Thursday , May 16 2024
Home / ਭਾਰਤ / ਪੋਲਿਟਿਕਸ / ਵੋਟਿੰਗ ਮਸ਼ੀਨਾਂ ਨਾਲ ਹੋ ਸਕਦੀ ਛੇੜਛਾੜ, ‘ਆਪ’ ਨੇ ਵਿਧਾਨ ਸਭਾ ‘ਚ ਵਿਖਾਈ ਸਾਰੀ ਖੇਡ

ਵੋਟਿੰਗ ਮਸ਼ੀਨਾਂ ਨਾਲ ਹੋ ਸਕਦੀ ਛੇੜਛਾੜ, ‘ਆਪ’ ਨੇ ਵਿਧਾਨ ਸਭਾ ‘ਚ ਵਿਖਾਈ ਸਾਰੀ ਖੇਡ

Team Kejriwal Says Live Demo Succeeds In Gaming Vote Machine (EVMs)

ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਤੋਂ ਵੋਟਿੰਗ ਮਸ਼ੀਨਾਂ ਉੱਤੇ ਸਵਾਲ ਚੁੱਕੇ ਹਨ। ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ‘ਚ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਇੱਕ ਡੈਮੋ ਟੈਸਟ ਰਾਹੀਂ ਦਾਅਵਾ ਕੀਤਾ ਹੈ ਕਿ ਈ.ਵੀ.ਐਮ. ਮਸ਼ੀਨਾਂ ਨਾਲ ਆਸਾਨੀ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ।

‘ਆਪ’ ਵਿਧਾਇਕ ਸੌਰਭ ਭਾਰਦਵਾਜ ਕੋਲ ਇੰਜਨੀਅਰਿੰਗ ਦੀ ਡਿਗਰੀ ਹੈ ਤੇ 10 ਸਾਲ ਦੇ ਤਜਰਬੇ ਆਧਾਰ ਨਾਲ ਉਨ੍ਹਾਂ ਦਾਅਵਾ ਕੀਤਾ ਹੈ ਕਿ ਕੋਈ ਵੀ ਇਸ ਪੇਸ਼ੇ ਨਾਲ ਜੁੜਿਆ ਵਿਅਕਤੀ ਆਸਾਨੀ ਨਾਲ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਕਰ ਸਕਦਾ ਹੈ। ਦਿੱਲੀ ਵਿੱਚ ਨਗਰ ਨਿਗਮ ਚੋਣਾਂ ਤੋਂ ਬਾਅਦ ਵਿਧਾਨ ਸਭਾ ਦੇ ਸੱਦੇ ਗਏ ਸੈਸ਼ਨ ਵਿੱਚ ‘ਆਪ’ ਵਿਧਾਇਕ ਸੌਰਭ ਭਾਰਦਵਾਜ ਨੇ ਇਸ ਸਬੰਧੀ ਡੈਮੋ ਵੀ ਦਿੱਤਾ।

ਉਨ੍ਹਾਂ ਮਿਸਾਲ ਦਿੰਦੇ ਹੋਏ ਆਖਿਆ ਕਿ ਵੋਟ ਤੋਂ ਪਹਿਲਾ ਪੋਲਿੰਗ ਏਜੰਟ ਨੂੰ ਮੋਕ ਟੈਸਟ ਕਰ ਕੇ ਦਿਖਾਇਆ ਜਾਂਦਾ ਹੈ ਕਿ ਵੋਟਿੰਗ ਮਸ਼ੀਨਾਂ ਸਹੀ ਤਰੀਕੇ ਨਾਲ ਕੰਮ ਕਰਦੀਆਂ ਹਨ ਪਰ ਅਸਲ ‘ਚ ਜਦੋਂ ਅੱਠ ਵਜੇ ਵੋਟਿੰਗ ਹੁੰਦੀ ਹੈ ਤਾਂ ਖੇਡ ਕੁਝ ਹੋਰ ਹੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਮੰਨ ਲਵੋ ਜਦੋਂ ਅਸਲ ਵੋਟਿੰਗ ਹੁੰਦੀ ਹੈ ਤਾਂ ਪੰਜਾਂ ਪਾਰਟੀਆਂ ਨੂੰ ਦੋ-ਦੋ ਵੋਟ ਮਿਲਦੇ ਹਨ ਪਰ ਅਸਲੀਅਤ ਇਹ ਹੈ ਕਿ ਜਿਸ ਪਾਰਟੀ ਕੋਲ ਮਸ਼ੀਨ ਦਾ ਸਿਕ੍ਰੇਟ ਕੋਡ ਹੁੰਦਾ ਹੈ, ਉਹ ਆਪਣੀ ਪਾਰਟੀ ਨੂੰ ਜਿਤਾ ਸਕਦਾ ਹੈ।

ਦੂਜੇ ਪਾਸੇ ਵਿਰੋਧੀ ਧਿਰ ਬੀਜੇਪੀ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਸਦਨ ਵਿੱਚ ਬਹਿਸ ਕਰਵਾਉਣ ਦੀ ਮੰਗ ਕੀਤੀ। ਇਸ ਨੂੰ ਲੈ ਕੇ ਬੀਜੇਪੀ ਵੱਲੋਂ ਹੰਗਾਮਾ ਜਾਰੀ ਰਿਹਾ। ਸਪੀਕਰ ਨੇ ਮਾਰਸ਼ਲਾਂ ਨੂੰ ਆਦੇਸ਼ ਦੇ ਕੇ ਜ਼ਬਰਦਸਤੀ ਬੀਜੇਪੀ ਦੇ ਵਿਰੋਧੀ ਧਿਰ ਦੇ ਆਗੂ ਵਿਜੇਂਦਰ ਗੁਪਤਾ ਨੂੰ ਹਾਊਸ ਤੋਂ ਬਾਹਰ ਕੀਤਾ।

About Admin

Check Also

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ …

WP Facebook Auto Publish Powered By : XYZScripts.com