Home / ਸਿਹਤ / ਕਿਡਨੀ ਦੀ ਪੱਥਰੀ ਦੀ ਸਮੱਸਿਆ ਠੀਕ ਕਰੋ ਮੇਥੀ ਦੇ ਦਾਣਿਆ ਨਾਲ

ਕਿਡਨੀ ਦੀ ਪੱਥਰੀ ਦੀ ਸਮੱਸਿਆ ਠੀਕ ਕਰੋ ਮੇਥੀ ਦੇ ਦਾਣਿਆ ਨਾਲ

ਮੇਥੀ ਜਾਂ ਮੇਥੀਦਾਣਾ ਹਾਜ਼ਮਾ ਬਿਹਤਰ ਕਰਦਾ ਹੈ। ਮੇਥੀ ਸਰਦੀਆਂ ਦੇ ਮੌਸਮ ਵਿੱਚ ਆਉਂਦੀ ਹੈ। ਮੇਥੀ ਵਿੱਚ ਤਾਂਬਾ, ਪੋਟੈਸ਼ੀਅਮ, ਕੈਲਸ਼ੀਅਮ, ਲੋਹਾ, ਸੇਲੇਨੀਅਮ, ਮੈਂਗਨੀਜ਼ ਅਤੇ ਮੈਗਨੀਸ਼ੀਅਮ ਵਰਗੇ ਖਣਿਜਾਂ ਦਾ ਇੱਕ ਭਰਪੂਰ ਸੰਗਮ ਹੈ। ਇਸ ਵਿੱਚ ਕਈ ਮਹੱਤਵਪੂਰਣ ਵਿਟਾਮਿਨ ਵੀ ਮੌਜੂਦ ਹਨ। ਜੇਕਰ ਤੁਸੀਂ ਭਾਰ ਘੱਟ ਕਰਨ ਲਈ ਮੇਥੀ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਕੁੱਝ ਮੇਥੀਦਾਣਿਆਂ ਨੂੰ ਭੁੰਨ ਲਓ ਅਤੇ ਪੀਹ ਲਓ। ਇਸ ਪਾਊਡਰ ਨੂੰ ਸਵੇਰੇ ਖਾਲੀ ਪੇਟ ਪਾਣੀ ‘ਚ ਮਿਲਾ ਕੇ ਪੀ ਲਓ। ਜਾਂ ਫੇਰ ਤੁਸੀਂ ਰਾਤ ਨੂੰ ਮੇਥੀਦਾਣਾ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਉਸ ਨੂੰ ਪਾਣੀ ਨੂੰ ਪੀ ਲਓ ਅਤੇ ਮੇਥੀਦਾਣਿਆਂ ਨੂੰ ਚਬਾ ਲਓ।

ਇਸ ਦੀ ਨਿਯਮਿਤ ਵਰਤੋਂ ਕਰਨ ਨਾਲ ਕਿਡਨੀ ਦੀ ਪੱਥਰੀ ਤੋਂ ਆਰਾਮ ਮਿਲਦਾ ਹੈ। ਮੇਥੀ ‘ਚ ਮੌਜੂਦ ਤੱਤ ਪੱਥਰੀ ਨੂੰ ਗਾਲਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ ਹਾਲਾਂਕਿ ਪੱਥਰੀ ਦੂਰ ਕਰਨ ਦਾ ਇਹ ਘਰੇਲੂ ਉਪਾਅ ਹੈ।ਮੇਥੀ ‘ਚ ਮੌਜੂਦ ਗੇਲੇਕਟੋਮੈਨਨ ਨਾਂ ਦਾ ਫਾਈਬਰ ਖੂਨ ‘ਚ ਸ਼ੂਗਰ ਦੇ ਅਵਸ਼ੋਸ਼ਣ ਨੂੰ ਘੱਟ ਕਰਦਾ ਹੈ। ਇਸ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ ਅਤੇ ਡਾਇਬਿਟੀਜ਼ ਤੋਂ ਬਚਾਅ ਹੁੰਦਾ ਹੈ।ਮੇਥੀ ‘ਚ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ। ਇਸ ਵਜ੍ਹਾ ਨਾਲ ਮੇਥੀ ਦਾ ਪਾਣੀ ਸਰਦੀ-ਜ਼ੁਕਾਮ ਜਾਂ ਵਾਇਰਲ ਬੁਖਾਰ ਤੋਂ ਬਚਾਉਣ ‘ਚ ਬਹੁਤ ਸਹਾਈ ਹੁੰਦੇ ਹਨ।

ਮੇਥੀ ਦਾ ਪਾਣੀ ਸਰੀਰ ‘ਚ ਮੌਜੂਦ ਹਾਨੀਕਾਰਕ ਬੈਕਟੀਰੀਆ ਨੂੰ ਖਤਮ ਕਰਦਾ ਹੈ ਅਤੇ ਇਨਫੈਕਸ਼ਨ ਵਾਲੇ ਰੋਗਾਂ ਨੂੰ ਵੀ ਦੂਰ ਰੱਖਦਾ ਹੈ।ਜਿਨ੍ਹਾਂ ਲੋਕਾਂ ਨੂੰ ਐਸਿਡਿਟੀ ਜਾਂ ਗੈਸ ਦੀ ਸਮੱਸਿਆ ਹੈ ਉਨ੍ਹਾਂ ਲਈ ਮੇਥੀ ਦਾ ਪਾਣੀ ਰਾਮਬਾਣ ਇਲਾਜ ਹੁੰਦਾ ਹੈ। ਰੋਜ਼ਾਨਾ ਖਾਲੀ ਪੇਟ ਇਕ ਗਲਾਸ ਮੇਥੀ ਦਾ ਪਾਣੀ ਪੀਣ ਨਾਲ ਪੇਟ ਦੀ ਜਲਣ ਦੂਰ ਹੁੰਦੀ ਹੈ ਅਤੇ ਅਪਚ ਜਾਂ ਐਸਿਡਿਟੀ ਤੋਂ ਤੁਰੰਤ ਆਰਾਮ ਮਿਲਦਾ ਹੈ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com