Home / ਸਿਹਤ / ਮੱਛੀ ਦੀ ਰਹਿੰਦ-ਖੂੰਹਦ ਤੋਂ ਵਿਟਾਮਿਨ ਤੇ ਖਾਦ ਤਿਆਰ ਕਰਕੇ ਅਸੀਂ ਵੱਡਾ ਖਜ਼ਾਨਾ ਪ੍ਰਾਪਤ ਕਰ ਸਕਦੇ ਆ

ਮੱਛੀ ਦੀ ਰਹਿੰਦ-ਖੂੰਹਦ ਤੋਂ ਵਿਟਾਮਿਨ ਤੇ ਖਾਦ ਤਿਆਰ ਕਰਕੇ ਅਸੀਂ ਵੱਡਾ ਖਜ਼ਾਨਾ ਪ੍ਰਾਪਤ ਕਰ ਸਕਦੇ ਆ

ਮੱਛੀ ਦੀ ਰਹਿੰਦ-ਖੂੰਹਦ ਤੋਂ ਵਿਟਾਮਿਨ ਤੇ ਖਾਦ ਤਿਆਰ ਕਰਕੇ ਅਸੀਂ ਵੱਡਾ ਖਜ਼ਾਨਾ ਪ੍ਰਾਪਤ ਕਰ ਸਕਦੇ ਆ

ਚੰਡੀਗੜ੍ਹ: ‘ਜਿਊਂਦਾ ਹਾਥੀ ਲੱਖ ਦਾ ਤੇ ਮਰਿਆ ਸਵਾ ਲੱਖ ਦਾ’, ਇਹ ਕਹਾਵਤ ਮੱਛੀਆਂ ‘ਤੇ ਵੀ ਠੀਕ ਬੈਠਦੀ ਹੈ। ਮੱਛੀਆਂ ਦਾ ਵਪਾਰ ਕਰਨ ਤੋਂ ਲੈ ਕੇ ਇਸ ਦਾ ਸੇਵਨ ਕਰਨ ਤਕ ਵੱਡੀ ਗਿਣਤੀ ਲੋਕ ਲਾਭ ਲੈ ਰਹੇ ਹਨ। ਜਦੋਂਕਿ ਇਸ ਤੋਂ ਬਾਅਦ ਵੀ ਮੱਛੀਆਂ ਦੀ ਬਚੀ ਹੋਈ ਰਹਿੰਦ-ਖੂੰਹਦ ਇਨਸਾਨ ਤੇ ਵਾਤਾਵਰਣ ਲਈ ਵਧੇਰੇ ਗੁਣਕਾਰੀ ਹੈ।
ਮੱਛੀ ਦੀ ਰਹਿੰਦ-ਖੂੰਹਦ ਤੋਂ ਵਿਟਾਮਿਨ ਤੇ ਖਾਦ ਆਦਿ ਤਿਆਰ ਕਰਕੇ ਵੱਡਾ ਖਜ਼ਾਨਾ ਤਿਆਰ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਮੱਛੀਆਂ ਦੀ ਰਹਿੰਦ-ਖੂੰਦ ਨੂੰ ਖਜਾਨੇ ‘ਚ ਬਦਲਣ ਲਈ ਵਿਲੱਖਣ ਖੋਜ ਪੰਜਾਬੀ ਯੂਨੀਵਰਸਿਟੀ ਜਿਓਲੋਜੀ ਵਿਭਾਗ ਦੇ ਡਾ. ਓਂਕਾਰ ਸਿੰਘ ਵੜੈਚ ਤੇ ਉਨ੍ਹਾਂ ਦੇ ਸਹਿਯੋਗੀ ਨਵਪ੍ਰੀਤ ਕੌਰ ਨੇ ਕੀਤੀ ਹੈ।
ਡਾ. ਓਂਕਾਰ ਸਿੰਘ ਵੜੈਚ ਨੇ ਦੱਸਿਆ ਕਿ ਦਰਿਆਵਾਂ ਤੇ ਪਿੰਡਾਂ ਦੇ ਛੱਪੜਾਂ ‘ਚ ਮਿਲਣ ਵਾਲੀਆਂ ਮੱਛੀਆਂ ‘ਤੇ ਖੋਜ ਕੀਤੀ ਗਈ ਹੈ। ਦਰਿਆਵਾਂ ਦੇ ਪਾਣੀ ਵਿਚ ਮਿਲਣ ਵਾਲੀਆਂ ਮੱਛੀਆਂ ‘ਚ ਪ੍ਰੋਟੀਨ ਦੀ ਮਾਤਰਾ, ਦਰਿਆਵਾਂ ‘ਚ ਮਿਲਣ ਵਾਲੀਆਂ ਮੱਛੀਆਂ ਤੋਂ ਘੱਟ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਦਰਿਆਵਾਂ ਤੇ ਸਮੁੰਦਰ ‘ਚ ਮੱਛੀ ਦੀ ਰਹਿੰਦ-ਖੂੰਹਦ ਪਾਉਣ ਕਾਰਨ ਇਹ ਪ੍ਰਦੂਸ਼ਿਤ ਹੋ ਰਹੇ ਹਨ। ਇਸ ਦਾ ਅਸਰ ਇੱਥੇ ਪੈਦਾ ਹੋਣ ਵਾਲੀਆਂ ਮੱਛੀਆਂ ‘ਤੇ ਵੀ ਪੈ ਰਿਹਾ ਹੈ।
ਮੱਛੀਆਂ ‘ਚ ਪ੍ਰੋਟੀਨ ਦੀ ਮਾਤਰਾ ਸਭ ਤੋਂ ਵਧ ਹੁੰਦੀ ਹੈ ਜੋ ਇਨਸਾਨਾਂ ‘ਚ ਓਮੇਗਾ-3 ਦੀ ਘਾਟ ਨੂੰ ਪੂਰਾ ਕਰਦੀ ਹੈ। ਇਸ ਤਰ੍ਹਾਂ ਮੱਛੀ ਨੂੰ ਖਾਣ ਵਾਲੇ ਇਨਸਾਨ ‘ਚ ਪ੍ਰੋਟੀਨ ਦੀ ਕਮੀ ਦੂਰ ਹੁੰਦੀ ਹੈ, ਉਸੇ ਤਰ੍ਹਾਂ ਇਸ ਦੀ ਰਹਿੰਦ-ਖੂੰਦ ‘ਚ ਗੁਣਕਾਰੀ ਤੱਤ ਮੌਜੂਦ ਹਨ।
ਮੱਛੀ ਦੀ ਰਹਿੰਦ-ਖੂੰਹਦ ਤੋਂ ਪ੍ਰੋਟੀਨ, ਵਿਟਾਮਿਨ, ਸੈਥੀ ਐਸਿਡ, ਇੰਜਾਈਨ, ਮਿਨਰਲਜ਼ ਬਾਇਓ ਪੋਲੀਮਰਸ, ਬਾਇਓ ਕੈਮੀਕਲਜ਼, ਖੇਤਾਂ ਲਈ ਖਾਦ, ਫ੍ਰੋਜ਼ਨ ਫੂਡ, ਕੈਪਸੂਲ ਆਦਿ ਬਣਾਏ ਜਾ ਸਕਦੇ ਹਨ। ਇਸ ਤਰ੍ਹਾਂ ਦੇਸ਼ ਵਿਚ ਇਕ ਨਵੀਂ ਉਦਯੋਗ ਵੀ ਪੈਦਾ ਹੋਣ ਨਾਲ ਆਰਥਿਕ ਹਾਲਤ ਵੀ ਮਜਬੂਤ ਹੋਵੇਗੀ ਤੇ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਸਕੇਗਾ।
ਦੱਸਣਯੋਗ ਹੈ ਕਿ ਇੱਕ ਕਿੱਲੋ ਮੱਛੀ ‘ਚੋਂ ਸਿਰਫ 52 ਫ਼ੀਸਦੀ ਹਿੱਸਾ ਖਾਣਯੋਗ ਹੁੰਦਾ ਹੈ ਜਦੋਂਕਿ 48 ਫੀਸਦੀ ਹਿੱਸਾ ਬੇਕਾਰ ਹੋ ਜਾਂਦਾ ਹੈ। ਦੇਸ਼ ‘ਚ ਹਰ ਸਾਲ 63 ਮਿਲੀਟਨ ਮੀਟ੍ਰਿਕ ਟਨ ਮੱਛੀ ਦੀ ਰਹਿੰਦ-ਖੂੰਹਦ ਬਣਦੀ ਹੈ।
ਕੌਮਾਂਤਰੀ ਪੱਧਰ ‘ਤੇ ਇਹ ਅੰਕੜਾ 148 ਐੈਮਐਮਟੀ ਹੈ। ਦੇਸ਼ ‘ਚ ਮੱਛੀ ਦੀ ਰਹਿੰਦ-ਖੂੰਹਦ ਦਾ ਵੱਡਾ ਹਿੱਸਾ ਖੁੱਲ੍ਹੀ ਜ਼ਮੀਨ ‘ਚ ਦੱਬ ਦਿੱਤਾ ਜਾਂਦਾ ਹੈ ਜਦੋਂਕਿ ਕੁਝ ਹਿੱਸੇ ਨੂੰ ਸਮੁੰਦਰ ‘ਚ ਸੁੱਟ ਦਿੱਤਾ ਜਾਂਦਾ ਹੈ। ਦੇਸ਼ ਦੇ ਗੰਧਲੇ ਹੋ ਰਹੇ ਵਾਤਾਵਰਣ ਵਿੱਚ ਮੱਛੀ ਦੀ ਰਹਿੰਦ-ਖੂੰਹਦ ਵੀ ਵੱਡਾ ਯੋਗਦਾਨ ਪਾਉਂਦੀ ਹੈ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com