Home / ਸਿਹਤ / ਗਰਮੀ ਵਿੱਚ ਇਹ ਚੀਜਾਂ ਖਾਣ ਨਾਲ ਵਿਗੜ ਸਕਦੀ ਹੈ ਸਿਹਤ

ਗਰਮੀ ਵਿੱਚ ਇਹ ਚੀਜਾਂ ਖਾਣ ਨਾਲ ਵਿਗੜ ਸਕਦੀ ਹੈ ਸਿਹਤ

ਗਰਮੀਆਂ ਦਾ ਮੌਸਮ ਆਪਣੇ ਸਿਖਰਾਂ ‘ਤੇ ਹੈ।ਜੇਕਰ ਗਰਮੀਆਂ ਵਿੱਚ ਸਿਹਤ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਕਈ ਤਰ੍ਹਾਂ ਦੀ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।ਇਸ ਮੌਸਮ ਵਿੱਚ ਖਾਣ -ਪੀਣ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ।ਗਰਮੀ ਦੇ ਮੌਸਮ ਵਿੱਚ ਜੇਕਰ ਤੁਸੀਂ ਜਾਗਰਕ ਹੋਕੇ ਭੋਜਨ ਨਹੀਂ ਕਰੋਗੇ ਤਾਂ ਤੁਹਾਨੂੰ ਨਾ ਕੇਵਲ ਢਿੱਡ ਨਾਲ ਜੁੜੀਆਂ ਸਗੋਂ ਫੂਡ ਪੁਆਇਜਨਿੰਗ ਵਰਗੀਆਂ ਗੰਭੀਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ।ਆਓ ਜਾਣਦੇ ਹਾਂ ਉਹ ਚੀਜਾਂ ਜੋ ਗਰਮੀ ਦੇ ਮੌਸਮ ਵਿੱਚ ਤੁਹਾਨੂੰ ਨਹੀ ਖਾਣੀਆਂ ਚਾਹੀਦੀਆਂ।

1.ਤਲਿਆ – ਭੁੰਨਿਆ : ਗਰਮੀ ਦੇ ਮੌਸਮ ਵਿੱਚ ਤਲੇ – ਭੁੰਨੇ ਖਾਧ ਪਦਾਰਥ ਤੋਂ ਦੂਰ ਰਹੋ।ਜ਼ਿਆਦਾ ਮਸਾਲੇ ਅਤੇ ਤਲੇ – ਭੁੰਨੇ ਖਾਧ ਪਦਾਰਥਾਂ ਦੇ ਸੇਵਨ ਨਾਲ ਤੁਹਾਡੇ ਸਰੀਰ ਦਾ ਮੈਟਾਬਾਲਿਜਮ ਵਿਗੜ ਜਾਂਦਾ ਹੈ ਜਿਸਦੇ ਨਾਲ ਤੁਸੀਨ ਬਿਮਾਰ ਪੈ ਸਕਦੇ ਹੋ।

2.ਮਾਸ ਮੱਛੀ :ਗਰਮੀ ਦੇ ਮੌਸਮ ਵਿੱਚ ਮਾਸ – ਮੱਛੀ ਖਾਣ ਤੋਂ ਪਰਹੇਜ ਕਰਨਾ ਚਾਹੀਦਾ ਹੈ ਇਸਦੀ ਵਜ੍ਹਾ ਨਾਲ ਤੁਹਾਡੇ ਸਰੀਰ ਤੋਂ ਜ਼ਿਆਦਾ ਪਸੀਨਾ ਨਿਕਲਣ ਲੱਗਦਾ ਹੈ ਅਤੇ ਤੁਹਾਡਾ ਪਾਚਨ ਤੰਤਰ ਵੀ ਵਿਗੜ ਜਾਂਦਾ ਹੈ।ਇਸ ਲਈ ਗਰਮੀ ਦੇ ਮੌਸਮ ਵਿੱਚ ਮਾਸ ਦਾ ਸੇਵਨ ਘੱਟ ਕਰੋ।

3.ਜੰਕ ਫੂਡ – ਇੱਕ ਵਾਰ ਦਾ ਜੰਕ ਫੂਡ ਵੀ ਤੁਹਾਡੇ ਲਈ ਮਹਿੰਗਾ ਸੌਦਾ ਸਾਬਤ ਹੋ ਸਕਦਾ ਹੈ।ਇਹ ਘੱਟ ਤੋਂ ਘੱਟ 2000 ਕੈਲੋਰੀ ਜੋੜਦਾ ਹੈ।ਜਦੋਂ ਕਿ ਇੰਨੀ ਕੈਲੋਰੀ ਪੂਰੇ ਦਿਨ ਵਿੱਚ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।ਇਸਦੇ ਇਲਾਵਾ ਜੰਕ ਫੂਡਸ ਵਿੱਚ ਬੈਡ ਫੈਟਸ ਜ਼ਿਆਦਾ ਅਤੇ ਪੋਸ਼ਕ ਤੱਤ ਬਹੁਤ ਘੱਟ ਹੁੰਦੇ ਹਨ।

4.ਆਂਡੇ -ਗਰਮੀ ਦੇ ਮੌਸਮ ਵਿੱਚ ਆਂਡੇ ਖਾਣ ਤੋਂ ਵੀ ਬਚਣਾ ਚਾਹੀਦਾ ਹੈ।ਆਂਡੇ ਦੇ ਸੇਵਨ ਨਾਲ ਇਸ ਮੌਮਸ ਵਿੱਚ Salmonella ਇਫੈਕਸ਼ਨ ਦਾ ਖ਼ਤਰਾ ਹੋ ਜਾਂਦਾ ਹੈ।ਇਸ ਨਾਲ ਤੁਸੀਂ ਬਿਮਾਰ ਪੈ ਸਕਦੇ ਹੋ।

Foods avoid summer

5.ਬਾਸੀ ਖਾਣਾ – ਇਸ ਮੌਸਮ ਵਿੱਚ ਬਾਸੀ ਖਾਣਾ ਖਾਣ ਤੋਂ ਵੀ ਬਚਣਾ ਚਾਹੀਦਾ ਹੈ।ਬਚਿਆ ਹੋਇਆ ਖਾਣਾ 40 ਡਿਗਰੀ ਤੋਂ ਜਿਆਦਾ ਤਾਪਮਾਨ ਵਿੱਚ ਰਹਿਣ ਦੀ ਵਜ੍ਹਾ ਨਾਲ ਰਿਐਕਸ਼ਨ ਕਰਕੇ ਜ਼ਹਿਰੀਲਾ ਹੋ ਸਕਦਾ ਹੈ ਇਸ ਲਈ ਹੋ ਸਕੇ ਤਾਂ ਤਾਜ਼ਾ ਖਾਣਾ ਹੀ ਖਾਓ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com