Home / ਸਮਰਾਟਫ਼ੋਨ / ਡਿਊਲ ਸਿਮ ਨਾਲ ਲਾਂਚ ਹੋ ਸਕਦਾ ਹੈ Apple ਦਾ ਨਵਾਂ ਆਈਫੋਨ

ਡਿਊਲ ਸਿਮ ਨਾਲ ਲਾਂਚ ਹੋ ਸਕਦਾ ਹੈ Apple ਦਾ ਨਵਾਂ ਆਈਫੋਨ

ਅਮਰੀਕਾ ਦੀ ਦਿੱਗਜ ਟੈੱਕ ਕੰਪਨੀ Apple ਦੇ ਆਉਣ ਵਾਲੇ ਆਈਫੋਨ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਐਪਲ ਦਾ ਆਉਣ ਵਾਲਾ ਹੈਂਡਸੈੱਟ ਮਲਟੀਪਲ ਸਿਮ ਕਾਰਡਸ ਨੂੰ ਸਪੋਰਟ ਕਰੇਗਾ। ਇਸ ਤੋਂ ਇਲਾਵਾ ਲੇਟੈਸਟ ਆਈ.ਓ.ਐੱਸ. ਅਪਡੇਰਟ ਵੀ ਮਿਲੇਗੀ। ਦੱਸ ਦੇਈਏ ਕਿ ਐਪਲ ਦਾ ਆਉਣ ਵਾਲਾ ਆਈਫੋਨ ਪਿਛਲੇ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ।

ਇਕ ਲੀਕ ਕੋਡ ਮੁਤਾਬਕ, ਆਉਣ ਵਾਲੇ ਆਈਫੋਨ ‘ਚ ਦੋ ਡਿਊਲ ਸਿਮ ਦਾ ਆਪਸ਼ਨ ਹੋਵੇਗਾ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਆਈਫੋਨ ‘ਚ ਡਿਊਸ ਸਿਮ ਦੀਆਂ ਖਬਰਾਂ ਆ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਜਦੋਂ-ਜਦੋਂ ਐਪਲ ਨੇ ਆਈਫੋਨ ਲਾਂਚ ਕੀਤਾ ਹੈ ਉਦੋਂ ਹੀ ਅਜਿਹੀਆਂ ਖਬਰਾਂ ਆਉਂਦੀਆਂ ਰਹੀਆਂ ਹਨ ਪਰ ਕਦੇ ਵੀ ਆਈਫੋਨ ‘ਚ ਡਿਊਲ ਸਿਮ ਦਾ ਆਪਸ਼ਨ ਨਹੀਂ ਆਇਆ। ਹੁਣ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਆਈਫੋਨ 9 ‘ਚ ਡਿਊਲ ਸਿਮ ਦਾ ਆਪਸ਼ਨ ਹੋ ਸਕਦਾ ਹੈ। ਇਸ ਤੋਂ ਇਲਾਵਾ 9ਟੂ5ਮੈਕ ਬਲਾਗ ‘ਚ ਇਸ਼ਾਰਾ ਕੀਤਾ ਗਿਆ ਹੈ ਕਿ ਇਸ ਵਿਚ ਲੇਟੈਸਟ ਆਈ.ਓ.ਐੱਸ. ਬੀਟਾ ਅਪਡੇਟ ਦਿੱਤੀ ਜਾਵੇਗੀ।

ਹਾਲਾਂਕਿ ਐਪਲ ਨੇ ਅਜੇ ਇਸ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਆਉਣ ਵਾਲੇ ਆਈਫੋਨ ਦੀ ਲਾਂਚ ਤਰੀਕ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਐਪਲ ਦਾ ਨਵਾਂ ਆਈਫੋਨ ਸਤੰਬਰ 2018 ‘ਚ ਪੇਸ਼ ਹੋ ਸਕਦਾ ਹੈ। ਇਹ ਵੀ ਅਫਵਾਹ ਹੈ ਕਿ ਐਪਲ ਇਸ ਸਾਲ 3 ਆਈਫੋਨ ਪੇਸ਼ ਕਰ ਸਕਦੀ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਸਰਕਾਰ ਅਨੁਸਾਰ ਇਹ ਐੱਪਸ ਅੱਜ ਹੀ ਆਪਣੀ ਫੋਨ ਵਿੱਚੋਂ ਕੱਢ ਦੇਵੋ

ਸਿਹਤ ਮੰਤਰਾਲਾ ਵਲੋਂ ਜਾਅਲੀ, ਗੁੰਮਰਾਹਕੁੰਨ, ਅਣਅਧਿਕਾਰਤ ਵੈਬਸਾਈਟ ਤੇ ਮੋਬਾਈਲ ਐਪਸ ਦੀ ਸੂਚੀ ਐਲਾਨੀ ਹੈ ਜਿਸ …

WP Facebook Auto Publish Powered By : XYZScripts.com