Home / Breking News / ਪਾਕਿ ਹਵਾਈ ਫੌਜ ਹਾਈ ਅਲਰਟ, ਸਰਹੱਦ ਉਤੇ ਤੈਨਾਤ ਕੀਤੇ ਐਫ–16

ਪਾਕਿ ਹਵਾਈ ਫੌਜ ਹਾਈ ਅਲਰਟ, ਸਰਹੱਦ ਉਤੇ ਤੈਨਾਤ ਕੀਤੇ ਐਫ–16

Pakistan air force army on high alert

ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਸਥਿਤ ਜੈਸ਼ ਏ ਮੁਹੰਮਦ ਦੇ ਅੱਤਵਾਦੀ ਕੈਂਪਾਂ ਉਤੇ ਹਮਲੇ ਕਰਕੇ ਤਬਾਹ ਕੀਤਾ ਗਿਆ ਸੀ। ਇਸ ਤੋਂ ਦੋ ਹਫਤੇ ਬਾਅਦ ਪਾਕਿਸਤਾਨ ਹਵਾਈ ਫੌਜ ਆਪਰੇਸ਼ਨਲ ਅਲਰਟ ਉਤੇ ਹੈ। ਪਾਕਿਸਤਾਨ ਨੇ ਆਪਣੇ ਐਫ–16 ਦੇ ਪੂਰੇ ਸਕਵਾਡ੍ਰਨ ਦੀ ਤੈਨਾਤੀ ਪੂਰਵੀ ਮੋਰਚੇ ਉਤੇ ਕੀਤੀ ਹੈ। ਉਥੇ ਅਮਰੀਕਾ ਦੇ ਸਵਤੰਤਰ ਸੈਟੇਲਾਈਟ ਫੋਟੋ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਹਵਾਈ ਫੌਜ ਨੇ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਸੀ। ਇਹ ਗੱਲ ਇਕ ਉਚ ਸੂਤਰਾਂ ਨੇ ਦੱਸੀ ਹੈ।

ਸੂਤਰਾਂ ਨੇ ਦੱਸਿਆ ਕਿ ਜਿੱਥੇ ਪਾਕਿਸਤਾਨੀ ਅਤੇ ਭਾਰਤੀ ਹਵਾਈ ਸਰਹੱਦਾਂ ਉਤੇ ਤਣਾਅ ਜਾਰੀ ਹੈ ਉਥੇ ਪਾਕਿਸਤਾਨੀ ਫੌਜ ਨੇ ਰਾਵਲਪਿੰਡੀ ਮੁੱਖ ਦਫ਼ਤਰ ‘ਤੇ 10 ਕਾਪਰਸ ਦੇ ਨਾਲ ਹੀ ਸਿਆਲਕੋਟ ਦੀ ਸਪੈਸ਼ਲ ਫੋਰਸਜ਼ ਬ੍ਰਿਗੇਡ ਦੀ ਤੈਨਾਤੀ ਜੰਮੂ ਕਸ਼ਮੀਰ ਸਥਿਤ ਕੰਟਰੋਲ ਰੇਖਾ (ਐਲਓਸੀ) ਉਤੇ ਕਰ ਰਖੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਨੇ ਅਮਰੀਕਾ ਤੋਂ ਖਰੀਦੇ ਗਏ ਐਫ–16 ਜਹਾਜ਼ ਨੂੰ ਭਾਰਤ–ਪਾਕਿ ਦੀਆਂ ਸਾਰੀਆਂ ਸਰਹੱਦਾਂ ਉਤੇ ਹਾਈ ਅਲਰਟ ਉਤੇ ਰੱਖਿਆ ਹੈ।  ਪਾਕਿਸਤਾਨ ਫੌਜ ਨੇ ਐਲਓਸੀ ਉਤੇ ਰਡਾਰ ਅਤੇ ਏਅਰ ਡਿਫੈਂਸ ਸਿਸਟਮ ਨੂੰ 14 ਫਰਵਰੀ ਨੂੰ ਹੋਏ ਪੁਲਵਾਮਾ ਹਮਲੇ ਦੇ ਬਾਅਦ ਮਜ਼ਬੂਤ ਕਰ ਦਿੱਤਾ ਹੈ, ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਭਾਰਤ ਸਰਜੀਕਲ ਸਟ੍ਰਾਈਕ ਦੀ ਤਰ੍ਹਾਂ ਕੋਈ ਕਾਰਵਾਈ ਕਰ ਸਕਦਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਨੇ 26 ਫਰਵਰੀ ਨੂੰ ਹੋਈ ਏਅਰ ਸਟ੍ਰਾਈਕ ਤੋਂ ਬਾਅਦ ਗੋਲੀਬਾਰੀ ਤੇਜ ਕਰ ਦਿੱਤੀ ਹੈ। ਅੰਕੜੇ ਅਨੁਸਾਰ ਏਅਰ ਸਟ੍ਰਾਈਕ ਦੇ ਬਾਅਦ ਪਾਕਿਸਤਾਨ ਫੌਜ ਨੇ ਸੁੰਦਰਬਨੀ, ਨੌਸ਼ੇਰਾ, ਪੂੰਛ, ਭਿਮਬੇਰ ਗਲੀ ਅਤੇ ਕ੍ਰਿਸ਼ਨਾਘਾਟੀ ਸੈਕਟਰ ਉਤੇ ਲਗਾਤਾਰ ਮੋਰਟਰ ਦਾਗੇ ਅਤੇ 120 ਮਿਲੀਮੀਟਰ ਦੀ ਆਰਟੀਕਲਰੀ ਗਨ ਨਾਲ ਗੋਲੀਬਾਰੀ ਕੀਤੀ । ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ 26 ਫਰਵਰੀ ਨੂੰ 19 ਵਾਰ ਜੰਗ ਬੰਦੀ ਦੀ ਉਲੰਘਦਾ ਹੋਈ। ਇਸ ਤੋਂ ਅਗਲੇ ਦਿਨ 16 ਵਾਰ ਅਤੇ 28 ਫਰਵਰੀ ਨੂੰ 26 ਵਾਰ ਜੰਗ ਬੰਦੀ ਦੀ ਉਲੰਘਣੀ ਕੀਤੀ ਗਈ।

About Admin

Check Also

Breaking News- ਇਸ ਭਾਰਤੀ ਡਾਕਟਰ ਨੇ ਕੀਤਾ ਕਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ,ਸਰਕਾਰ ਤੋਂ ਮੰਗੀ ਮਦਦ ‼️

Covid-19 medicine indian doctor ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ। ਰੋਜ਼ਾਨਾ ਦੇ …

WP Facebook Auto Publish Powered By : XYZScripts.com