Saturday , May 11 2024
Home / ਬਾਲੀਵੁੱਡ / 9 ਸਾਲ ਪਹਿਲਾਂ ਮੱਲਿਕਾ ਸ਼ੇਰਾਵਤ ਨੂੰ ਇਕ ਸ਼ਖਸ ਮਾਰਨਾ ਚਾਹੁੰਦਾ ਸੀ ਗੋਲੀ

9 ਸਾਲ ਪਹਿਲਾਂ ਮੱਲਿਕਾ ਸ਼ੇਰਾਵਤ ਨੂੰ ਇਕ ਸ਼ਖਸ ਮਾਰਨਾ ਚਾਹੁੰਦਾ ਸੀ ਗੋਲੀ

ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਭਾਰਤ ‘ਚ ਜੀ-5 ਦੀ ਆਉਣ ਵਾਲੀ ਓਰੀਜੀਨਲ ਸੀਰੀਜ਼ ‘ਦਿ ਸਟੋਰੀ’ ਦੇ ਇਕ ਐਪੀਸੋਡ ‘ਚ ਦਿਖਾਈ ਦੇਵੇਗੀ, ਜਿਸ ‘ਚ ਉਹ ਆਪਣੀ ਅਣਸੁਣੀ ਕਹਾਣੀ ਸੁਣਾਵੇਗੀ। ਹਾਲ ਹੀ ‘ਚ ਇਕ ਇੰਟਰਵਿਊ ਦੌਰਾਨ ‘ਦਿ ਸਟੋਰੀ’ ਸੀਰੀਜ਼ ਬਾਰੇ ਮੱਲਿਕਾ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਅਸਲ ਜ਼ਿੰਦਗੀ ‘ਚ ਵਾਪਰੇ ਇਕ ਹਾਦਸੇ ਦੀ ਕਹਾਣੀ ਹੈ।

ਉਨ੍ਹਾਂ ਨੇ ਦੱਸਿਆ, ”2009 ਦੌਰਾਨ ਇਕ ਨਾਰਥ ਇੰਡੀਆ ਦਾ ਸ਼ਖਸ ਸੀ, ਜੋ ਮੇਰਾ ਪਿੱਛਾ ਕਰ ਰਿਹਾ ਸੀ। ਉਹ ਫੋਨ ਵੀ ਕਰਦਾ ਸੀ ਅਤੇ ਉਸ ਨੂੰ ਮੇਰੀ ਛੋਟੀ ਸ਼ਾਰਟ ਸਕਰਟ ਤੋਂ ਕਾਫੀ ਸਮੱਸਿਆ ਸੀ। ਉਹ ਮੈਨੂੰ ਕਹਿੰਦਾ ਸੀ ਕਿ ਤੁਸੀਂ ਸਾੜ੍ਹੀ ਕਿਉਂ ਨਹੀਂ ਪਾਉਂਦੇ, ਸਿਰ ਕਿਉਂ ਨਹੀਂ ਢੱਕਦੇ ਅਤੇ ਭਾਰਤ ਦੀ ਸੰਸਕ੍ਰਿਤੀ ਕਿਉਂ ਨਹੀਂ ਮੰਨਦੇ। ਮੈਨੂੰ ਗੋਲੀ ਮਾਰਨ ਦਾ ਵੀ ਉਸ ਦਾ ਪੂਰਾ ਪਲਾਨ ਸੀ ਫਿਰ ਪੁਲਸ ਨੇ ਉਸ ਨੂੰ ਫੜਿਆ।

ਉਸ ਵਿਰੁੱਧ ਕਾਰਵਾਈ ਹੋਈ ਅਤੇ ਉਹ ਜੇਲ ਵੀ ਗਿਆ।” ਇਸ ਤੋਂ ਇਲਾਵਾ ਮੱਲਿਕਾ ਨੇ ਇਹ ਵੀ ਕਿਹਾ, ”ਮੈਂ ਬਹੁਤ ਸਾਲਾਂ ਪਹਿਲਾਂ ਇਕ ਗੱਲ ਕਹੀ ਸੀ ਕਿ ਭਾਰਤ ‘ਚ ਮਹਿਲਾਵਾਂ ਸੁਰੱਖਿਅਤ ਨਹੀਂ ਹਨ। ਅੱਜ ਵੀ ਮੈਂ ਇਕ ਰਿਪੋਰਟ ਪੜ੍ਹ ਰਹੀ ਸੀ, ਜਿਸ ‘ਚ ਲਿਖਿਆ ਹੈ ਕਿ ਭਾਰਤ ਕਿਸੇ ਵੀ ਮਹਿਲਾ ਦੇ ਰਹਿਣ ਲਈ ਸਭ ਤੋਂ ਭਿਆਨਕ ਜਗ੍ਹਾ ਹੈ। ਇਹ ਬਹੁਤ ਹੀ ਦਿਲ ਨੂੰ ਤੋੜਣ ਵਾਲੀ ਗੱਲ ਹੈ।

ਇਹ ਕਿੰਨਾ ਅਜੀਬ ਹੈ ਕਿ ਜਿਹੜਾ ਦੇਸ਼ ਆਪਣੀਆਂ ਮਹਿਲਾਵਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਨਹੀਂ ਰੱਖ ਸਕਦਾ, ਉਹ ਹਮੇਸ਼ਾ ਪ੍ਰਗਤੀ ਦੀ ਗੱਲ ਕਰਦਾ ਹੈ। ਮੈਨੂੰ ਇਹ ਸਭ ਸਮਝ ਨਹੀਂ ਆਉਂਦਾ।” ਦੱਸ ਦੇਈਏ ਕਿ ਹਾਲ ਹੀ ‘ਚ ਇਕ ਇੰਟਰਵਿਊ ‘ਚ ਅਭਿਨੇਤਰੀ ਨੇ ਦੱਸਿਆ ਸੀ ਕਿ ਉਹ ਵੀ ਬਾਲੀਵੁੱਡ ‘ਚ ਕਾਸਟਿੰਗ ਕਾਊਚ ਦੀ ਸ਼ਿਕਾਰ ਹੋਈ ਹੈ। ਮੱਲਿਕਾ ਨੇ ਕਿਹਾ ਕਿ ਅਸਲ ਜ਼ਿੰਦਗੀ ‘ਚ ਬੋਲਡ ਹਾਂ ਪਰ ਇੱਜ਼ਤ ਨਾਲ ਜਿਊਂਦੀ ਹਾਂ। ਮੈਨੂੰ ਖੁਦ ‘ਤੇ ਮਾਣ ਹੈ ਕਿ ਮੈਂ ਸ਼ਰਮਿੰਦਗੀ ਵਾਲਾ ਕੋਈ ਕੰਮ ਨਹੀਂ ਕੀਤਾ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਪਹਿਲਾਂ ਨਾਲੋਂ ਬੇਹੱਦ ਕਮਜ਼ੋਰ ਨਜ਼ਰ ਆਏ ਇਰਫਾਨ ਖਾਨ

ਬਾਲੀਵੁੱਡ ਐਕਟਰ ਇਰਫਾਨ ਖਾਨ ਇਨ੍ਹੀਂ ਦਿਨੀਂ ਲੰਡਨ ‘ਚ ਆਪਣੀ ਗੰਭੀਰ ਬੀਮਾਰੀ ਦਾ ਇਲਾਜ ਕਰਵਾ ਰਹੇ …

WP Facebook Auto Publish Powered By : XYZScripts.com