Home / ਸਿਹਤ / ਜੋੜਾਂ ਦਾ ਦਰਦ ਅਦਰਕ ਨਾਲ ਕਰੋ ਖਤਮ

ਜੋੜਾਂ ਦਾ ਦਰਦ ਅਦਰਕ ਨਾਲ ਕਰੋ ਖਤਮ

ਅਦਰਕ ਦਾ ਇਸਤੇਮਾਲ ਤੁਸੀਂ ਅਕਸਰ ਸਰਦੀਆਂ ‘ਚ ਕਰਦੇ ਹੋ। ਇਸਦੇ ਕਈ ਫਾਇਦੇ ਵੀ ਹਨ। ਅਦਰਕ ਦੀ ਵਰਤੋਂ ਕਈ ‘ਚ ਕੀਤਾ ਜਾਂਦਾ ਹੈ ਜਿਵੇਂ ਸਬਜੀ ‘ਚ, ਚਾਹ ਆਦਿ। ਤੁਹਾਨੂੰ ਦੱਸ ਦੇਈਏ ਕਿ ਇਸਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰਦੀਆਂ ‘ਚ ਇਸਦਾ ਸੇਵਨ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਤੁਸੀਂ ਜਾਣਦੇ ਹੋ ਕਿ ਅਦਰਕ ‘ਚ ਭਰਪੂਰ ਮਾਤਰਾ ‘ਚ ਪ੍ਰੋਟੀਨ,ਕਾਰਬੋਹਾਈਡ੍ਰੇਟਸ, ਆਇਰਨ, ਕੈਲਸ਼ੀਅਮ ਵਰਗੇ ਪਾਲਣ ਤੱਤ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ ।

ਇਸਦਾ ਸੇਵਨ ਕਰਨ ਨਾਲ ਤੁਸੀਂ ਸਰਦੀਆਂ ਦੇ ਮੌਸਮ ਹੋਣ ਵਾਲੀਆਂ ਬਿਮਾਰੀਆਂ ਜਿਵੇਂ- ਖੰਘ- ਜੁਕਾਮ, ਕਫ਼ ਵਰਗੀ ਸੱਮਸਿਆਵਾਂ ਤੋਂ ਬੱਚ ਸੱਕਦੇ ਹੋ । ਇਸ ਦੌਰਾਨ ਤੁਹਾਨੂੰ ਜੋੜਾ ‘ਚ ਵੀ ਦਰਦ ਹੁੰਦਾ ਹੈ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਅਦਰਕ ਨਾਲ ਤੁਸੀਂ ਇਸ ਦਰਦ ਤੋਂ ਨਿਜਾਤ ਪਾ ਸਕਦੇ ਹੋ । 


ਅਦਰਕ ਦੇ ਫਾਇਦੇ 
ਕਦੇ ਕਦੇ ਕੁੱਝ ਗਲਤ ਖਾ ਲੈਣ ਨਾਲ ਜੀ ਮਿਚਲਨਾ ਅਤੇ ਉਲਟੀ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਤੁਸੀਂ ਅਦਰਕ ਦੇ ਇਸਤੇਮਾਲ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਸੱਕਦੇ ਹੋ,  ਇਸਦੇ ਲਈ 1 ਚੱਮਚ ਅਦਰਕ ਦੇ ਰਸ ‘ਚ 1 ਚੱਮਚ ਨਿਂਬੂ ਦਾ ਰਸ ਮਿਲਾਕੇ ਹਰ ਦੋ ਘੰਟਿਆਂ  ਬਾਅਦ ਸੇਵਨ ਕਰੋ।

ਅਦਰਕ ‘ਚ ਭਰਪੂਰ ਮਾਤਰਾ ‘ਚ ਐਂਟੀ-ਇੰਫਲਾਮੇਟਰੀ ਗੁਣ ਮੌਜੂਦ ਹੁੰਦੇ ਹਨ ਜੋ ਜੋੜਾ ਦੇ ਦਰਦ ਤੋਂ ਆਰਾਮ ਦਵਾਉਣ ਦਾ ਕੰਮ ਕਰਦੇ ਹਨ, ਇਸਨੂੰ ਇਸਤੇਮਾਲ ਕਰਨ ਲਈ ਆਪਣੇ ਜੋੜਾ ‘ਤੇ ਦਰਦ ਵਾਲੀ ਜਗ੍ਹਾ ‘ਤੇ ਅਦਰਕ ਦਾ ਲੇਪ ਲਗਾਓ। ਅਦਰਕ ਦੇ ਲੇਪ ਨੂੰ ਦਿਨ ‘ਚ ਦੋ ਵਾਰ ਲਗਾਓ । ਅਜਿਹਾ ਕਰਨ ਨਾਲ ਕੁੱਝ ਹੀ ਦਿਨਾਂ ‘ਚ ਤੁਹਾਨੂੰ ਜੋੜਾ ਦੇ ਦਰਦ ਤੋਂ ਆਰਾਮ ਮਿਲ ਜਾਵੇਗਾ ।

ਗਲਤ ਖਾਣ-ਪੀਣ ਕਰਕੇ ਪੇਟ ‘ਚ ਗੈਸ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਲਈ 125 ਗ੍ਰਾਮ ਸੁੰਢ ਅਤੇ 250 ਗ੍ਰਾਮ ਤਿਲ ਦੇ ਲੱਡੂ ਬਣਾ ਲਓ। ਰੋਜ਼ਾਨਾ ਇਕ ਲੱਡੂ ਦੀ ਵਰਤੋਂ ਗਰਮ ਦੁੱਧ ਨਾਲ ਕਰਨ ਨਾਲ ਪੇਟ ਨਾਲ ਜੁੜੀਆਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ।


1 ਚੱਮਚ ਅਦਰਕ ਦਾ ਰਸ 1 ਕੱਪ ਗਰਮ ਪਾਣੀ ‘ਚ ਪਾ ਕੇ ਮਿਕਸ ਕਰ ਲਓ। ਇਸ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ।


About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com