Home / ਧਰਮ / ਮੱਹਤਵ ਜਾਣੋ ਮਹਾ ਸ਼ਿਵਰਾਤਰੀ ਦੇ ਖ਼ਾਸ ਦਿਨ ਦਾ

ਮੱਹਤਵ ਜਾਣੋ ਮਹਾ ਸ਼ਿਵਰਾਤਰੀ ਦੇ ਖ਼ਾਸ ਦਿਨ ਦਾ

ਮਹਾ ਸ਼ਿਵਰਾਤਰੀ ਸ਼ਿਵ ਭਗਤਾਂ ਲਈ ਸਭ ਤੋਂ ਵੱਡਾ ਦਿਨ  ਹੁੰਦਾ ਹੈ ਮਹਾਂ ਸ਼ਿਵ ਰਾਤਰੀ ਦਾ ਤਿਉਹਾਰ ਭਗਵਾਨ ਸ਼ੰਕਰ ਜੀ ਦਾ ਸਰਵੋਤਮ ਦਿਨ ਮੰਨਿਆ ਜਾਂਦਾ ਹੈ।

ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ ਨੂੰ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਭ ਸ਼ਿਵ ਲਿੰਗਾਂ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਹਰ ਥਾਂ ’ਤੇ ਸ਼ਿਵ ਮੰਦਰਾਂ ਵਿੱਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ।

ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜਾ ਪ੍ਰਾਣੀ ਇਸ ਸ਼ਿਵ ਰਾਤਰੀ ਨੂੰ ਨਿਰਜਲ ਰਹਿ ਕੇ ਵਰਤ ਕਰਦਾ ਹੈ, ਸ਼ਿਵ ਜੀ ਦੀ ਪੂਜਾ ਕਰਦਾ ਹੈ, ਰਾਤ ਭਰ ਜਾਗਰਣ ਕਰਕੇ ਸਤਸੰਗ ਅਤੇ ਕੀਰਤਨ ਕਰਦਾ ਹੈ, ਉਸ ਨੂੰ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ।

ਬ੍ਰਾਹਮਣ, ਵੈਸ਼, ਕਸ਼ੱਤਰੀ, ਅਛੂਤ, ਸੂਦਰ, ਨਰ, ਨਾਰੀ, ਜਵਾਨੀ ਅਤੇ ਬੁਢਾਪੇ ਵਿੱਚ ਸਭ ਲੋਕੀ ਇਸ ਵਰਤ ਨੂੰ ਕਰਦੇ ਹਨ। ਸ਼ਿਵ ਰਾਤਰੀ ਦਾ ਇਹ ਦਿਹਾੜਾ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ ਪਰ ਕਾਸ਼ੀ ਵੈਦ ਨਾਥ ਧਾਮ ਅਤੇ ਉਜੈਨ ਆਦਿ ਥਾਵਾਂ ’ਤੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।

ਸ਼ਿਵਰਾਤਰੀ ਵਰਤ ਤੋਂ ਵੱਧ ਕੇ ਸ਼ਿਵਾ ਜੀ ਦਾ ਕੋਈ ਦੂਸਰਾ ਵਰਤ ਨਹੀਂ ਹੁੰਦਾ । ਸ਼ਾਸਤਰਾਂ ਦੇ ਅਨੁਸਾਰ, ਮਹਾਂ ਸ਼ਿਵਰਾਤਰੀ ਤੇ ਕਾਲੇ ਤਿਲਾਂ ਸਹਿਤ ਇਸ਼ਨਾਨ ਕਰਨ ਅਤੇ ਵਰਤ ਰੱਖ ਕੇ ਭਗਵਾਨ ਸ਼ਿਵ ਦੀ ਅਰਾਧਨਾ ਕਰਨਾ ਕਲਿਆਣਕਾਰੀ ਮੰਨਿਆ ਜਾਂਦਾ ਹੈ । ਅਗਲੇ ਦਿਨ ਅਮਾਵਸ ਦੇ ਦਿਨ ਬ੍ਰਾਹਮਣਾ ਅਤੇ ਸ਼ਰੀਰਿਕ ਰੂਪ ਤੋਂ ਅਸਮਰੱਥ ਲੋਕਾਂ ਨੂੰ ਭੋਜਨ ਦੇਣ ਦੇ ਬਾਅਦ ਆਪ ਭੋਜਨ ਕਰਨਾ ਚਾਹੀਦਾ ਹੈ । ਇਹ ਵਰਤ ਮਹਾਂ ਕਲਿਆਣਕਾਰੀ ਹੁੰਦਾ ਹੈ ਅਤੇ ਇਸ ਨਾਲ ਅਸ਼ਵਮੇਧ ਯਗਿਆ ਜਿਨ੍ਹਾਂ ਫਲ ਮਿਲਦਾ ਹੈ ।

About Admin

Check Also

ਕਸ਼ਮੀਰ ‘ਚ ਮੌਜੂਦਾ ਸਮੇਂ ‘ਚ ਬਣੇ ਤਨਾਣਪੂਰਨ ਹਾਲਾਤ ਵਿਚਕਾਰ ਕਰੀਬ 1 ਮਹੀਨੇ ਬਾਅਦ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ

ਕਸ਼ਮੀਰ ‘ਚ ਮੌਜੂਦਾ ਸਮੇਂ ‘ਚ ਬਣੇ ਤਨਾਣਪੂਰਨ ਹਾਲਾਤ ਵਿਚਕਾਰ ਕਰੀਬ 1 ਮਹੀਨੇ ਬਾਅਦ ਸ਼ੁਰੂ ਹੋ …

WP Facebook Auto Publish Powered By : XYZScripts.com