Home / ਭਾਰਤ / ਭਾਰਤ ਸਰਕਾਰ ਨੇ ਲਾਈ ਮੋਹਰ ਪਾਕਿਸਤਾਨ ‘ਚ ਹਮਲੇ ‘ਤੇ

ਭਾਰਤ ਸਰਕਾਰ ਨੇ ਲਾਈ ਮੋਹਰ ਪਾਕਿਸਤਾਨ ‘ਚ ਹਮਲੇ ‘ਤੇ

ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਹਮਲੇ ਦੇ ਸਰਕਾਰੀ ਤੌਰ ‘ਤੇ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਹੈ ਕਿ ਮਕਬੂਜ਼ਾ ਕਸ਼ਮੀਰ ਵਿੱਚ ਜੈਸ਼-ਏ-ਮੁਹੰਮਦ ਦੇ ਟਿਕਾਣੇ ਤਬਾਹ ਕੀਤੇ ਹਨ। ਉਂਝ ਸਰਕਾਰੀ ਨੇ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਹਮਲੇ ਵਿੱਚ ਕਿੰਨੇ ਲੋਕ ਮਾਰੇ ਗਏ। ਉਸ ਤੋਂ ਪਹਿਲਾਂ ਚਰਚਾ ਸੀ ਕਿ 200 ਤੋਂ 300 ਅੱਤਵਾਦੀ ਮਾਰੇ ਗਏ ਹਨ।

ਗੋਖਲੇ ਨੇ ਦਾਅਵਾ ਕੀਤਾ ਹੈ ਕਿ ਇਹ ਹਵਾਈ ਹਮਲੇ ਵਿੱਚ ਜੈਸ਼ ਦੇ ਕਈ ਅੱਤਵਾਦੀ ਤੇ ਕਮਾਂਡਰ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਹਮਲਾ ਇੰਟੈਲੀਜੈਂਸ ਦੀ ਸੂਚਨਾ ‘ਤੇ ਕੀਤੀ ਗਈ। ਸਭ ਤੋਂ ਵੱਡੀ ਕਾਰਵਾਈ ਬਾਲਾਕੋਟ ਵਿੱਚ ਕੀਤੀ ਗਈ। ਇੱਥੇ ਜੈਸ਼ ਦਾ ਸਭ ਤੋਂ ਵੱਡਾ ਕੈਂਪ ਤਬਾਹ ਕੀਤਾ ਗਿਆ। ਇਹ ਕੈਂਪ ਜੈਸ਼ ਕਮਾਂਡਕ ਮੌਲਾਨਾ ਯੂਸਫ ਅਜਹਰ ਦਾ ਸੀ ਜੋ ਮਸੂਦ ਅਜਹਰ ਦਾ ਰਿਸ਼ਤੇਦਾਰ ਸੀ। ਉਹ ਵੀ ਹਮਲੇ ਵਿੱਚ ਮਾਰਿਆ ਗਿਆ।

ਦੂਜੇ ਪਾਸੇ ਪਾਕਿਸਤਾਨ ਨੇ ਹਵਾਈ ਹਮਲੇ ਦੇ ਗੱਲ਼ ਤਾਂ ਸਵੀਕਾਰ ਕੀਤੀ ਹੈ ਪਰ ਇਸ ਵਿੱਚ ਕਿਸੇ ਦੇ ਮਾਰੇ ਜਾਣ ਦੀ ਖਬਰ ਤੋਂ ਇਨਕਾਰ ਕੀਤਾ ਹੈ।

About Admin

Check Also

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ …

WP Facebook Auto Publish Powered By : XYZScripts.com