Thursday , May 16 2024
Home / ਬਾਲੀਵੁੱਡ / ਕਦੇ ਦਿੱਲੀ ‘ਚ ਜੂਸ ਵੇਚਦੇ ਸਨ ਗੁਲਸ਼ਨ ਕੁਮਾਰ, ਇੰਝ ਬਣੇ ਸਨ ਕਰੋੜਾਂ ਦੇ ਮਾਲਕ

ਕਦੇ ਦਿੱਲੀ ‘ਚ ਜੂਸ ਵੇਚਦੇ ਸਨ ਗੁਲਸ਼ਨ ਕੁਮਾਰ, ਇੰਝ ਬਣੇ ਸਨ ਕਰੋੜਾਂ ਦੇ ਮਾਲਕ

ਗੁਲਸ਼ਨ ਕੁਮਾਰ ਦਾ ਨਾਂ ਫਿਲਮੀ ਦੁਨੀਆ ਦੀਆਂ ਉਨ੍ਹਾਂ ਹਸਤੀਆਂ ‘ਚ ਸ਼ਾਮਿਲ ਹੈ, ਜਿਨ੍ਹਾਂ ਨੇ ਬਹੁਤ ਘੱਟ ਸਮੇਂ ‘ਚ ਹੀ ਹੀ ਸ਼ੋਹਰਤ ਦੀਆਂ ਉਨ੍ਹਾਂ ਬੁਲੰਦੀਆਂ ਨੂੰ ਹਾਸਿਲ ਕਰ ਲਿਆ ਸੀ, ਜਿੱਥੇ ਪਹੁੰਚ ਪਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।

ਦਿੱਲੀ ਦੇ ਰਹਿਣ ਵਾਲੇ ਗੁਲਸ਼ਨ ਕੁਮਾਰ ਦੇਖਦੇ ਹੀ ਦੇਖਦੇ ਸੰਗੀਤ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਅਤੇ ਕਰੋੜਾਂ ਦੇ ਮਾਲਕ ਬਣੇ ਸਨ। ਗੁਲਸ਼ਨ ਕੁਮਾਰ ਦਾ ਪੂਰਾ ਨਾਂ ਗੁਲਸ਼ਨ ਕੁਮਾਰ ਦੁਆ ਹੈ। ਗੁਲਸ਼ਨ ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਗੁਲਸ਼ਨ ਕੁਮਾਰ ਦੇ ਪਿਤਾ ਚੰਦਰ ਭਾਨ ਦੁਆ ਦਿੱਲੀ ਦੇ ਦਰਿਆਗੰਜ ‘ਚ ਜੂਸ ਦੀ ਦੁਕਾਨ ਚਲਾਉਂਦੇ ਸਨ, ਜਿਸ ‘ਚ ਗੁਲਸ਼ਨ ਉਨ੍ਹਾਂ ਦਾ ਸਾਥ ਦਿੰਦੇ ਸਨ।

ਇਸ ਤੋਂ ਬਾਅਦ ਉਨ੍ਹਾਂ ਨੇ ਇਹ ਕੰਮ ਛੱਡ ਦਿੱਲੀ ‘ਚ ਹੀ ਕੈਸੇਟਸ ਦੀ ਦੁਕਾਨ ਖੋਲ੍ਹ ਲਈ, ਜਿੱਥੇ ਉਹ ਸਸਤੇ ਭਾਅ ਦੀਆਂ ਕੈਸਟਾਂ ਵੇਚਦੇ ਹੁੰਦੇ ਸਨ। ਜਿਵੇਂ ਹੀ ਕੰਮ ਹੌਲੀ-ਹੌਲੀ ਅੱਗੇ ਵਧਣ ਲੱਗਾ ਗੁਲਸ਼ਨ ਕੁਮਾਰ ਨੇ ਨੋਇਡਾ ‘ਚ ‘ਟੀ-ਸੀਰੀਜ਼ ਕੰਪਨੀ ਖੋਲ੍ਹੀ ਅਤੇ ਬਾਅਦ ‘ਚ ਮੁੰਬਈ ਸ਼ਿਫਟ ਹੋ ਗਏ। ਗੁਲਸ਼ਨ ਕੁਮਾਰ ਦੀ ਕੰਪਨੀ ਨੇ ਕਰੀਬ 10 ਸਾਲਾਂ ‘ਚ ਫਿਲਮ ਇੰਸਡਸਟਰੀ ‘ਚ ਆਪਣੀ ਧਾਕ ਜਮਾ ਲਈ।

ਇਸ ਦੇ ਨਾਲ ਹੀ ਗੁਲਸ਼ਨ ਕੁਮਾਰ ਨੇ ਕਈ ਸਾਰੇ ਗਾਇਕਾਂ ਨੂੰ ਲਾਂਚ ਵੀ ਕੀਤਾ, ਜਿਸ ‘ਚ ਸੋਨੂੰ ਨਿਗਮ, ਅਨੁਰਾਧਾ ਪੌਡਵਾਲ, ਕੁਮਾਰ ਸਾਨੂ ਵਰਗੇ ਨਾਂ ਸ਼ਾਮਿਲ ਹਨ। ਇੱਥੋਂ ਤੱਕ ਕਿ ਗੁਲਸ਼ਨ ਕੁਮਾਰ ਨੇ ਆਪਣੇ ਭਰਾ ਕ੍ਰਿਸ਼ਣਨ ਦੁਆ ਨੂੰ ਬਾਲੀਵੁੱਡ ‘ਚ ਐਂਟਰੀ ਦਿਵਾਈ ਹਾਲਾਂਕਿ ਉਹ ਜਗ੍ਹਾ ਬਣਾਉਣ ‘ਚ ਫੇਲ ਹੋ ਗਏ।

ਗੁਲਸ਼ਨ ਕੁਮਾਰ ਖੁਦ ਵੀ ਗਾਇਕ ਸਨ ਅਤੇ ਵਧੇਰੇ ਭਗਤੀ ਗੀਤ ਉਨ੍ਹਾਂ ਨੇ ਹੀ ਗਾਏ ਹਨ, ਜਿਸ ‘ਚ ‘ਮੈਂ ਬਾਲਕ ਤੂੰ ਮਾਤਾ ਸ਼ੇਰਾ ਵਾਲੀਏ’ ਗੀਤ ਸਭ ਤੋਂ ਜ਼ਿਆਦਾ ਹਿੱਟ ਹੋਇਆ ਸੀ। ਗੁਲਸ਼ਨ ਕੁਮਾਰ ਨੇ ਟੀ-ਸੀਰੀਜ਼ ਰਾਹੀਂ ਸੰਗੀਤ ਨੂੰ ਲੋਕਾਂ ਦੇ ਘਰ-ਘਰ ਪਹੁੰਚਣ ਦਾ ਕੰਮ ਕੀਤਾ। ਗੁਲਸ਼ਨ ਕੁਮਾਰ ਦਾ ਕਤਲ 12 ਅਗਸਤ 1997 ਨੂੰ ਮੁੰਬਈ ਦੇ ਇਕ ਮੰਦਰ ਦੇ ਬਾਹਰ ਗੋਲੀ ਮਾਰ ਕੇ ਕਰ ਦਿੱਤਾ ਗਿਆ ਸੀ।

ਗੁਲਸ਼ਨ ਕੁਮਾਰ ਦੇ ਕਤਲ ਦੇ ਪਿੱਛੇ ਅੰਡਰਵਰਲਡ ਦਾ ਹੱਥ ਸੀ। ਕਿਹਾ ਜਾਂਦਾ ਹੈ ਕਿ ਗੁਲਸ਼ਨ ਕੁਮਾਰ ਨੇ ਜ਼ਬਰਨ ਵਸੂਲੀ ਦੀ ਮੰਗ ਦੇ ਅੱਗੇ ਝੁੱਕਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਦੀ ਵਜ੍ਹਾ ਕਾਰਨ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਗੁਲਸ਼ਨ ਕੁਮਾਰ ਦੇ ਕਤਲ ਤੋਂ ਬਾਅਦ ਟੀ-ਸੀਰੀਜ਼ ਦੇ ਬਿਜ਼ਨੈੱਸ ਨੂੰ ਉਨ੍ਹਾਂ ਦੇ ਬੇਟੇ ਭੂਸ਼ਨ ਕੁਮਾਰ ਅਤੇ ਬੇਟੀ ਤੁਲਸੀ ਕੁਮਾਰ ਨੇ ਸੰਭਾਲਿਆ।

ਦੱਸਣਯੋਗ ਹੈ ਕਿ ਤੁਲਸੀ ਕੁਮਾਰ ਬਿਹਤਰੀਨ ਗਾਇਕ ਹੈ। ‘ਮੁਝੇ ਤੇਰੀ’ ਅਤੇ ‘ਤੁੰਮ ਜੋ ਆਏ’ ਗੀਤ ਉਨ੍ਹਾਂ ਦੇ ਹਿੱਟ ਨੰਬਰਜ਼ ‘ਚ ਸ਼ਾਮਿਲ ਹਨ। ਇੱਕ ਖਬਰ ਮੁਤਾਬਕ ਗੁਲਸ਼ਨ ਕੁਮਾਰ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਮੁਗਲ’ ਬਣਨ ਜਾ ਰਹੀ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਪਹਿਲਾਂ ਨਾਲੋਂ ਬੇਹੱਦ ਕਮਜ਼ੋਰ ਨਜ਼ਰ ਆਏ ਇਰਫਾਨ ਖਾਨ

ਬਾਲੀਵੁੱਡ ਐਕਟਰ ਇਰਫਾਨ ਖਾਨ ਇਨ੍ਹੀਂ ਦਿਨੀਂ ਲੰਡਨ ‘ਚ ਆਪਣੀ ਗੰਭੀਰ ਬੀਮਾਰੀ ਦਾ ਇਲਾਜ ਕਰਵਾ ਰਹੇ …

WP Facebook Auto Publish Powered By : XYZScripts.com