Home / ਮਨੋਰੰਜਨ / ‘ਕਪਿਲ ਸ਼ਰਮਾ’ ਦੀ ਕੀਤੀ ਬੋਲਤੀ ਬੰਦ ‘ਕਪਿਲ ਦੇਵ’ ਨੇ

‘ਕਪਿਲ ਸ਼ਰਮਾ’ ਦੀ ਕੀਤੀ ਬੋਲਤੀ ਬੰਦ ‘ਕਪਿਲ ਦੇਵ’ ਨੇ

ਸੋਨੀ ਟੀ .ਵੀ ਦਾ ਕਾਫ਼ੀ ਮਸ਼ਹੂਰ ਕਾਮੇਡੀ ਸ਼ੋਅ ‘ਦ ਕਪਿਲ ਸ਼ਰਮਾ’ ਵਿੱਚ ਸ਼ਨੀਵਾਰ ਦੇ ਐਪੀਸੋਡ ਚ 1983 ਕ੍ਰਿਕਟ ਵਰਲਡ ਕੱਪ ਦੀ ਟੀਮ ਵੀ ਪਹੁੰਚੀ ਸੀ। ਇਸ ਵਿੱਚ ਕਪਿਲ ਦੇਵ, ਮੋਹਿੰਦਰ ਅਮਰਨਾਥ, ਅਨਦੀਪ ਪਾਟਿਲ, ਦਿਲੀਪ ਵੇਂਗਾਸਕਰ, ਕ੍ਰਿਸ਼ਨ ਮਚਾਰੀ ਸ਼੍ਰੀਕਾਂਤ, ਰਾਜਰ ਬਿੰਨੀ, ਕਿਰਤੀ ਆਜ਼ਾਦ, ਮਦਨ ਲਾਲ, ਬਲਵਿੰਦਰ ਸੰਧੂ ਅਤੇ ਯਸ਼ਪਾਲ ਸ਼ਰਮਾ , ਇੰਨਾ ਸਾਰੀਆਂ ਕ੍ਰਿਕੇਟਰਸ ਨੇ ਸ਼ੋਅ ਵਿੱਚ ਕਾਫ਼ੀ ਹੱਸੀ – ਮਜ਼ਾਕ ਤੇ ਮਸਤੀ ਕੀਤੀ ਸੀ।

ਕਾਮੇਡੀ ਸ਼ੋਅ ਵਿੱਚ ਸਾਰੇ ਕ੍ਰਿਕੇਟਰਸ ਇਕ – ਦੂਜੇ ਦੀ ਸੀਕ੍ਰੇਟ ਪੋਲਾ ਖੋਲਦੇ ਹੋਏ ਨਜ਼ਰ ਆਏ ਸੀ। ਦੱਸ ਦੇਈਏ ਕਿ ਕ੍ਰਿਕਟਰ ਸੁਨੀਲ ਗਾਵਸਕਰ ਕਿਸੇ ਕਾਰਨ ਸ਼ੋਅ ਵਿੱਚ ਨਹੀਂ ਪਹੁੰਚ ਸਕੇ ਤੇ ਉਹ skype ਦੇ ਮਾਧਿਅਮ ਤੋਂ ਸ਼ੋਅ ਵਿੱਚ ਆਏ ਸਾਰੇ ਕ੍ਰਿਕੇਟਸ ਖਿਡਾਰੀਆਂ ਤੇ ਕਪਿਲ ਸ਼ਰਮਾ ਨਾਲ ਮਿਲੇ ।ਇਸ ਦੇ ਨਾਲ ਹੀ ਕ੍ਰਿਕਟਰ ਸੁਨੀਲ ਗਾਵਸਕਰ ਗੋਆ ਚੋ ਸਾਰਿਆਂ ਨੂੰ ਵੀਡੀਓ ਕਾਲ ਕਰ ਰਹੇ ਸੀ । ਜਿਵੇਂ ਕਿ ਆਪਣੇ ਸਾਥੀਆਂ ਨਾਲ ਗੱਲ ਬਾਤ ਕਰਦੇ ਹੋਏ, ਸੁਨੀਲ ਦੀ ਜ਼ਿੰਦਗੀ ਦਾ ਵੀ ਇੱਕ ਸੀਕ੍ਰੇਟ ਸ਼ੋਅ ਵਿੱਚ ਸਭ ਦੇ ਸਾਹਮਣੇ ਆਇਆ ਤੇ ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕ੍ਰਿਕਟ ਵਿੱਚ ਜਦੋ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਹੋਈ ਸੀ, ਤਾਂ ਦਰਸ਼ਕਾਂ ਵਿੱਚ ਕੁੱਝ ਲੋਕੀ ਉਨ੍ਹਾਂ ਨੂੰ ‘ਸੁਨੀਲ ਗੋਵਾਸਕਾਰ’ ਕਹਿ ਕੇ ਬੁਲਾਉਂਦੇ ਸੀ।

ਇਸ ਨਾਂ ਤੋਂ ਬੁਲਾਉਣ ਦਾ ਕਾਰਨ ਉਨ੍ਹਾਂ ਦਾ ਗੋਆ ਨਾਲ ਲਗਾਵ ਸੀ। ਸ਼ੋਅ  ਵਿੱਚ ਟਵਿੱਸਟ ਉਦੋਂ ਆਇਆਂ, ਜਦੋ ਅਚਾਨਕ ਕ੍ਰਿਕਟਰ ਹਰਭਜਨ ਸਿੰਘ ਨੇ ਜੱਜ ਦੀ ਕੁਰਸੀ ਸੰਭਾਲੀ ਸੀ। ਹਰਭਜਨ ਸਿੰਘ ਨੇ ਸ਼ੋਅ ਵਿੱਚ ਦੱਸਿਆ ਕਿ ਕਿਵੇਂ 83 ਵਰਲਡ ਕੱਪ ਤੋਂ ਬਾਅਦ ਇੰਨਾ ਖਿਡਾਰੀਆਂ  ਤੋਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਾਫ਼ੀ ਕੁੱਝ ਸਿੱਖਣ ਨੂੰ ਮਿਲਿਆ ਹੈ ।

ਹਰਭਜਨ ਨੇ ਸ਼ੋਅ ਵਿੱਚ 83 ਵਰਲਡ ਕੱਪ ਦੇ ਆਪਣੇ ਕਾਫ਼ੀ ਸੀਨੀਅਰ ਕ੍ਰਿਕੇਟਰਸ ਨਾਲ ਜਮ ਕੇ ਮਸਤੀ ਕੀਤੀ ਤੇ ਨਾਲ ਹੀ ਉਸਨੇ ਆ ਵੀ ਕਿਹਾ ਕਿ ਇਸ ਸ਼ੋਅ ਵਿੱਚ  ਇੰਨਾ ਸਾਰਿਆਂ ਨੂੰ ਵੇਖ ਕੇ ਉਸਨੂੰ ਕਾਫ਼ੀ ਖੁਸ਼ੀ ਹੋਈ ਹੈ। ਦੱਸ ਦੇਈਏ ਕਿ ਪੂਰਵ ਕ੍ਰਿਕੇਟਰ ਕਪਤਾਨ ਕਪਿਲ ਦੇਵ ਨੇ ਆਪਣੇ ਇੰਸਟਾਗ੍ਰਾਮ ਦੇ ਪੇਜ ਤੇ ਸ਼ੋਅ ਨਾਲ ਰਿਲੇਟਿਡ ਵੀਡਿਓਜ਼ ਵੀ ਸ਼ੇਅਰ ਕੀਤੀ ਹੈ।

ਇਸ ਵੀਡੀਓ ਨੂੰ ਫੈਨਸ ਵਲੋਂ ਕਾਫ਼ੀ ਪਸੰਦ ਵੀ ਕੀਤਾ ਗਿਆ ਹੈ। ਦੱਸ ਦੇਈਏ ਕਿ  ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਨਵੀਂ ਫ਼ਿਲਮ ’83’ ਆ ਰਹੀ ਹੈ। ਫ਼ਿਲਮ ’83’ 1983 ਵਿੱਚ ਹੋਏ ਕ੍ਰਿਕਟ ਵਰਲਡ ਕੱਪ ਵਿੱਚ ਭਾਰਤ ਦੀ ਜਿੱਤ ਦੀ ਕਹਾਣੀ ਦਰਸ਼ਾਏਗਾ। ਫ਼ਿਲਮ ’83’ ਵਿੱਚ ਅਦਾਕਾਰ ਰਣਵੀਰ ਸਿੰਘ ‘ਕਪਿਲ ਦੇਵ ‘ ਦੀ ਅਹੀਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ । ਰਣਵੀਰ ਸਿੰਘ ਆਪਣੀ ਫ਼ਿਲਮ ਵਿੱਚ ਆਪਣੇ ਇਸ ਰੋਲ ਨੂੰ ਲੈ ਕੇ ਕਾਫ਼ੀ ਮਿਹਨਤ ਕਰ ਰਹੇ ਹਨ। ਇਸ ਦੇ ਨਾਲ ਹੀ ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ ।



About Admin

Check Also

ਸਿੱਧੂ ਨੂੰ ਕਪਿਲ ਸ਼ਰਮਾ ਦੇ ਸ਼ੋਅ ਤੋਂ ਕੱਢੇ ਜਾਣ ਦਾ ਇਹ ਹੈ ਸੱਚ ..!

ਪੁਲਵਾਮਾ ਵਿੱਚ ਫਿਦਾਈਨ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਬਾਰੇ ਬਿਆਨ ਦੇਣ ਮਗਰੋਂ ਨਵਜੋਤ ਸਿੱਧੂ ਨੂੰ …

WP Facebook Auto Publish Powered By : XYZScripts.com