Home / ਦੁਨੀਆਂ / ਭਾਰਤੀ ਬੱਚੇ ਨੇ ਲਿਖਿਆ ਬਰਤਾਨੀਆ ਦੀ ਮਾਹਰਾਣੀ ਨੂੰ ਲੈਟਰ, ਮਾਹਰਾਣੀ ਨੇ ਜਵਾਬ ‘ਚ ….

ਭਾਰਤੀ ਬੱਚੇ ਨੇ ਲਿਖਿਆ ਬਰਤਾਨੀਆ ਦੀ ਮਾਹਰਾਣੀ ਨੂੰ ਲੈਟਰ, ਮਾਹਰਾਣੀ ਨੇ ਜਵਾਬ ‘ਚ ….

Royal Letter For 4-Year-Old Who Invited Queen Elizabeth On His Birthday

ਬਰਤਾਨੀਆ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਬੱਚੇ ਨੇ ਆਪਣੀ ਮਾਂ ਤੋਂ ਜਨਮ ਦਿਨ ਦਾ ਅਜਿਹਾ ਗਿਫ਼ਟ ਮੰਗ ਲਿਆ ਜਿਸ ਨੂੰ ਸੁਣ ਕੇ ਉਹ ਹੈਰਾਨ ਹੋ ਗਈ ਹੈ। ਅਸਲ ਵਿੱਚ ਭਾਰਤੀ ਮੂਲ ਦੇ ਬੱਚੇ ਸ਼ਾਨ ਦੁਲਾਏ ਦਾ ਜਨਮ ਦਿਨ 25 ਜੂਨ ਹੈ। ਸ਼ਾਨ ਨੇ ਜਨਮ ਦਿਨ ਦੇ ਤੋਹਫ਼ੇ ਲਈ ਆਪਣੀ ਮਾਂ ਤੋਂ ਮੰਗ ਕੀਤੀ ਹੈ ਕਿ ਉਹ ਇੰਗਲੈਂਡ ਦੀ ਮਹਾਰਾਣੀ ਨਾਲ ਆਪਣੇ ਘਰ ਵਿੱਚ ਮੁਲਾਕਾਤ ਕਰਨਾ ਚਾਹੁੰਦਾ ਹੈ।

ਚਾਰ ਸਾਲ ਦਾ ਸ਼ਾਨ ਇੰਗਲੈਂਡ ਦੇ ਸ਼ੈਂਡਵੇਲ ਇਲਾਕੇ ਵਿੱਚ ਆਪਣੀ ਮਾਂ ਨਾਲ ਰਹਿੰਦਾ ਹੈ। ਮਹਾਰਾਣੀ ਨਾਲ ਜਨਮ ਦਿਨ ਮਨਾਉਣ ਲਈ ਸ਼ਾਨ ਨੇ ਬਕਾਇਦਾ ਚਿੱਠੀ ਵੀ ਭੇਜੀ ਹੈ। ਚਿੱਠੀ ਵਿੱਚ ਲਿਖਿਆ ਹੈ ਕਿ ਡੀਅਰ ਮਹਾਰਾਣੀ, ਮੈਨੂੰ ਲੱਗਦਾ ਹੈ ਕਿ ਤੁਸੀਂ ਦੁਨੀਆ ਦੀ ਸਭ ਤੋਂ ਚੰਗੀ ਮਹਾਰਾਣੀ ਹੋ, ਮੈਨੂੰ ਤੁਹਾਡੇ ਸਿਰ ਦਾ ਤਾਜ ਤੇ ਲਾਲ ਲਬਾਦਾ ਪਸੰਦ ਹੈ। ਇਹ ਸਭ ਇੱਕ ਸੁਪਰ ਹੀਰੋ ਵਾਂਗ ਹੈ। ਇਹ ਖ਼ਤ ਸ਼ਾਨ ਨੇ 13 ਮਾਰਚ ਨੂੰ ਲਿਖਿਆ ਸੀ ਜਿਸ ਦਾ ਜਵਾਬ ਹੁਣ ਆਇਆ ਹੈ। ਇਸ ਨਾਲ ਸ਼ਾਨ ਥੋੜ੍ਹਾ ਨਿਰਾਸ਼ ਹੋਇਆ ਹੈ।

ਸ਼ਾਨ ਦੀ ਇਸ ਗੱਲ ਉੱਤੇ ਉਸ ਦੀ ਮਾਂ ਬਲਜਿੰਦਰ ਨੇ ਆਖਿਆ ਹੈ ਕਿ ਮਹਾਰਾਣੀ ਆਪਣੇ ਰੁਝੇਵਿਆਂ ਦੇ ਕਾਰਨ ਜਨਮ ਦਿਨ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਸਕਦੀ। ਮਹਾਰਾਣੀ ਨੇ ਸ਼ਾਨ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਹੈ। ਇਸ ਦੇ ਨਾਲ ਤਰੱਕੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।

About Admin

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com