਰਣਵੀਰ ਸਿੰਘ 33 ਸਾਲ ਦਾ ਹੋ ਗਿਆ ਹੈ। ਉਸ ਦਾ ਅਸਲੀ ਨਾਂ ਰਣਵੀਰ ਸਿੰਘ ਭਵਨਾਨੀ ਸੀ। ਬਾਲੀਵੁੱਡ ’ਚ ਐਂਟਰੀ ਕਰਨ ਤੋਂ ਬਾਅਦ ਉਸ ਨੇ ਆਪਣੇ ਨਾਂ ਨਾਲੋਂ ਭਵਨਾਨੀ ਹਟਾ ਦਿੱਤਾ ਸੀ।

ਰਣਵੀਰ ਨੇ ਅਮਰੀਕਾ ਵਿੱਚ ਪੱਤਰਕਾਰੀ ਦੀ ਪੜ੍ਹਾਈ ਕੀਤੀ। ਇਸ ਪਿੱਛੋਂ ਕੰਟੈਂਟ ਰਾਈਟਿੰਗ ਦਾ ਕੰਮ ਕੀਤਾ। ਭਾਰਤ ਵਾਪਸ ਆਉਣ ਪਿੱਛੋਂ ਰਣਵੀਰ ਨੇ 3 ਸਾਲ ਲਗਾਤਾਰ ਮਿਹਨਤ ਕੀਤੀ ਤੇ ਇੱਕ ਐਡ ਏਜੰਸੀ ਵਿੱਚ ਅਸਿਸਟੈਂਟ ਡਾਇਰੈਕਟਰ ਦਾ ਕੰਮ ਕੀਤਾ।ਇਸੇ ਦੌਰਾਨ ਬਾਅਦ ਰਣਵੀਰ ਨੂੰ ਡਾਇਰੈਕਟਰ ਅਦਿੱਤਿਆ ਚੋਪੜਾ ਦੀ ਫ਼ਿਲਮ ‘ਬੈਂਡ ਬਾਜਾ ਬਰਾਤ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।

ਕਈ ਵੱਡੀਆਂ ਫ਼ਿਲਮਾਂ ਨੂੰ ਨਾਂਹ ਕਰਨ ਬਾਅਦ ਰਣਵੀਰ ਨੇ ‘ਗੋਲੀਓਂ ਕੀ ਰਾਸਲੀਲਾ-ਰਾਮਲੀਲਾ’, ‘ਗੁੰਡੇ’, ‘ਬਾਜੀਰਾਓ ਮਸਤਾਨੀ’ ਤੇ ‘ਪਦਮਾਵਤ’ ਜਿਹੀਆਂ ਸੁਪਰਹਿੱਟ ਫ਼ਿਲਮਾਂ ਕੀਤੀਆਂ। ਸਿਰਫ ਕੰਮ ਹੀ ਨਹੀਂ ਰਣਵੀਰ ਦੇ ਅਫੇਅਰ ਦੇ ਵੀ ਕਾਫੀ ਚਰਚੇ ਹੁੰਦੇ ਰਹੇ।

ਉਹ ਹੇਮਾ ਮਾਲਿਨੀ ਦੀ ਧੀ ਅਹਾਨਾ ਦਿਓਲ ਨੂੰ ਡੇਟ ਕਰ ਚੁੱਕਾ ਹੈ। ਇਸ ਤੋਂ ਬਾਅਦ ਰਣਵੀਰ ਦਾ ਨਾਂ ਅਨੁਸ਼ਕਾ ਸ਼ਰਮਾ, ਸੋਨਾਕਸ਼ੀ ਸਿਨ੍ਹਾ ਤੇ ਦੀਪਿਕਾ ਪਾਦੁਕੋਨ ਨਾਲ ਵੀ ਜੁੜਿਆ। ਹਾਲ ਹੀ ਵਿੱਚ ਉਸ ਦੇ ਅਫੇਅਰ ਦੇ ਚਰਚੇ ਲੀਲਾ ਯਾਨੀ ਦੀਪਿਕਾ ਨਾਲ ਖੂਬ ਜ਼ੋਰਾਂ ‘ਤੇ ਹਨ। ਇਸ ਸਾਲ ਉਨ੍ਹਾਂ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ।

ਫਿਲਮ ਦੀ ਗੱਲ ਕੀਤੀ ਜਾਵੇ ਤਾਂ ਰਣਵੀਰ ਜ਼ੋਇਆ ਅਖਤਰ ਦੀ ਗਲੀ ਬੁਆਏ ’ਚ ਆਲੀਆ ਨਾਲ ਨਜ਼ਰ ਆਏਗਾ। ਫਿਲਹਾਲ ਉਹ ਰੋਹਿਤ ਸ਼ੈੱਟੀ ਦੀ ਐਕਸ਼ਨ ਫ਼ਿਲਮ ‘ਸਿੰਬਾ’ ਦੀ ਸ਼ੂਟਿੰਗ ’ਚ ਬਿਜ਼ੀ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਪਹਿਲਾਂ ਨਾਲੋਂ ਬੇਹੱਦ ਕਮਜ਼ੋਰ ਨਜ਼ਰ ਆਏ ਇਰਫਾਨ ਖਾਨ

ਬਾਲੀਵੁੱਡ ਐਕਟਰ ਇਰਫਾਨ ਖਾਨ ਇਨ੍ਹੀਂ ਦਿਨੀਂ ਲੰਡਨ ‘ਚ ਆਪਣੀ ਗੰਭੀਰ ਬੀਮਾਰੀ ਦਾ ਇਲਾਜ ਕਰਵਾ ਰਹੇ …

WP Facebook Auto Publish Powered By : XYZScripts.com