Home / ਲਾਈਫਸਟਾਈਲ / ਡਿਪ੍ਰੈਸ਼ਨ ਦੀ ਸਮੱਸਿਆ ਭਾਰਤੀ ਪੁਰਸ਼ਾਂ ‘ਚ ਰਹੀ ਹੈ ਵੱਧ…..

ਡਿਪ੍ਰੈਸ਼ਨ ਦੀ ਸਮੱਸਿਆ ਭਾਰਤੀ ਪੁਰਸ਼ਾਂ ‘ਚ ਰਹੀ ਹੈ ਵੱਧ…..

ਭਾਰਤੀ ਲੋਕਾਂ ‘ਚ ਡਿਪਰੈਸ਼ਨ ਪਿਛਲੇ ਕੁਝ ਸਾਲਾਂ ‘ਚ ਬਹੁਤ ਵੱਧ ਗਿਆ ਹੈ। ਵਰਲਡ ਹੈਲਥ ਰਗੇਨਾਈਜੇਸ਼ਨ (WHO)  ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਦੇ 6.5 % ਨਾਗਰਿਕ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਇਹ ਸੰਖਿਆਂ ਦੁਨੀਆ ਦੇ ਹੋਰਨਾਂ  ਦੇਸ਼ਾਂ ਨਾਲੋਂ ਬਹੁਤ ਜ਼ਿਆਦਾ ਹੈ। ਭਾਰਤ ‘ਚ ਡਿਪਰੈਸ਼ਨ ਦਾ ਮੁਖ ਕਰਨ ਕੰਮ ‘ਚ ਸਫਲਤਾ ਦਾ ਦਬਾਅ, ਲੋੜ੍ਹ ਤੋਂ ਜ਼ਿਆਦਾ ਕੰਮ, ਸਿਹਤ ਤੇ ਪੈਸੇ ਦੀ ਚਿੰਤਾ ਹੈ।

ਚਿੰਤਾ ਤੇ ਤਣਾਅ ਸਾਰਿਆਂ ‘ਚ ਆਮ ਗੱਲ ਹੈ। ਪਰ ਜਦੋਂ ਇਹ ਤਣਾਅ ਲੋੜ੍ਹ ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਕਈ ਮਾਨਸਿਕ ਰੋਗ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਨੂੰ ਅਸੀਂ ਡਿਪਰੈਸ਼ਨ ਕਹਿੰਦੇ ਹਾਂ। ਡਿਪਰੈਸ਼ਨ ਦੀ ਸ਼ੁਰੂਆਤ ‘ਚ ਸਾਨੂੰ ਜਿਹੜੇ ਲੱਛਣ ਮਹਿਸੂਸ ਹੁੰਦੇ ਹਨ ਉਹਨਾਂ ਨੂੰ ਅਸੀਂ ਆਸਾਨੀ ਨਾਲ ਨਜ਼ਰ ਅੰਦਾਜ਼ ਕਰ ਸਕਦੇ ਹਾਂ। ਜੇਕਰ ਤੁਹਾਨੂੰ ਵੀ ਇਹ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਸੀਂ ਕਿਸੇ ਮਨੋਵਿਗਿਆਨੀ ਦੀ ਸਲਾਹ ਲੈ ਸਕਦੇ ਹੋ।

*ਹਰ ਸਮੇਂ ਥਕਾਵਟ ਮਹਿਸੂਸ ਹੋਣਾ -ਸਰੀਰ ਨੂੰ ਥਕਾਵਟ ਹੋਣਾ ਡਿਪਰੈਸ਼ਨ ਦਾ ਇੱਕ ਵੱਡਾ ਕਾਰਨ ਹੈ। ਡਿਪਰੈਸ਼ਨ ਕਾਰਨ ਵਿਅਕਤੀ ਦਾ ਕਿਸੇ ਕੰਮ ‘ਚ ਮਨ ਨਹੀਂ ਲੱਗਦਾ ਤੇ ਉਹ ਹਰ ਸਮੇਂ ਥੱਕਿਆ ਮਹਿਸੂਸ ਕਰਦਾ ਹੈ। ਇਸ ਦੌਰਾਨ, ਵਿਅਕਤੀ ਦੀਆਂ ਸਰੀਰਕ ਗਤੀਵਿਧੀਆਂ ਸੀਮਿਤ ਹੋ ਜਾਂਦੀਆਂ ਹਨ। ਜ਼ਿਆਦਾਤਰ ਸਮੇਂ ਉਹ ਉਦਾਸ ਰਹਿੰਦਾ ਹੈ।

* ਨੀਂਦ ਉਪਰ ਅਸਰ -ਡਿਪਰੈਸ਼ਨ ਦਾ ਨੀਂਦ ਉੱਪਰ ਬਹੁਤ ਅਸਰ ਹੁੰਦਾ ਹੈ। ਉਹ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਸੌਣ ਲੱਗ ਜਾਂਦੇ ਹਨ। ਕੁਝ ਲੋਕ 12 ਘੰਟੇ ਸੌਣ ਤੋਂ ਬਾਅਦ ਵੀ ਥਕਾਵਟ ਮਹਿਸੂਸ ਕਰਦੇ ਹਨ। ਕਈ ਲੋਕ ਰਾਤ ਨੂੰ ਥੋੜ੍ਹੀ ਥੌੜੀ ਦੇਰ ਬਾਅਦ ਜਾਗਦੇ ਰਹਿੰਦੇ ਹਨ।

About Admin

Check Also

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ …

WP Facebook Auto Publish Powered By : XYZScripts.com