Saturday , May 11 2024
Home / ਬਾਲੀਵੁੱਡ / ਛੇਤੀ ਵਿਆਹ ਕਰਵਾ ਸਕਦੇ ਹਨ ਆਲੀਆ-ਰਣਬੀਰ

ਛੇਤੀ ਵਿਆਹ ਕਰਵਾ ਸਕਦੇ ਹਨ ਆਲੀਆ-ਰਣਬੀਰ

ਅਭਿਨੇਤਾ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ ‘ਸੰਜੂ’ ਦੀ ਸਫਲਤਾ ਨੂੰ ਲੈ ਕੇ ਸੱਤਵੇਂ ਆਸਮਾਨ ‘ਤੇ ਹਨ ਪਰ ਉਨ੍ਹਾਂ ਦੇ ਪਿਤਾ ਰਿਸ਼ੀ ਕਪੂਰ ਤਾਂ ਕਿਸੇ ਹੋਰ ਚਿੰਤਾ ‘ਚ ਡੁੱਬੇ ਹੋਏ ਹਨ। ਰਿਸ਼ੀ ਕਪੂਰ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੇਟਾ ਜਲਦ ਤੋਂ ਜਲਦ ਵਿਆਹ ਦੇ ਬੰਧਨ ‘ਚ ਬੱਝ ਜਾਵੇ। ਰਿਸ਼ੀ ਕਪੂਰ ਨੇ ਕਿਹਾ ਕਿ ਹੁਣ ਸਮਾਂ ਆ ਚੁੱਕਾ ਹੈ ਕਿ ਉਨ੍ਹਾਂ ਦੇ ਬੇਟੇ ਰਣਬੀਰ ਤੇ ਉਨ੍ਹਾਂ ਦੇ ਨਜ਼ਦੀਕੀ ਦੋਸਤ ਅਯਾਨ ਮੁਖਰਜੀ ਵਿਆਹ ਦੇ ਬੰਧਨ ‘ਚ ਬੱਝਣ ਬਾਰੇ ਸੋਚਣ।

ਰਿਸ਼ੀ ਨੇ ਟਵੀਟ ਕਰਕੇ ਕਿਹਾ, ‘ਚੰਗੇ ਦੋਸਤੋਂ, ਕਿਵੇਂ ਰਹੇਗਾ ਕਿ ਤੁਸੀਂ ਦੋਵੇਂ ਹੁਣ ਵਿਆਹ ਕਰਵਾ ਲਓ? ਹੁਣ ਸਮਾਂ ਆ ਗਿਆ ਹੈ।’ ਰਣਬੀਰ ਅਜੇ ਆਲੀਆ ਭੱਟ ਨੂੰ ਡੇਟ ਕਰ ਰਹੇ ਹਨ। ਇਸ ਤੋਂ ਪਹਿਲਾਂ ਕੈਟਰੀਨਾ ਕੈਫ ਤੇ ਦੀਪਿਕਾ ਪਾਦੁਕੋਣ ਨਾਲ ਵੀ ਰਣਬੀਰ ਰਿਲੇਸ਼ਨ ‘ਚ ਰਹਿ ਚੁੱਕੇ ਹਨ। ਉਥੇ ਖੁਦ ਰਣਬੀਰ ਕਪੂਰ ਨੇ ਵੀ ਹਾਲ ਹੀ ‘ਚ ਇਹ ਬਿਆਨ ਦਿੱਤਾ ਕਿ ਉਹ ਬਹੁਤ ਜਲਦ ਵਿਆਹ ਕਰ ਸਕਦੇ ਹਨ। ਰਣਬੀਰ ਦੇ ਬਿਆਨ ਤੇ ਰਿਸ਼ੀ ਦੇ ਟਵੀਟ ਤੋਂ ਤਾਂ ਲੱਗਦਾ ਹੈ ਕਿ ਹੁਣ ਛੇਤੀ ਹੀ ਬਾਲੀਵੁੱਡ ‘ਚ ਸ਼ਹਿਨਾਈਆਂ ਵੱਜਣ ਵਾਲੀਆਂ ਹਨ।

‘ਵੇਕ ਅੱਪ ਸਿਡ’ ਤੇ ‘ਯੇ ਜਵਾਨੀ ਹੈ ਦੀਵਾਨੀ’ ‘ਚ ਇਕੱਠੇ ਕੰਮ ਕਰ ਚੁੱਕੇ ਰਣਬੀਰ ਤੇ ਅਯਾਨ ਅਗਾਮੀ ਫਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਇਸ ਫਿਲਮ ਦਾ ਨਿਰਮਾਣ ਧਰਮਾ ਪ੍ਰੋਡਕਸ਼ਨ ਕਰ ਰਿਹਾ ਹੈ, ਜਿਸ ‘ਚ ਰਣਬੀਰ, ਆਲੀਆ ਤੇ ਅਮਿਤਾਭ ਬੱਚਨ ਮੁੱਖ ਭੂਮਿਕਾ ‘ਚ ਹਨ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਪਹਿਲਾਂ ਨਾਲੋਂ ਬੇਹੱਦ ਕਮਜ਼ੋਰ ਨਜ਼ਰ ਆਏ ਇਰਫਾਨ ਖਾਨ

ਬਾਲੀਵੁੱਡ ਐਕਟਰ ਇਰਫਾਨ ਖਾਨ ਇਨ੍ਹੀਂ ਦਿਨੀਂ ਲੰਡਨ ‘ਚ ਆਪਣੀ ਗੰਭੀਰ ਬੀਮਾਰੀ ਦਾ ਇਲਾਜ ਕਰਵਾ ਰਹੇ …

WP Facebook Auto Publish Powered By : XYZScripts.com