Home / ਸਿਹਤ / ਸੁਸਤ ਰਹਿਣ ਵਾਲਿਆਂ ਲਈ ਜਰੂਰੀ ਟਿਪਸ ….ਜੋ ਕਰਨਗੇ ਤੁਹਾਡੀ ਮੱਦਦ

ਸੁਸਤ ਰਹਿਣ ਵਾਲਿਆਂ ਲਈ ਜਰੂਰੀ ਟਿਪਸ ….ਜੋ ਕਰਨਗੇ ਤੁਹਾਡੀ ਮੱਦਦ

ਸਾਰਾ ਦਿਨ ਉਬਾਸੀਆਂ ਉਸ ਨੂੰ ਘੇਰੀ ਰੱਖਦੀਆਂ ਹਨ, ਚਿਹਰੇ ਦੀ ਤਾਜ਼ਗੀ ਗੁੰਮ ਹੋ ਜਾਂਦੀ ਹੈ ਅਤੇ ਵਿਅਕਤੀ ਚੁੱਪ ਜਿਹਾ ਰਹਿੰਦਾ ਹੈ। ਨੀਂਦ ਪੂਰੀ ਨਾ ਹੋਣ ਦੀ ਵਜ੍ਹਾ ਨਾਲ ਜੇਕਰ ਬਹੁਤ ਸਮੇਂ ਤੱਕ ਕਿਸੇ ਕੰਮ ਵਿੱਚ ਲੱਗੇ ਰਹਿੰਦੇ ਹੋ ਤਾਂ ਤੁਸੀਂ ਥੱਕੇ ਹੋਏ ਅਤੇ ਸੁਸਤ ਹੋ ਜਾਂਦੇ ਹੋ।

ਸਾਰਾ ਦਿਨ ਕੰਮ ਵਿੱਚ ਲੱਗੇ ਰਹਿਣਾ, ਆਰਾਮ ਕਰਨ ਦੇ ਬਾਅਦ ਵੀ ਥਕਾਵਟ ਮਹਿਸੂਸ ਹੋਣਾ ਅਤੇ ਥਕਿਆ-ਥਕਿਆ ਮਹਿਸੂਸ ਕਰਨਾ ਤੁਹਾਡੀ ਜ਼ਿੰਦਗੀ ਵਿੱਚ ਸ਼ਾਮਲ ਹੈ ਤਾਂ ਤੁਸੀ ਖੁਦ ਤੋਂ ਪ੍ਰੇਸ਼ਾਨ ਰਹਿੰਦੇ ਹੋ। ਕਈ ਵਾਰ ਤਾਂ ਰਾਤ ਦੇ ਸਮੇਂ ਨੀਂਦ ਪੂਰੀ ਲੈਣ ਦੀ ਬਾਵਜੂਦ ਵੀ ਸਾਰਾ ਦਿਨ ਆਲਸ ਬਣਿਆ ਰਹਿੰਦਾ ਹੈ। ਇਸ ਦਾ ਸੰਬੰਧ 8 ਘੰਟੇ ਨੀਂਦ ਪੂਰੀ ਕਰਨ ਨਾਲ ਨਹੀਂ ਬਲਕਿ ਸਰੀਰ ਵਿੱਚ ਘੱਟ ਊਰਜਾ ਦੇ ਕਾਰਨ ਸਰੀਰ ਵਿੱਚ ਅਸੰਤੁਲਨ ਹੋ ਸਕਦਾ ਹੈ। ਆਓ ਜਾਣਦੇ ਹਾਂ ਅਜਿਹੇ ਹੀ ਕੁੱਝ ਕਾਰਨ ਜੋ ਤੁਹਾਡੀ ਥਕਾਵਟ ਦਾ ਕਾਰਨ ਹੋ ਸਕਦੀ ਹੈ।

ਨਾਸ਼ਤਾ ਨਾ ਕਰਨਾ — ਕੁੱਝ ਲੋਕ ਦਫਤਰ ਜਾਣ ਦੀ ਜਲਦੀ ਕਾਰਨ ਨਾਸ਼ਤੇ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ, ਜਿਸ ਨਾਲ ਸਰੀਰ ਵਿੱਚ ਊਰਜਾ ਦੀ ਕਮੀ ਹੋ ਜਾਂਦੀ ਹੈ ਅਤੇ ਸਾਰਾ ਦਿਨ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ। ਨਾਸ਼ਤੇ ਵਿੱਚ ਕਾਰਬੋਹਾਈਡ੍ਰੇਟ ਅਤੇ ਪ੍ਰੋਟੀਨ ਵਾਲੇ ਆਹਾਰ ਨੂੰ ਸ਼ਾਮਲ ਕਰੋ।

ਪਾਣੀ ਦੀ ਕਮੀ — ਥਕਾਵਟ ਦਾ ਇਕ ਕਾਰਨ ਡੀਹਾਈਡ੍ਰੇਸ਼ਨ ਵੀ ਹੋ ਸਕਦਾ ਹੈ, ਜਿਸ ਨਾਲ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਸਰੀਰ ਵਿੱਚ ਪਾਣੀ ਦੀ ਕਮੀ ਹੋਣ ਨਾਲ ਆਕਸੀਜਨ ਦੀ ਕਮੀ ਵੀ ਹੋ ਸਕਦੀ ਹੈ। ਦਿਨ ਭਰ ਭਰਪੂਰ ਮਾਤਰਾ ਵਿੱਚ ਪਾਣੀ ਪੀਓ। ਦਫਤਰ ਵਿੱਚ ਬ੍ਰੇਕ ਦੌਰਾਨ ਚਾਹ ਜਾਂ ਕੌਫੀ ਦੀ ਥਾਂ ਪਾਣੀ ਦੀ ਵਰਤੋਂ ਕਰੋ।

ਆਇਰਨ — ਆਇਰਨ ਸਰੀਰ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਇਸ ਦੀ ਕਮੀ ਹੋਣ ‘ਤੇ ਅਨੀਮੀਆ ਰੋਗ ਹੋਣ ਦਾ ਖਤਰਾ ਰਹਿੰਦਾ ਹੈ, ਜਿਸ ਨਾਲ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਕੋਈ ਕੰਮ ਕਰਨ ਦੀ ਐਨਰਜੀ ਨਹੀਂ ਰਹਿੰਦੀ। ਆਪਣੇ ਖਾਣੇ ਵਿੱਚ ਅੰਡਾ, ਹਰੀ ਸਬਜ਼ੀਆਂ ਅਤੇ ਵਿਟਾਮਿਨ ਸੀ ਨਾਲ ਭਰਪੂਰ ਆਹਾਰ ਦੀ ਵਰਤੋਂ ਕਰੋ।

ਘੱਟ ਜਾਂ ਜ਼ਿਆਦਾ ਕਸਰਤ ਕਰਨਾ — ਕੁੱਝ ਲੋਕ ਰੋਜ਼ਾਨਾ ਜ਼ਰੂਰਤ ਤੋਂ ਜ਼ਿਆਦਾ ਕਸਰਤ ਕਰਦੇ ਹਨ, ਜਿਸ ਨਾਲ ਸਰੀਰ ਦੀ ਊਰਜਾ ਘੱਟ ਹੋਣ ਲੱਗਦੀ ਹੈ। ਇਸ ਨਾਲ ਥਕਾਵਟ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਕੁੱਝ ਲੋਕ ਬਿਲਕੁਲ ਵੀ ਕਸਰਤ ਨਹੀਂ ਕਰਦੇ , ਜਿਸ ਨਾਲ ਆਲਸੀਪਨ ਆਉਣ ਲੱਗਦਾ ਹੈ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com