Home / ਧਰਮ / ਕਸ਼ਮੀਰ ‘ਚ ਮੌਜੂਦਾ ਸਮੇਂ ‘ਚ ਬਣੇ ਤਨਾਣਪੂਰਨ ਹਾਲਾਤ ਵਿਚਕਾਰ ਕਰੀਬ 1 ਮਹੀਨੇ ਬਾਅਦ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ

ਕਸ਼ਮੀਰ ‘ਚ ਮੌਜੂਦਾ ਸਮੇਂ ‘ਚ ਬਣੇ ਤਨਾਣਪੂਰਨ ਹਾਲਾਤ ਵਿਚਕਾਰ ਕਰੀਬ 1 ਮਹੀਨੇ ਬਾਅਦ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ

ਕਸ਼ਮੀਰ ‘ਚ ਮੌਜੂਦਾ ਸਮੇਂ ‘ਚ ਬਣੇ ਤਨਾਣਪੂਰਨ ਹਾਲਾਤ ਵਿਚਕਾਰ ਕਰੀਬ 1 ਮਹੀਨੇ ਬਾਅਦ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਨੂੰ ਲੈ ਕੇ ਜਿੱਥੇ ਕਈ ਸ਼ਰਧਾਲੂਆਂ ‘ਚ ਪ੍ਰੇਸ਼ਾਨੀ ਬਣੀ ਹੋਈ ਹੈ ਉੱਥੇ ਨਾਲ ਹੀ ਜੰਮੂ ਕਸ਼ਮੀਰ ਦੇ ਰਾਜਪਾਲ ਐਨ. ਐਨ. ਵੋਹਰਾ ਨੇ ਕਿਹਾ ਕਿ ਅਮਰਨਾਥ ਯਾਤਰਾ ‘ਤੇ ਆਉਣ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਖਤ ਇੰਤਜ਼ਾਮ ਕੀਤੇ ਗਏ ਹਨ। ਸ਼ਿਵ ਭਗਤਾਂ ਨੂੰ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ।

ਐਤਵਾਰ ਨੂੰ ਸਤੀਸ਼ ਚੰਦਰ ਧਵਨ ਸਰਕਾਰੀ ਪੁਰਸ਼ ਕਾਲਜ ਦੇ ਸਾਲਾਨਾ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਰਾਜਪਾਲ ਵੋਹਰਾ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਕਸ਼ਮੀਰ ‘ਚ ਹੋਣ ਵਾਲੇ ਹਾਦਸਿਆਂ ਨੂੰ ਲੈ ਕੇ ਡਰ ਹੋਣਾ ਸੁਭਾਵਿਕ ਹੈ ਪਰ ਅਮਰਨਾਥ ਯਾਤਰਾ ਦੀ ਸੁਰੱਖਿਆ ਨੂੰ ਲੈ ਕੇ ਖਾਸ ਅਤੇ ਸ਼ਖ਼ਤ ਇੰਤਜ਼ਾਮ ਕੀਤ ਗਏੇ ਹਨ।

ਕਸ਼ਮੀਰ ‘ਚ ਪੈਦਾ ਹੋਏ ਹਾਲਾਤਾਂ ਸੰਬੰਧੀ ਪੁੱਛੇ ਗਏ ਸਵਾਲਾਂ ‘ਤੇ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੇ ਕਸ਼ਮੀਰ ਬਾਰੇ ਇੱਥੇ ਕੋਈ ਗੱਲ ਨਹੀਂ ਕਰਨੀ ਹੈ। ਦਸ ਦਈਏ ਕਿ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ 28 ਜੂਨ ਤੋਂ ਸ਼ੁਰੂ ਹੋ ਰਹੀ ਹੈ, ਜਿਸ ਲਈ ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਨੇ ਪੰਜੀਕਰਣ ਕਰਵਾਇਆ ਹੈ। ਪਿਛਲੇ ਸਾਲ ਅਨੰਤਨਾਗ ‘ਚ ਗੁਜਰਾਤ ਦੇ ਅਮਰਨਾਥ ਯਾਤਰੀਆਂ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਹਮਲੇ ਦੇ ਇੱਕ ਸਾਲ ਬਾਅਦ ਗੁਜਰਾਤ ਸਰਕਾਰ ਨੇ ਪਰਦੇਸ਼ ਦੇ ਅਮਰਨਾਥ ਯਾਤਰੀਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਟੂਰ ਓਪਰੇਟਰਾਂ ਦੇ ਜ਼ਰੀਏ ਜਾਣ ਵਾਲੇ ਯਾਤਰੀਆਂ ਲਈ ਬੁਲੇਟ ਪਰੂਫ ਜੈਕੇਟ ਪਹਿਨਣਾ ਜਰੂਰੀ ਕਰ ਦਿੱਤਾ ਹੈ। ਇੰਨਾਂ ਦਿਸ਼ਾ ਨਿਰਦੇਸ਼ ਚ ਕਿਹਾ ਗਿਆ ਹੈ ਕੇ ਡ੍ਰਾਇਵਰਾਂ ਦੀ ਉੱਮਰ 50 ਸਾਲ ਤੋਂ ਵੱਧ ਨਹੀਂ ਹੋਣੀ ਚਾਹਿਦੀ।

ਟਰਾਂਸਪੋਰਟ ਕਮਿਸ਼ਨਰ ਆਰ ਐਮ ਜਾਧਵ ਨੇ ਕਿਹਾ – ਬੁਲੇਟ ਪਰੂਫ ਜੈਕੇਟ ਪ੍ਰਦਾਨ ਕਰਨ ਦਾ ਆਦੇਸ਼ ਗ੍ਰਹਿ ਮੰਤਰਾਲੇ ਤੋਂ ਆਇਆ ਹੈ। ਇਹ ਇੱਕ ਸੁਝਾਅ ਹੈ। ਵਡੋਦਰਾ ਦੇ ਟੂਰ ਓਪਰੇਟਰਾਂ ਦਾ ਕਹਿਣਾ ਹੈ ਕੇ ਬੁਲੇਟ ਪਰੂਫ ਜੈਕੇਟ ਖ੍ਰੀਦਣ ਨਾਲ ਉਨ੍ਹਾਂ ‘ਤੇ ਅਤੇ ਯਾਤਰੀਆਂ ‘ਤੇ ਜ਼ਿਆਦਾ ਵਜ਼ਨ ਪੈ ਸਕਦਾ ਹੈ। ਉਨ੍ਹਾਂ ਕਿਹਾ ਕੇ ਜੇਕਰ ਅਸੀਂ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਦੇ ਤਾਂ ਸਾਨੂ ਟੂਰ ਦਾ ਪਰਮਿਟ ਨਹੀਂ ਦਿੱਤਾ ਜਾਵੇਗਾ।

 

About Admin

Check Also

ਕਰੇਗਾ ਤਖ਼ਤ ਸ੍ਰੀ ਪਟਨਾ ਸਾਹਿਬ ਬੰਗਲਾਦੇਸ਼ ਦੇ ਗੁਰੂਘਰਾਂ ਦੀ ਸਾਂਭ–ਸੰਭਾਲ

ਬੰਗਲਾਦੇਸ਼ ਦੇ ਗੁਰਦੁਆਰਾ ਸਾਹਿਬਾਨ ਦੀ ਦੇਖਭਾਲ ਤੇ ਸਾਂਭ–ਸੰਭਾਲ ਹੁਣ ‘ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ’ …

WP Facebook Auto Publish Powered By : XYZScripts.com