Home / ਸਿਹਤ / ਜਾਣੋ ਫਾਇਦੇ ਬਾਸੀ ਚਾਵਲ ਖਾਣ ਦੇ

ਜਾਣੋ ਫਾਇਦੇ ਬਾਸੀ ਚਾਵਲ ਖਾਣ ਦੇ

ਸਾਡੇ ਲੰਚ, ਡਿਨਰ ਤੋਂ ਲੈ ਕੇ ਨਾਸ਼‍ਤੇ ਤੱਕ ਦਾ ਹਿੱਸਾ ਹੁੰਦੇ ਹਨ ਚਾਵਲ। ਚਾਵਲ ਇੱਕ ਤਰ੍ਹਾਂ ਦਾ ਅਨਾਜ ਹੈ ਜੋ ਪੂਰਬੀ ਦੇਸ਼ਾਂ ਵਿੱਚ ਖਾਣੇ ਦਾ ਅਭਿੰਨ ਅੰਗ ਹੈ। ਇਸ ਨੂੰ ਝੋਨੇ ਦੀ ਫ਼ਸਲ ਦਾ ਇਕ ਉਤਪਾਦ ਹੈ, ਭਾਰਤ ਵਿੱਚ ਇਹ ਇੱਕ ਪ੍ਰਮੁੱਖ ਫਸਲ ਹੈ। ਇਹ ਗਰਮੀਆਂ ਵਿੱਚ ਬੀਜੀ ਜਾਂਦੀ ਹੈ ਤੇ ਸਰਦੀਆਂ ਵਿੱਚ ਕੱਟ ਲਈ ਜਾਂਦੀ ਹੈ। ਦੱਸ ਦੇਈਏ ਕਿ ਕਈ ਲੋਕਾਂ ਨੂੰ ਚਾਵਲ ਬੇਹੱਦ ਪਸੰਦ ਹੁੰਦੇ ਹਨ ਅਤੇ ਕਈ ਲੋਕਾਂ ਦਾ ਮੰਨਣਾ ਹੈ ਕਿ ਚਾਵਲ ਨਾਲ ਮੋਟਾਪਾ ਵੱਧਦਾ ਹੈ । ਤੁਹਾਨੂੰ ਜਾਣਕਾਰੀ ਲਈ ਦੱਸ ਦੇਈਏ ਕਿ ਚਾਵਲ ਆਸਾਨੀ ਨਾਲ ਪਚ ਜਾਂਦਾ ਹੈ ਕਿਉਂਕਿ ਇਸ ‘ਚ ਸ‍ਟਾਰਚ ਦੀ ਮਾਤਰਾ ਹੁੰਦੀ ਹੈ।

ਰਾਤ ਦੇ ਬਚੇ ਚਾਵਲਾਂ ‘ਚ ਕਈ ਪੋਸ਼ਕ ਤੱਤ ਅਤੇ ਖਣਿਜ ਪਦਾਰਥ ਹੁੰਦੇ ਹਨ। ਜੋ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਖੋਜ ਅਨੁਸਾਰ ਰਾਤ ਦੇ ਬਚੇ ਚਾਵਲ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ। ਸੱਟ ਲੱਗਣ  ਜਾਂ ਕਿਸੇ ਕਾਰਨ ਸਰੀਰ ‘ਤੇ ਜ਼ਖਮ ਹੋ ਜਾਣ ਤੇ ਰਾਤ ਦੇ ਬਚੇ ਚਾਵਲ ਖਾਓ। ਇਸ ਨਾਲ ਫਾਇਦਾ ਮਿਲੇਗਾ। ਅਲਸਰ ਦੀ ਸਮੱਸਿਆ ਹੋਣ ਤੇ ਹਫਤੇ ‘ਚ ਤਿੰਨ ਵਾਰ ਰਾਤ ਦੇ ਬਚੇ ਚਾਵਲਾਂ ਨੂੰ ਜ਼ਰੂਰ ਖਾਓ। ਰਾਤ ਦੇ ਬਚੇ ਚਾਵਲਾਂ ਨੂੰ ਖਾਣ ਨਾਲ ਊਰਜਾ ਮਿਲਦੀ ਹੈ। ਜਿਸ ਨਾਲ ਦਿਨ ਭਰ ਸ਼ਕਤੀ ਬਣੀ ਰਹਿੰਦੀ ਹੈ। ਰਾਤ ਦੇ ਬਚੇ ਚਾਵਲ ਸਰੀਰ ਦੇ ਤਾਪਮਾਨ ਨੂੰ ਠੀਕ ਰੱਖਦੇ ਹਨ ਕਿਉਂਕਿ ਇਸ ਦੀ ਤਾਸੀਰ ਠੰਡੀ ਹੁੰਦੀ ਹੈ ਜੋ ਸਰੀਰ ਦੇ ਕਈ ਛੋਟੇ-ਛੋਟੇ ਰੋਗਾਂ ਤੋਂ ਬਚਾਉਂਦਾ ਹੈ।  ਜੇਕਰ ਚਾਹ ਜਾਂ ਕੌਫੀ ਦੀ ਆਦਤ ਹੋ ਗਈ ਹੋਵੇ ਤਾਂ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਸਵੇਰੇ ਜਾਗ ਕੇ ਚਾਵਲ ਖਾਓ। ਇਸ ਨਾਲ ਛੁਟਕਾਰਾ ਮਿਲ ਜਾਵੇਗਾ।

ਅਕਸਰ ਅਸੀਂ ਘਰ ‘ਚ ਬਾਸੀ ਚਾਵਲ ਨੂੰ ਖਾਣ ਤੋਂ ਪ੍ਰਹੇਜ਼ ਕਰਦੇ ਹਾਂ ਪਰ ਇੱਕ ਜਾਂਚ ਵਿੱਚ ਪਾਇਆ ਗਿਆ ਹੈ ਕਿ ਬਾਸੀ ਚਾਵਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅਸਮ ਐਗਰੀਕਲਚਰ ਯੂਨੀਵਰਸਿਟੀ ਦੇ ਵੱਲੋਂ ਹੋਈ ਇੱਕ ਜਾਂਚ ਵਿੱਚ ਪਾਇਆ ਗਿਆ ਹੈ ਕਿ ਬਾਸੀ ਚਾਵਲ ਨੂੰ ਰਾਤ ਭਰ ਪਾਣੀ ਵਿੱਚ ਭਿਗੋਕੇ ਖਾਣ ਨਾਲ ਬਹੁਤ ਫਾਇਦਾ ਹੁੰਦਾ ਹੈ। ਜਦੋਂ ਅਸੀ 100 ਗ੍ਰਾਮ ਚਾਵਲ ਪਕਾਉਂਦੇ ਹਾਂ, ਤਾਂ ਉਸ ਵਿੱਚ 3. 4 ਮਿਲੀਗ੍ਰਾਮ ਆਇਰਨ ਹੁੰਦਾ ਹੈ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com