Home / Breking News / ਜੰਮੂ ਤੋਂ ਵੱਡੀ ਖ਼ਬਰ ਆਈ ਸਾਹਮਣੇ ,ਜੰਮੂ ਬੱਸ ਸਟੈਂਡ ‘ਤੇ ਹੋਇਆ ਧਮਕਾ

ਜੰਮੂ ਤੋਂ ਵੱਡੀ ਖ਼ਬਰ ਆਈ ਸਾਹਮਣੇ ,ਜੰਮੂ ਬੱਸ ਸਟੈਂਡ ‘ਤੇ ਹੋਇਆ ਧਮਕਾ

ਜੰਮੂ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜੰਮੂ ਬੱਸ ਸਟੈਂਡ ‘ਤੇ ਧਮਕਾ ਹੋਇਆ । ਜਾਣਕਾਰੀ ਮੁਤਾਬਿਕ ਇਸਨੂੰ ਗ੍ਰੇਨੇਡ ਹਮਲਾ ਦਸਿਆ ਜਾ ਰਿਹਾ ਹੈ। ਹਮਲੇ ‘ਚ ਇਕ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜਖਮੀ ਹੋਏ ਹਨ। ਜਿਹਨਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਤੇ ਸੁਰੱਖਿਆ ਬਾਲ ਮੌਕੇ ‘ਤੇ ਪਹੁੰਚ ਗਏ ਹਨ ਤੇ ਬੱਸ ਸਟੈਂਡ ਨੂੰ ਘੇਰ ਲਿਆ ਗਿਆ ਹੈ। ਹਮਲੇ ਤੋਂ ਬਾਅਦ ਇਲਾਕੇ ‘ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਵੀਰਵਾਰ ਨੂੰ ਕੁਪਵਾੜਾ ਦੇ ਹੰਦਵਾੜਾ ‘ਚ ਵੀ ਸੁਰੱਖਿਆ ਬਲਾਂ ਤੇ ਅੱਤਵਾਦੀਆਂ ‘ਚ ਮੁਠਭੇੜ ਹੋਈ ਸੀ। ਜਿਸ ‘ਚ ਇਕ ਅੱਤਵਾਦੀ ਮਾਰ ਗਿਆ ਹੈ। 14 ਫਰਵਰੀ ਨੂੰ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੂਬੇ ‘ਚ ਅਲਰਟ ਜਾਰੀ ਹੈ। ਉਥੇ ਹੀ ਦੂਜੀ ਤਰਫ ਸੂਬੇ ‘ਚ ਤਾਇਨਾਤ ਇੰਟਰਨੈਸ਼ਨਲ ਬਾਰਡਰ ਤੇ LoC ‘ਤੇ ਵੀ ਪਾਕਿਸਤਾਨ ਵਲੋਂ ਗੋਲੀਬਾਰੀ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

About Admin

Check Also

Breaking News- ਇਸ ਭਾਰਤੀ ਡਾਕਟਰ ਨੇ ਕੀਤਾ ਕਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ,ਸਰਕਾਰ ਤੋਂ ਮੰਗੀ ਮਦਦ ‼️

Covid-19 medicine indian doctor ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ। ਰੋਜ਼ਾਨਾ ਦੇ …

WP Facebook Auto Publish Powered By : XYZScripts.com