Home / ਸਿਹਤ / ਇਹ ਚਾਹ ਪੀਣ ਨਾਲ ਘਟੇਗਾ ਭਾਰ

ਇਹ ਚਾਹ ਪੀਣ ਨਾਲ ਘਟੇਗਾ ਭਾਰ

ਅੱਜ ਕੱਲ੍ਹ ਹਰ ਕੋਈ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੈ। ਇੱਥੋਂ ਤੱਕ ਅੱਜ ਦੀ ਨੌਜਵਾਨ ਪੀੜ੍ਹੀ ਸਿਹਤਮੰਦ ਰਹਿਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ, ਪਰ ਇਸ ਦਾ ਜ਼ਿਆਦਾ ਅਸਰ ਨਹੀਂ। ਪਰ ਅੱਜ ਅਸੀ ਤੁਹਾਡੇ ਲਈ ਇਸ ਤਰ੍ਹਾਂ ਦੇ ਕੁੱਝ ਘਰੇਲੂ ਨੁਸਖੇ ਲੈ ਕੇ ਆਏ ਹਾਂ ਜਿਸ ਨਾਲ ਤੁਹਾਡੀ ਵਧਦੀ ਚਰਬੀ ਅਤੇ ਫਾਲਤੂ ਭਾਰ ਨੂੰ ਚਮਤਕਾਰੀ ਤਰੀਕੇ ਨਾਲ ਘਟਾਇਆ ਜਾ ਸਕਦਾ ਹੈ।

ਇਹ ਕਰੀਬ ਪੰਜ ਤਰ੍ਹਾਂ ਦੀਆਂ ਚਾਹ ਅਜਿਹੀਆਂ ਹਨ, ਜੋ ਤੁਹਾਨੂੰ ਕਈ ਸਿਹਤ ਸਬੰਧੀ ਫ਼ਾਇਦੇ ਤਾਂ ਦੇਣਗੀਆਂ ਹੀ ਨਾਲ ਹੀ ਇਹ ਤੁਹਾਡਾ ਭਾਰ ਘਟਾਉਣ ਵਿੱਚ ਵੀ ਮਦਦ ਕਰਨਗੀਆਂ। ਆਓ ਜਾਣਦੇ ਹਾਂ ਉਹ ਕਿਵੇਂ…

ਵ੍ਹਾਈਟ-ਟੀ — ਇਹ ਚਾਹ ਤੁਹਾਡੇ ਸਰੀਰ ਵਿੱਚ ਨਵੇਂ ਫੈਟ ਸੈੱਲਾਂ ਨੂੰ ਬਣਨ ਤੋਂ ਰੋਕਦੀ ਹੈ। ਇਹ ਬਾਕੀ ਦੀ ਚਾਹ ਦੇ ਮੁਕਾਬਲੇ ਘੱਟ ਪ੍ਰੋਸੈੱਸ ਹੋਈ ਹੁੰਦੀ ਹੈ।

ਗਰੀਨ-ਟੀ — ਗਰੀਨ ਟੀ ਤੋਂ ਜ਼ਿਆਦਾ ਇਸ ਵਿੱਚ ਐਂਟੀ-ਆਕਸੀਡੈਂਟਸ ਪਾਏ ਜਾਂਦੇ ਹਨ। ਇਹ ਦਿਲ ਦੀਆਂ ਸਮੱਸਿਆਵਾਂ ਨੂੰ ਬਿਹਤਰ ਕਰ ਪਾਚਨ ਕਨਰਿਆ ਅਤੇ ਇੰਮਿਊਨਿਟੀ ਨੂੰ ਸਿਹਤਮੰਦ ਕਰਦੀ ਹੈ।

ਓਲੌਂਗ-ਟੀ — ਗਰੀਨ-ਟੀ ਦੀ ਤਰ੍ਹਾਂ ਇਸ ਚਾਹ ਵਿੱਚ ਵੀ ਫੈਟ ਸੈੱਲਾਂ ਨੂੰ ਬਰਨ ਕਰਨ ਦੀ ਤਾਕਤ ਹੁੰਦੀ ਹੈ। ਇਸ ਚਾਹ ਦਾ ਸੇਵਨ ਤੁਹਾਨੂੰ 6 ਹਫ਼ਤਿਆਂ ਵਿੱਚ ਦੋ ਕਿੱਲੋ ਤੱਕ ਭਾਰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ।

ਨਿੰਬੂ ਵਾਲੀ ਚਾਹ — ਲੈਮਨ-ਟੀ ਤੁਹਾਨੂੰ ਸਭ ਤੋਂ ਵਧੀਆ ਵੇਟ ਲਾਸ ਦੇ ਸਕਦੀ ਹੈ। ਜੇਕਰ ਤੁਸੀਂ ਕਦੇ ਢਿੱਡ ਸਬੰਧੀ ਸਮੱਸਿਆ ਨੂੰ ਮਹਿਸੂਸ ਕਰ ਰਹੇ ਹੋ ਤਾਂ ਇਸ ਚਾਹ ਦਾ ਸੇਵਨ ਕਰੋ।

ਅਸ਼ਵਗੰਧਾ-ਟੀ — ਜਦੋਂ ਵੀ ਤੁਸੀਂ ਬੇਚੈਨੀ ਮਹਿਸੂਸ ਕਰ ਰਹੇ ਹੋ ਤਾਂ ਇਸ ਚਾਹ ਦਾ ਸੇਵਨ ਕਰੋ। ਇਹ ਹਾਰਮੋਨ ਨੂੰ ਬਿਹਤਰ ਕਰ ਫੈਟ ਸੈੱਲਾਂ ਵਿੱਚ ਮੌਜੂਦ ਫੈਟ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ।

ਪੁਦੀਨਾ-ਟੀ — ਜੇਕਰ ਤੁਹਾਡਾ ਮਨ ਮਿੱਠਾ ਖਾਣ ਦਾ ਕਰ ਰਿਹਾ ਹੋ ਤਾਂ ਇਹ ਉਨ੍ਹਾਂ ਬੇਵਕਤ ਆ ਰਹੀ ਕਰੇਵਿੰਗਸ ਨੂੰ ਰੋਕਣ ਵਿੱਚ ਮਦਦ ਕਰਦੀ ਹੈ, ਜਿਨ੍ਹਾਂ ਨੂੰ ਖਾਣ ਨਾਲ ਤੁਸੀਂ ਵੱਧ ਕੈਲੋਰੀਜ਼ ਲੈ ਸਕਦੇ ਹੋ।

Tea different types weight loss

ਪੁਦੀਨੇ ਦੀ ਪੱਤੀ ਦੀ ਮਿਠਾਸ ਤੁਹਾਨੂੰ ਕੈਲੋਰੀਜ਼ ਬਰਨ ਕਰਨ ਵਿੱਚ ਵੀ ਮਦਦ ਕਰਦੀ ਹੈ। ਪਾਣੀ ਵਿੱਚ ਤਾਜ਼ੇ ਪੁਦੀਨੇ ਦੀਆਂ ਪੱਤੀਆਂ ਪਾ ਕੇ ਉਬਾਲ ਲਓ ਅਤੇ ਇਸ ਦਾ ਸੇਵਨ ਕਰੋ। ਜਲਦੀ ਭਾਰ ਘੱਟ ਹੋ ਜਾਵੇਗਾ।

ਇਸ ਤੋਂ ਇਲਾਵਾ ਵੀ ਤੁਸੀਂ ਕਈ ਹੋਰ ਤਰੀਕਿਆਂ ਨੂੰ ਆਪਣਾ ਕੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ…

ਗਾਜਰ — ਭੋਜਨ ਖਾਣ ਤੋਂ ਪਹਿਲਾਂ ਗਾਜਰ ਖਾਓ। ਗਾਜਰ ਦਾ ਜੂਸ ਵੀ ਭਾਰ ਘੱਟ ਕਰਨ ਲਈ ਸਹਾਇਕ ਹੁੰਦਾ ਹੈ। ਇਹ ਘਰੇਲੂ ਨਸਖਾ ਵਿਗਿਆਨਕ ਤੌਰ ‘ਤੇ ਵੀ ਪ੍ਰਵਾਨਿਤ ਹੈ।

ਦਹੀਂ — ਨਾਸ਼ਤੇ ‘ਚ ਦਹੀ ਅਤੇ ਲੱਸੀ ਦੀ ਵਰਤੋਂ ਕਰਨ ਨਾਲ ਵੀ ਭਾਰ ਘੱਟਦਾ ਹੈ।

ਫਲ ਅਤੇ ਸਬਜ਼ੀਆਂ — ਫਲਾਂ ਅਤੇ ਸਬਜ਼ੀਆਂ ‘ਚ ਕੈਲੋਰੀ ਬਹੁਤ ਘੱਟ ਮਾਤਰਾ ‘ਚ ਹੁੰਦੀ ਹੈ। ਇਨ੍ਹਾਂ ਦੀ ਵਰਤੋਂ ਨਾਲ ਵੀ ਭਾਰ ਘੱਟ ਹੁੰਦਾ ਹੈ। ਪਰ ਅੰਬ, ਚੀਕੂ ਅਤੇ ਕੇਲੇ ਤੋਂ ਪ੍ਰਹੇਜ਼ ਕਰੋ।

ਆਂਵਲਾ ਅਤੇ ਹਲਦੀ — ਆਂਵਲਾ ਅਤੇ ਹਲਦੀ ਨੂੰ ਬਰਾਬਰ ਮਾਤਰਾ ‘ਚ ਪੀਸ ਕੇ ਇਸਦਾ ਚੂਰਨ ਬਣਾ ਲਵੋ ਅਤੇ ਇਸ ਨੂੰ ਰੋਜ਼ਾਨਾ ਲੱਸੀ ਨਾਲ ਪੀਓ। ਪੇਟ ਦੀ ਚਰਬੀ ਘੱਟ ਹੋਣ ਲੱਗੇਗੀ।

ਹਰੀ ਮਿਰਚ — ਖੋਜਕਾਰੀਆਂ ਦੇ ਅਨੁਸਾਰ ਹਰੀ ਮਿਰਚ ਦੀ ਵਰਤੋਂ ਨਾਲ ਵੀ ਭਾਰ ਘੱਟ ਹੁੰਦਾ ਹੈ। ਜੋ ਲੋਕ ਤਿੱਖਾ ਖਾਣ ਤੋਂ ਨਹੀਂ ਘਬਰਾਉਂਦੇ ਉਹਨਾ ਨੂੰ ਆਪਣੇ ਭੋਜਨ ‘ਚ ਕੱਚੀ ਹਰੀ ਮਿਰਚ ਜਰੂਰ ਸ਼ਾਮਿਲ ਕਰਨੀ ਚਾਹੀਦੀ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com