Home / ਭਾਰਤ / ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ ਪਰ ਇੱਕ ਪਾਕਿਸਤਾਨੀ ਮਹਿਲਾ ਦੀ ਅਰਜ਼ੀ ਸਾਹਮਣੇ ਆਉਣ ਬਾਅਦ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਦਰਅਸਲ ਇੱਕ ਪਾਕਿਸਤਾਨੀ ਮਹਿਲਾ ਰਾਹਿਲਾ ਵਕੀਲ ਇਸ ਮਾਮਲੇ ਦੀ ਗਵਾਹ ਬਣਨਾ ਚਾਹੁੰਦੀ ਹੈ। ਉਸ ਵੱਲੋਂ ਗਵਾਹੀ ਲਈ ਅਰਜ਼ੀ ਦਾਇਰ ਕੀਤੀ ਗਈ ਹੈ। ਅਦਾਲਤ ਨੇ ਅਰਜ਼ੀ ਮਿਲਣ ’ਤੇ NIA ਤੇ ਮੁਲਜ਼ਮ ਪੱਖ ਨੂੰ ਨੋਟਿਸ ਕੀਤਾ ਹੈ।

ਅਰਜ਼ੀ ਲਾਉਣ ਵਾਲੀ ਪਾਕਿਸਤਾਨੀ ਮਹਿਲਾ ਦੇ ਪਿਤਾ ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਵਿੱਚ ਮਾਰੇ ਗਏ ਸਨ। ਆਪਣੀ ਅਰਜ਼ੀ ਵਿੱਚ ਮਹਿਲਾ ਨੇ ਪਾਕਿਸਤਾਨ ਵਿੱਚ ਰਹਿਣ ਵਾਲੇ ਚਸ਼ਮਦੀਦ ਗਵਾਹਾਂ ਨੂੰ ਬੁਲਾਉਣ ਲਈ ਕਿਹਾ ਹੈ। ਮਹਿਲਾ ਨੇ ਈਮੇਲ ਜ਼ਰੀਏ ਆਪਣੇ ਵਕੀਲ ਨੂੰ ਦੱਸਿਆ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਗਵਾਹਾਂ ਨੂੰ ਸਮਝੌਤਾ ਬੰਬ ਧਮਾਕੇ ਦੇ ਮਾਮਲੇ ਵਿੱਚ ਇੱਥੇ ਪੇਸ਼ ਹੋਣ ਦੇ ਸੰਮਨ ਜਾਂ ਨੋਟਿਸ ਨਹੀਂ ਮਿਲੇ।

ਇਸ ਪਿੱਛੋਂ ਵਕੀਲ ਨੇ ਸੁਣਵਾਈ ਦੌਰਾਨ ਅਦਾਲਤ ਵਿੱਚ ਮਹਿਲਾ ਦੀ ਅਰਜ਼ੀ ਲਾਈ ਹੈ। ਅਦਾਲਤ ਨੇ NIA ਤੇ ਮੁਲਜ਼ਮ ਪੱਖ ਨੂੰ ਨੋਟਿਸ ਕਰਕੇ 14 ਮਾਰਚ ਨੂੰ ਬਹਿਸ ਦੀ ਅਗਲੀ ਤਾਰੀਖ਼ ਪਾ ਦਿੱਤੀ ਹੈ। ਅਦਾਲਤ ਨੇ ਪਾਕਿ ਮਹਿਲਾ ਦੀ ਅਰਜ਼ੀ ’ਤੇ NIA ਕੋਲੋਂ ਜਵਾਬ ਤਲਬ ਕੀਤਾ ਹੈ।

About Admin

Check Also

ਐਲਾਨ ਲੋਕ ਸਭਾ ਚੋਣਾਂ ਦਾ

ਕੇਂਦਰੀ ਚੋਣ ਕਮਿਸ਼ਨ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। …

WP Facebook Auto Publish Powered By : XYZScripts.com