Home / ਸਿਹਤ / ਗਰਮੀ ਦੇ ਮੌਸਮ ਵਿੱਚ ਵੀ ਇਕਦਮ ਠੰਡੇ ਅਤੇ ਸੁੰਨ ਪੈਰਾਂ ਨੂੰ ਠੀਕ ਕਰਨ ਲਈ ਅਜਮਾਉ ਇਹ ਘਰੇਲੂ ਤਰੀਕੇ

ਗਰਮੀ ਦੇ ਮੌਸਮ ਵਿੱਚ ਵੀ ਇਕਦਮ ਠੰਡੇ ਅਤੇ ਸੁੰਨ ਪੈਰਾਂ ਨੂੰ ਠੀਕ ਕਰਨ ਲਈ ਅਜਮਾਉ ਇਹ ਘਰੇਲੂ ਤਰੀਕੇ

ਕੁੱਝ ਲੋਕਾਂ ਦੇ ਪੈਰ ਗਰਮੀ ਦੇ ਮੌਸਮ ਵਿੱਚ ਵੀ ਇਕਦਮ ਠੰਡੇ ਅਤੇ ਸੁੰਨ ਹੋ ਜਾਂਦੇ ਹਨ। ਪੈਰਾਂ ਤੱਕ ਜਦੋਂ ਬਲੱਡ ਸਰਕੁਲੇਸ਼ਨ ਸਹੀਂ ਤਰੀਕੇ ਨਾਲ ਨਹੀਂ ਪਹੁੰਚਦਾ ਤਾਂ ਇਹ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਸਿਗਰਟ ਦੀ ਵਰਤੋਂ ਕਰਨ ਅਤੇ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋਣ ਦੇ ਕਾਰਨ ਵੀ ਪੈਰ ਠੰਡੇ ਪੈ ਜਾਂਦੇ ਹਨ।

ਗਰਮੀ ਵਿੱਚ ਤਾਂ ਪੈਰਾਂ ਦਾ ਠੰਡਾ ਪੈਣਾ ਜ਼ਿਆਦਾ ਅਸਰ ਨਹੀਂ ਕਰਦਾ ਪਰ ਠੰਡ ਦੇ ਮੌਸਮ ਵਿੱਚ ਠੰਡੇ ਪੈਰਾਂ ਦੀ ਵਜ੍ਹਾ ਨਾਲ ਕਾਫੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਅਜਿਹੇ ਵਿੱਚ ਕੁੱਝ ਘਰੇਲੂ ਉਪਾਅ ਕਰਕੇ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। ਆਓ ਜਾਣਦੇ ਹਾਂ ਅਜਿਹੇ ਹੀ ਕੁੱਝ ਆਸਾਨ ਉਪਾਅ…

ਗਰਮ ਤੇਲ ਨਾਲ ਮਾਲਿਸ਼ — ਜਦੋਂ ਵੀ ਪੈਰ ਇਕਦਮ ਠੰਡੇ ਪੈ ਜਾਣ ਤਾਂ ਗਰਮ ਤੇਲ ਨਾਲ ਤਲੀਆਂ ਦੀ ਮਾਲਿਸ਼ ਕਰੋ। ਇਸ ਲਈ ਤੁਸੀਂ ਕਿਸੇ ਵੀ ਤੇਲ ਦੀ ਵਰਤੋਂ ਕਰ ਸਕਦੇ ਹੋ। ਤੇਲ ਨੂੰ ਗਰਮ ਕਰਕੇ ਇਸ ਨਾਲ 10 ਮਿੰਟ ਤੱਕ ਪੈਰਾਂ ਦੀ ਮਾਲਿਸ਼ ਕਰੋ ਅਤੇ ਫਿਰ ਜੁਰਾਬਾਂ ਪਾ ਲਓ।

ਅਦਰਕ — ਇਸ ਲਈ ਅਦਰਕ ਦੇ ਇਕ ਟੁੱਕੜੇ ਨੂੰ 2 ਕੱਪ ਪਾਣੀ ਵਿੱਚ ਪਾ ਕੇ 10 ਮਿੰਟ ਤੱਕ ਉਬਾਲੋ। ਫਿਰ ਇਸ ਨੂੰ ਛਾਣ ਤੇ ਇਸ ਵਿੱਚ ਸ਼ਹਿਦ ਮਿਲਾ ਕੇ ਪੀਓ। ਦਿਨ ਵਿੱਚ 2-3 ਵਾਰ ਇਸਦੀ ਵਰਤੋਂ ਕਰਨ ਨਾਲ ਪੈਰਾਂ ਦਾ ਠੰਡਾ ਪੈਣਾ ਘੱਟ ਹੋ ਜਾਵੇਗਾ ਅਤੇ ਬਲੱਡ ਸਰਕੁਲੇਸ਼ਨ ਵੀ ਸਹੀਂ ਤਰੀਕੇ ਨਾਲ ਹੋਵੇਗਾ।

ਗ੍ਰੀਨ ਟੀ — ਗ੍ਰੀਨ ਟੀ ਦੀ ਵਰਤੋਂ ਨਾਲ ਪੈਰ ਠੰਡੇ ਪੈਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਦਿਨ ਵਿੱਚ 2-3 ਕੱਪ ਗ੍ਰੀਨ ਟੀ ਪੀਣ ਨਾਲ ਜਲਦੀ ਫਾਇਦਾ ਮਿਲਦਾ ਹੈ।

ਲਾਲ ਮਿਰਚ — ਲਾਲ ਮਿਰਚ ਵਿੱਚ ਕਾਫੀ ਮਾਤਰਾ ਵਿੱਚ ਕੌਮਪਾਸਾਈਕਿਨ ਨਾਂ ਦੇ ਯੌਗਿਕ ਹੁੰਦੇ ਹਨ। ਜੋ ਪੂਰੇ ਸਰੀਰ ਵਿੱਚ ਸਹੀਂ ਤਰੀਕੇ ਨਾਲ ਬਲੱਡ ਸਰਕੁਲੇਸ਼ਨ ਕਰਨ ਚ ਮਦਦਗਾਰ ਹੁੰਦੇ ਹਨ। ਪੈਰਾਂ ਨੂੰ ਗਰਮ ਕਰਨ ਲਈ ਲਾਲ ਮਿਰਚ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਜਦੋਂ ਵੀ ਪੈਰ ਠੰਡੇ ਪੈਣ ਤਾਂ ਜੁਰਾਬਾਂ ਵਿੱਚ 1 ਛੋਟਾ ਚਮੱਚ ਲਾਲ ਮਿਰਚ ਪਾ ਕੇ ਪਾ ਲਓ।

ਸਾਦਾ  ਨਮਕ — ਸਰੀਰ ਵਿੱਚ ਮੈਗਨੀਸ਼ੀਅਮ ਦੀ ਕਮੀ ਕਾਰਨ ਨਾਲ ਵੀ ਪੈਰ ਠੰਡੇ ਪੈ ਜਾਂਦੇ ਹਨ ਅਜਿਹੇ ਵਿੱਚ ਸੇਂਧਾ ਨਮਕ ਦੀ ਵਰਤੋਂ ਨਾਲ ਮੈਗਨੀਸ਼ੀਅਮ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਲਈ ਇਕ ਟੱਬ ਵਿੱਚ ਗਰਮ ਪਾਣੀ ਭਰੋ ਅਤੇ ਇਸ ਵਿੱਚ ਥੋੜ੍ਹਾ ਜਿਹਾ ਸੇਂਧਾ ਨਮਕ ਪਾਓ। ਫਿਰ ਇਸ ਪਾਣੀ ਵਿੱਚ 15-20 ਮਿੰਟ ਤੱਕ ਪੈਰ ਡੁਬੋ ਕੇ ਰੱਖੋ। ਇਸ ਨਾਲ ਪੈਰਾਂ ਤੱਕ ਬਲੱਡ ਸਰਕੁਲੇਸ਼ਨ ਅਤੇ ਆਕਸੀਜਨ ਸਹੀਂ ਤਰੀਕੇ ਨਾਲ ਪਹੁੰਚੇਗਾ ਜਿਸ ਨਾਲ ਪੈਰ ਗਰਮ ਹੋ ਜਾਣਗੇ।

 

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com