Home / ਬਾਲੀਵੁੱਡ / ਕਪਿਲ ਸ਼ਰਮਾ ਦੇ ਨਾਲ ਸੁਨੀਲ ਗ੍ਰੋਵਰ ਅਤੇ ਚੰਦਨ ਪ੍ਰਭਾਕਰ ਨੇ ਸ਼ੂੋਟਿੰਗ ਕਰਨ ਤੋਂ ਕੀਤਾ ਸਾਫ ਇਨਕਾਰ

ਕਪਿਲ ਸ਼ਰਮਾ ਦੇ ਨਾਲ ਸੁਨੀਲ ਗ੍ਰੋਵਰ ਅਤੇ ਚੰਦਨ ਪ੍ਰਭਾਕਰ ਨੇ ਸ਼ੂੋਟਿੰਗ ਕਰਨ ਤੋਂ ਕੀਤਾ ਸਾਫ ਇਨਕਾਰ

 ਕਪਿਲ ਸ਼ਰਮਾ ਦੇ ਨਾਲ ਸੁਨੀਲ ਗ੍ਰੋਵਰ ਅਤੇ ਚੰਦਨ ਪ੍ਰਭਾਕਰ ਨੇ  ਸ਼ੂੋਟਿੰਗ ਕਰਨ ਤੋਂ ਕੀਤਾ ਸਾਫ ਇਨਕਾਰ 

ਐਕਟਰ-ਕਾਮੇਡਿਅਨ ਕਪਿਲ ਸ਼ਰਮਾ ਦੇ ਨਾਲ ਸੁਨੀਲ ਗ੍ਰੋਵਰ ਅਤੇ ਚੰਦਨ ਪ੍ਰਭਾਕਰ  ਦੀ ਫਾਈਟ ਹੁਣ ਖੁਲਕੇ ਸਾਹਮਣੇ ਆ ਗਈ ਹੈ। ਸੋਮਵਾਰ ਨੂੰ ‘ਦ ਕਪਿਲ ਸ਼ਰਮਾ ਸ਼ੋਅ’ ਦੀ ਟੀਮ ‘ਨਾਮ ਸ਼ਬਾਨਾ’ ਫਿਲਮ ਦੀ ਟੀਮ ਨਾਲ ਸ਼ੂਟਿੰਗ ਕਰਨ ਵਾਲੀ ਸੀ। ਪਰ ਸੁਨੀਲ ਅਤੇ ਚੰਦਨ ਨੇ ਕਪਿਲ ਸ਼ਰਮਾ ਨਾਲ ਸ਼ੂੋਟਿੰਗ ਕਰਨ ਤੋਂ ਸਾਫ ਮਨਾ ਕਰ ਦਿੱਤਾ। ਕਾਫੀ ਕੋਸ਼ਿਸ਼ਾਂ ਕਰਨ ਤੋਂ ਬਾਅਦ ਜਦੋਂ ਦੋਨੋਂ ਨਹੀਂ ਮਨੇ ਤਾਂ ਸ਼ੋਅ ਦੀ ਸ਼ੂਟਿੰਗ ਕੈਂਸਲ ਕਰਨੀ ਪਈ। ਸੂਤਰਾਂ ਦੀਆਂ ਮੰਨੀਏ ਤਾਂ ਕਪਿਲ ਕਾਫੀ ਦੁਖੀ ਨਜ਼ਰ ਆ ਰਹੇ ਸੀ ਅਤੇ ਉਹ ਐਕਟਰ ਮਨੋਜ ਵਾਜਪਾਈ ਸਾਹਮਣੇ ਰੋ ਪਏ।

ਕਪਿਲ ਨੇ ਸੁਨੀਲ ਅਤੇ ਚੰਦਨ ਨੂੰ ਕਈ ਵਾਰ ਫੋਨ ਕੀਤਾ ਪਰ ਦੋਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਚੈਨਲ ਨੇ ਕਪਿਲ ਅਤੇ ਸੁਨੀਲ-ਚੰਦਨ ‘ਚ ਸੁਲਾਹ ਕਰਵਾਉਣ ਦੀ ਜਿੰਮੇਦਾਰੀ ਨਵਜੋਤ ਸਿੱਧੂ ਨੂੰ ਦਿੱਤੀ ਸੀ। ਦੋਨਾਂ ਨੇ ਕਪਿਲ ਨਾਲ ਸ਼ੋਅ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸਿੱਧੂ ਨੂੰ ਕਿਹਾ “ਭਾਜੀ, ਦਿੱਲੀ ਆਕੇ ਤੁਹਾਨੂੰ ਪਰਸਨਲੀ ਮਿਲਾਗੇਂ”। ਕਪਿਲ ਵੱਲੋਂ ਸ਼ੋਅ ਦੀ creative ਹੈਡ ਨੇ ਵੀ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਕੱਟ ਦਿੱਤਾ।

ਇੰਨਾਂ ਹੀ ਨਹੀਂ ਕਪਿਲ ਨੇ ਪਹਿਲਾਂ ਫੇਸਬੁੱਕ ਅਤੇ ਅਤੇ ਹੁਣ ਟਵਿੱਟਰ ‘ਤੇ ਵੀ ਸੁਨੀਲ ਤੋਂ ਮੁਆਫੀ ਮੰਗੀ ਹੈ।

About Admin

Check Also

ਪਹਿਲਾਂ ਨਾਲੋਂ ਬੇਹੱਦ ਕਮਜ਼ੋਰ ਨਜ਼ਰ ਆਏ ਇਰਫਾਨ ਖਾਨ

ਬਾਲੀਵੁੱਡ ਐਕਟਰ ਇਰਫਾਨ ਖਾਨ ਇਨ੍ਹੀਂ ਦਿਨੀਂ ਲੰਡਨ ‘ਚ ਆਪਣੀ ਗੰਭੀਰ ਬੀਮਾਰੀ ਦਾ ਇਲਾਜ ਕਰਵਾ ਰਹੇ …

WP Facebook Auto Publish Powered By : XYZScripts.com