Home / Breking News / ਸਿੱਖ ਫੌਜੀ ਜਰਨੈਲ ਹਰਿੰਦਰ ਸਿੰਘ ਨੇ ਸੁਲਝਾਇਆ ਵਿਵਾਦ, ਦੋਵੇਂ ਮੁਲਕ ਪਿੱਛੇ ਹਟਣ ਲਈ ਰਾਜ਼ੀ ਹੋਏ

ਸਿੱਖ ਫੌਜੀ ਜਰਨੈਲ ਹਰਿੰਦਰ ਸਿੰਘ ਨੇ ਸੁਲਝਾਇਆ ਵਿਵਾਦ, ਦੋਵੇਂ ਮੁਲਕ ਪਿੱਛੇ ਹਟਣ ਲਈ ਰਾਜ਼ੀ ਹੋਏ

ਭਾਰਤ ਦੇ ਸਿੱਖ ਫੌਜੀ ਜਰਨੈਲ ਹਰਿੰਦਰ ਸਿੰਘ ਨੇ ਸੁਲਝਾਇਆ ਵਿਵਾਦ, ਦੋਵੇਂ ਮੁਲਕ ਪਿੱਛੇ ਹਟਣ ਲਈ ਰਾਜ਼ੀ ਹੋਏ

 

ਭਾਰਤ-ਚੀਨ ਵਿਚਕਾਰ ਲੱਦਾਖ ਦੇ ਸਰਹੱਦੀ ਵਿਵਾਦ ਵਾਲੇ ਇਲਾਕੇ ਦਾ ਮਸਲਾ ਸੁਲਝਾਉਣ ਲਈ ਦੋਵੇਂ ਦੇਸ਼ਾਂ ਵਿਚਕਾਰ ਲਗਾਤਾਰ ਕੋਸ਼ਿਸ਼ਾਂ ਜਾਰੀ ਹੈ। ਭਾਰਤ ਅਤੇ ਚੀਨ ਦੇ ਫੌਜੀ ਕਮਾਂਡਰਾਂ ਦਰਮਿਆਨ ਲੰਘੇ ਦਿਨੀਂ ਹੋਈ ਬੈਠਕ ਦੌਰਾਨ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਪੂਰਬੀ ਲੱਦਾਖ ਵਿਚ ਸੰਘਰਸ਼ ਖੇਤਰ ਤੋਂ ਹਟਣ ’ਤੇ ਸਹਿਮਤੀ ਦੇ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਇਹ ਗੱਲਬਾਤ ‘ਸੁਹਿਰਦ, ਸਕਾਰਾਤਮਕ ਅਤੇ ਉਸਾਰੂ ਮਾਹੌਲ’ ਵਿੱਚ ਹੋਈ ਅਤੇ ਇਹ ਫੈਸਲਾ ਲਿਆ ਗਿਆ ਕਿ ਦੋਵੇਂ ਧਿਰਾਂ ਪੂਰਬੀ ਲੱਦਾਖ ਦੇ ਸਾਰੇ ਟਕਰਾਅ ਵਾਲੇ ਟਿਕਾਣਿਆਂ ਤੋਂ ਹਟਣ ਦੇ ਤੌਰ ਤਰੀਕਿਆਂ ਨੂੰ ਅਮਲੀ ਰੂਪ ਦੇਣਗੇ।

ਸੋਮਵਾਰ ਨੂੰ 14 ਕੋਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਤਿੱਬਤ ਮਿਲਟਰੀ ਜ਼ਿਲ੍ਹਾ ਕਮਾਂਡਰ ਮੇਜਰ ਜਨਰਲ ਲੂ ਲਿਨ ਨੇ ਪਿਛਲੇ ਹਫ਼ਤੇ ਭਾਰਤ ਅਤੇ ਚੀਨੀ ਫੌਜ ਵਿਚਾਲੇ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਤਣਾਅ ਘੱਟ ਕਰਨ ਦੇ ਉਦੇਸ਼ ਨਾਲ ਤਕਰੀਬਨ 11 ਘੰਟਿਆਂ ਤੱਕ ਗੱਲਬਾਤ ਕੀਤੀ। ਸੂਤਰਾਂ ਮੁਤਾਬਿਕ ਦੋਵਾਂ ਦੇਸ਼ਾਂ ਨੇ ਵਿਵਾਦ ਵਾਲੀ ਜਗ੍ਹਾ ਤੋਂ ਹਟਣ ਲਈ ਸਹਿਮਤੀ ਪ੍ਰਗਟ ਕਰ ਦਿੱਤੀ ਹੈ।

About Admin

Check Also

ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਕਰੇਗਾ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 1 ਮਾਰਚ ਤੋਂ 29 ਮਾਰਚ ਤੱਕ ਲਈਆਂ ਗਈਆਂ 12ਵੀਂ ਦੀਆਂ …

WP Facebook Auto Publish Powered By : XYZScripts.com