Saturday , May 18 2024
Home / ਸਮਰਾਟਫ਼ੋਨ / ਸਮਾਰਟਫੋਨ ਹੋ ਜਾਏ ਲੌਕ ਤਾਂ ਘਰਾਓ ਨਾ, ਇੰਝ ਕਰੋ ਅਨਲੌਕ

ਸਮਾਰਟਫੋਨ ਹੋ ਜਾਏ ਲੌਕ ਤਾਂ ਘਰਾਓ ਨਾ, ਇੰਝ ਕਰੋ ਅਨਲੌਕ

ਜਿੱਥੇ ਅੱਜ ਦੇ ਦੌਰ ‘ਚ ਸਮਾਰਟਫੋਨ ਨੇ ਤੁਹਾਡੇ ਕੰਮ ਨੂੰ ਆਸਾਨ ਕਰ ਦਿੱਤਾ ਹੈ, ਉੱਥੇ ਹੀ ਕੁਝ ਤਕਨੀਕਾਂ ਕਾਰਨ ਤੁਸੀਂ ਮੁਸ਼ਕਲ ‘ਚ ਵੀ ਪੈ ਜਾਂਦੇ ਹੋ। ਕਈ ਵਾਰ ਤੁਸੀਂ ਆਪਣੇ ਫੋਨ ਦਾ ਪਾਸਵਰਡ ਭੁੱਲ ਜਾਂਦੇ ਹੋ ਜਿਸ ਕਾਰਨ ਉਹ ਲੌਕ ਹੋ ਜਾਂਦਾ ਹੈ। ਕਈ ਵਾਰ ਅਜਿਹੇ ਆਪਸ਼ਨ ਖੁੱਲ੍ਹ ਜਾਂਦੇ ਹਨ, ਜਿਨ੍ਹਾਂ ਨੂੰ ਬੰਦ ਕਰਨ ‘ਚ ਘੰਟਿਆਂ ਦਾ ਸਮਾਂ ਲੱਗ ਜਾਂਦਾ ਹੈ।

ਉਂਝ ਤਾਂ ਅੱਜਕੱਲ੍ਹ ਤਕਨੀਕ ਨੇ ਕਾਫੀ ਤਰੱਕੀ ਕਰ ਲਈ ਹੈ ਜਿਸ ਨਾਲ ਤੁਸੀਂ ਆਪਣੇ ਫੋਨ ਨੂੰ ਆਪਣੇ ਚਿਹਰੇ ਨਾਲ ਅਨਲੌਕ ਕਰ ਸਕਦੇ ਹੋ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਪਣੇ ਲੌਕ ਹੋਏ ਫੋਨ ਨੂੰ ਅਨਲੌਕ ਕਿਵੇਂ ਕਰ ਸਕਦੇ ਹੋ।

 

   ਸਭ ਤੋਂ ਪਹਿਲਾਂ ਕਿਸੇ ਦੂਜੇ ਫੋਨ ਜਾਂ ਕੰਪਿਊਟਰ ਨਾਲ-https://myaccount.google.com/find-your-phone-guide URL ਟਾਈਪ ਕਰੋ।

 

   ਇਸ ਤੋਂ ਬਾਅਦ ਓਕੇ ਕਰੋ।

 

   ਹੁਣ ਆਪਣੇ ਫੋਨ ‘ਚ ਜੋ ਗੂਗਲ ਅਕਾਉਂਟ ਹੈ ਜਾਂ ਫੇਰ ਜਿਸ ਦਾ ਇਸਤੇਮਾਲ ਕਰਦੇ ਹੋ, ਉਸ ਨੂੰ ਲੌਗਇੰਨ ਕਰੋ।

 

   ਇਸ ਤੋਂ ਬਾਅਦ ਜੀਮੇਲ ‘ਚ ਤੁਹਾਡੇ ਉਨ੍ਹਾਂ ਸਭ ਸਮਾਰਟਫੋਨਾਂ ਦੀ ਲਿਸਟ ਆ ਜਾਵੇਗੀ ਜਿਨ੍ਹਾਂ ‘ਚ ਤੁਸੀਂ ਆਪਣਾ ਲੌਗਇੰਨ ਵਾਲਾ ਜੀਮੇਲ ਅਕਾਉਂਟ ਦਾ ਇਸਤੇਮਾਲ ਕੀਤਾ ਹੈ।

 

   ਇਸ ਤੋਂ ਬਾਅਦ ਉਸ ਲਿਸਟ ‘ਚ ਉਸ ਫੋਨ ਨੂੰ ਚੁਣੋ ਜਿਸ ਦਾ ਲੌਕ ਤੁਸੀਂ ਖੋਲ੍ਹਣਾ ਹੈ।

 

 ਇਸ ਤੋਂ ਬਾਅਦ ਤੁਹਾਡੇ ਕੋਲ ਪਾਸ ਲੌਕ ਯੂਅਰ ਫੋਨ ਦਾ ਨਵਾਂ ਆਪਸ਼ਨ ਆਵੇਗਾ ਜਿੱਥੇ ਤੁਸੀਂ ਨਵਾਂ ਪਾਸਵਰਡ ਜਾਂ ਪਿਨ ਪਾਉਣਾ ਹੈ।

   ਇਸ ਤੋਂ ਬਾਅਦ ਤੁਹਾਡੇ ਹੋਮ ਸਕਰੀਨ ਦਾ ਪਾਸਵਰਡ ਬਦਲ ਜਾਵੇਗਾ ਤੇ ਤੁਹਾਡਾ ਫੋਨ ਅਨਲੌਕ ਹੋ ਜਾਵੇਗਾ।

   ਫੋਨ ਨੂੰ ਅਨਲੌਕ ਕਰਨ ਲਈ ਇੰਨਟਰਨੈੱਟ ਸੁਵਿਧਾ ਹੋਣਾ ਜ਼ਰੂਰੀ ਹੈ।

About Admin

Check Also

ਅਮਰੀਕਾ ਵਿੱਚ ਲੋਕ ਕਰਦੇ ਹਨ ਆਈ-ਫੋਨ ਨੂੰ ਜਿਆਦਾ ਪਸੰਦ

ਇੱਕ ਰਿਪੋਰਟ ‘ਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਐਪਲ ਨੇ ਆਪਣੇ ਨਵੇਂ ਮਾਡਲ …

WP Facebook Auto Publish Powered By : XYZScripts.com