Home / ਜੁਰਮ / ਹਨਪ੍ਰੀਤ ਨਾਲ ਜੁੜਿਆ ਸਭ ਤੋਂ ਵੱਡਾ ਸੁਰਾਗ ਲੱਗਿਆ ਪੁਲਿਸ ਦੇ ਹੱਥ

ਹਨਪ੍ਰੀਤ ਨਾਲ ਜੁੜਿਆ ਸਭ ਤੋਂ ਵੱਡਾ ਸੁਰਾਗ ਲੱਗਿਆ ਪੁਲਿਸ ਦੇ ਹੱਥ

ਰਾਮ ਰਾਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹਨਪ੍ਰੀਤ ਨਾਲ ਜੁੜਿਆ ਸਭ ਤੋਂ ਵੱਡਾ ਸੁਰਾਗ ਪੁਲਿਸ ਦੇ ਹੱਥ ਲੱਗਿਆ ਹੈ। ਪੁਲਿਸ ਨੂੰ ਹਨਪ੍ਰੀਤ ਦਾ ਇੱਕ ਬੈਗ ਮਿਲਿਆ ਹੈ। ਇਸ ਬੈਗ ਤੋਂ ਖੁਲਾਸਾ ਹੋਇਆ ਹੈ ਕਿ ਹਨਪ੍ਰੀਤ ਕਰੋੜਾਂ ਦੀ ਮਾਲਕਣ ਸੀ ਤੇ ਇਸ ਬੈਗ ਵਿੱਚ ਜਾਇਦਾਦ ਦਾ ਹਿਸਾਬ-ਕਿਤਾਬ ਹੈ।
ਇਹ ਬੈਗ ਗੁਰੂਸਰ ਮੋਡੀਆ ਤੋਂ ਬਰਾਮਦ ਕੀਤਾ ਗਿਆ ਹੈ ਤੇ ਇਸ ਬੈਗ ‘ਚੋਂ ਕਾਗਜ਼ਾਂ ਦਾ ਜ਼ਖ਼ੀਰਾ ਮਿਲਿਆ ਹੈ। ਇਸ ‘ਚ ਪਿਛਲੇ ਮਹੀਨਿਆਂ ਲੈਣ-ਦੇਣ ਦੀ ਜਾਣਕਾਰੀ ਵੀ ਹੈ ਜੋ ਕਰੋੜਾਂ ਰੁਪਏ ‘ਚ ਹੈ। ਇਸ ਬੈਗ ‘ਚ ਦਰਜਨਾਂ ਜ਼ਮੀਨ ਤੇ ਮਕਾਨਾਂ ਦੀਆਂ ਰਜਿਸਟਰੀਆਂ ਮਿਲੀਆਂ ਹਨ। ਇਹ ਜਾਇਦਾਦ ਹਰਿਆਣਾ, ਰਾਜਸਥਾਨ ਤੇ ਹਿਮਾਚਲ ‘ਚ ਹੈ। ਪੁਲਿਸ ਨੂੰ ਬੈਗ ‘ਚ ਕੁਝ ਡੈਬਿਟ ਕਾਰਡ ਵੀ ਮਿਲੇ ਹਨ।
 ਨਵੇਂ ਖੁਲਾਸੇ ‘ਚ ਇਹ ਵੀ ਪਤਾ ਲੱਗਿਆ ਹੈ ਕਿ ਰਾਮ ਰਾਹੀਮ ਦੀ ਗੁਫ਼ਾ ਹਨੀਪ੍ਰੀਤ ਦੇ ਫਿੰਗਰ ਪ੍ਰਿੰਟ ਨਾਲ ਖੁੱਲ੍ਹਦੀ ਸੀ। ਡੇਰਾ ਦੇ ਸਾਰੇ ਵਿੱਤੀ ਮਾਮਲੇ ਵੀ ਹਨੀਪ੍ਰੀਤ ਹੀ ਦੇਖਦੀ ਸੀ। ਰਾਮ ਰਹੀਮ ਦੀ ਸਜ਼ਾ ਦਾ ਐਲਾਨ ਹੋਣ ਤੋਂ ਬਾਅਦ ਹਨਪ੍ਰੀਤ ਦੋ ਵੱਡੇ ਸੂਟਕੇਸਾਂ ‘ਚ ਕਾਫੀ ਪੈਸੇ ਲੈ ਕੇ ਫਰਾਰ ਹੋ ਗਈ ਸੀ।

About Admin

Check Also

25 ਅਗਸਤ 2017 ਨੂੰ ਡੇਰਾ ਸਿਰਸਾ ਹਿੰਸਾ ਦੀ ਵਿਉਂਤਬੰਦੀ ਦੇ ਖੁੱਲੇ ਸਾਰੇ ਭੇਤ

25 ਅਗਸਤ 2017 ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਆਏ ਸੀ.ਬੀ.ਆਈ. ਅਦਾਲਤ …

WP Facebook Auto Publish Powered By : XYZScripts.com