Home / ਸਰਕਾਰ / ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਗੈਂਗਸਟਰਾ ਨੂੰ ਸਖਤ ਚਿਤਾਵਨੀ !

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਗੈਂਗਸਟਰਾ ਨੂੰ ਸਖਤ ਚਿਤਾਵਨੀ !

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਗੈਂਗਸਟਰਾ ਨੂੰ ਸਖਤ ਚਿਤਾਵਨੀ !

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਸਪੱਸ਼ਟ ਕਿਹਾ ਕਿ ਗੈਂਗਸਟਰਾਂ ਨੂੰ ਇਕ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਚੰਗਾ ਜੀਵਨ ਬਤੀਤ ਕਰਨ ਲਈ ਆਮ ਧਾਰਾ ਵਿਚ ਆ ਕੇ ਪੁਲਸ ਕੋਲ ਸਰੰਡਰ ਕਰ ਦੇਣ ਨਹੀਂ ਤਾਂ ਉਨ੍ਹਾਂ ਦਾ ਵੀ ਉਹੀ ਹਾਲ ਹੋਵੇਗਾ ਜੋ ਹਾਲ ਹੀ ਵਿਚ ਪੁਲਸ ਨੇ ਉਨ੍ਹਾਂ ਦੇ ਸਾਥੀਆਂ ਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਬਲ ਪੁਲਸ ਅਧਿਕਾਰੀ ਬਣਨ ਲਈ ਚੰਗੀ ਸਿਖਲਾਈ ਦਾ ਮਿਲਣਾ ਬਹੁਤ ਜ਼ਰੂਰੀ ਹੈ। ਮੈਨੂ ਮਾਣ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸਦ ਕਿਲੇ ਵਿਚ ਪੰਜਾਬ ਪੁਲਸ ਦੇ ਜਵਾਨਾਂ ਨੂੰ ਪੂਰੀ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਲਈ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 1920 ਵਿਚ ਮੇਰੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਨੇ ਵੀ ਸਿਖਲਾਈ ਲਈ ਸੀ ਅਤੇ ਜਿਸ ਸਥਾਨ ‘ਤੇ ਸਿਖਲਾਈ ਲੈ ਕੇ ਅਧਿਕਾਰੀ ਬੈਠੇ ਹਨ, ਸਾਲ 1963 ਵਿਚ ਉਹ ਵੀ ਇਸੇ ਤਰ੍ਹਾਂ ਦੇਹਰਾਦੂਨ ਵਿਚ ਲੈ ਕੇ ਪਾਸਿੰਗ ਪਰੇਡ ਦੀ ਸਲਾਮੀ ਲਈ ਬੈਠੇ ਸਨ। ਉਨ੍ਹਾਂ ਕਿਹਾ ਕਿ ਸਾਲ 1965 ‘ਚ ਜਦੋਂ ਹਿੰਦ-ਪਾਕਿ ਦੀ ਜੰਗ ਹੋਈ ਸੀ, ਉਨ੍ਹਾਂ ਨੇ ਇਸੇ ਸਤਲੁਜ ਦਰਿਆ ‘ਤੇ ਮੋਰਚਾ ਲਗਾ ਕੇ ਜੰਗ ਦੀ ਰਿਹਰਸਲ ਦੀ ਸਲਾਮੀ ਲਈ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਬਦਲ ਰਿਹਾ ਹੈ। ਅਪਰਾਧਕ ਵਿਅਕਤੀ ਨਵੀਂ ਤਰ੍ਹਾਂ ਦੀਆਂ ਯੋਜਨਾਵਾਂ ਬਣਾ ਕੇ ਕ੍ਰਾਇਮ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਇਸ ਲਈ ਸਾਡੀ ਪੁਲਸ ਫੋਰਸ ਨੂੰ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਉਨ੍ਹਾਂ ਤੋਂ ਇਕ ਕਦਮ ਅੱਗੇ ਰਹਿਣਾ ਪਵੇਗਾ।
ਮੁੱਖ ਮੰਤਰੀ ਨੇ ਲੜਕੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਸ ‘ਚ ਲੜਕੀਆਂ ਦੇ ਭਰਤੀ ਹੋਣ ਦਾ ਰੁਝਾਣ ਹੀ ਨਹੀਂ ਵਧਿਆ, ਸਗੋਂ ਪੁਲਸ ਵਿਚ ਲੜਕੀਆਂ ਪੁਰਸ਼ ਪੁਲਸ ਅਧਿਕਾਰੀਆਂ ਨੂੰ ਪਿੱਛੇ ਰਹੀਆ ਹਨ। ਉਨ੍ਹਾਂ ਕਿਹਾ ਕਿ ਪੁਲਸ ਵਿਚ ਬਿਹਤਰ ਟ੍ਰੇਨਿੰਗ ਦਾ ਅਵਾਰਡ ਜਿੱਤਦ ਵਾਲੀਆਂ ਵੀ ਤਿੰਨੋ ਲੜਕੀਆਂ ਸਨ। ਜਿਸ ਵਿਚ ਆਲ ਰਾਊਂਡ ਫਾਸਟ, ਡੀ. ਐੱਸ. ਪੀ. ਰੁਪਿੰਦਰਦੀਪ ਕੌਰ, ਐੱਸ. ਆਈ. ਸਰਬਜੀਤ ਕੌਰ, ਆਈ. ਐੱਨ. ਟੀ. ਦੀ ਸਭ ਇੰਸਪੈਕਟਰ ਰਿੰਪਲਦੀਪ ਕੌਰ ਨੂੰ ਦਿੱਤਾ।ਇਸ ਮੌਕੇ ਮੁੱਖ ਮੰਤਰੀ ਪੰਜਾਬ ਪੁਲਸ ਅਕੈਡਮੀ ਫਿਲੌਰ ਨੂੰ ਹੋਰ ਨਵਾਂ ਬਣਾਉਣ ਲਈ 3 ਕਰੋੜ ਰੁਪਏ ਦੀ ਗ੍ਰਾਂਟ ਦੇਣ ਦੀ ਘੋਸ਼ਣਾ ਕੀਤੀ। ਅੱਜ ਦੀ ਪਾਸਿੰਗ ਆਊਟ ਪਰੇਡ ‘ਚ ਜਿਨ੍ਹਾਂ ਜਵਾਨਾਂ ਨੇ ਸਿਖਲਾਈ ਟ੍ਰੇਨਿੰਗ ਪਾਸ ਕੀਤੀ, ਉਨ੍ਹਾਂ ਵਿਚ 18 ਡੀ. ਐੱਸ. ਪੀ. ਅਤੇ 494 ਐੱਸ. ਆਈ. ਸਨ। ਇਸ ਮੌਕੇ ਆਈ. ਜੀ. ਜ਼ੋਨਲ ਅਰਪਿਤ ਸ਼ੁਕਲਾ, ਨਰਿੰਦਰ ਭਾਰਗਵ, ਮੈਂਬਰ ਪਾਰਲੀਮੈਂਟ ਸੰਤੋਖ਼ ਸਿੰਘ ਚੌਧਰੀ ਅਤੇ ਵਿਕਰਮ ਚੌਧਰੀ ਵੀ ਮੌਜੂਦ ਸਨ।

About Admin

Check Also

ਹੁਣੇ-ਹੁਣੇ ਪੰਜਾਬ ਚ’ ਹੋਇਆ ਹਾਈ ਅਲਰਟ ਜਾਰੀ,ਵੱਧ ਤੋਂ ਵੱਧ ਸ਼ੇਅਰ ਕਰੋ ਜੀ

High Alert in Punjab ਪਾਕਿਸਤਾਨ ‘ਤੇ ਭਾਰਤੀ ਹਵਾਈ ਫੌਜ ਦੀ ਵੱਡੀ ਕਾਰਵਾਈ ਕਰਨ ਤੋਂ ਬਾਅਦ …

WP Facebook Auto Publish Powered By : XYZScripts.com