Home / ਸਿਹਤ / ਸੌਂਫ ਦਾ ਪਾਣੀ ਪੀਓ ਭਾਰ ਘਟਾਉਣ ਲਈ

ਸੌਂਫ ਦਾ ਪਾਣੀ ਪੀਓ ਭਾਰ ਘਟਾਉਣ ਲਈ

ਭੋਜਨ ਨੂੰ ਸਵਾਦ ਬਨਾਉਣ ਲਈ ਅਸੀਂ ਸੌਫ਼ ਦਾ ਇਸਤੇਮਾਲ ਆਮ ਕਰਦੇ ਹਾਂ। ਭੋਜਨ ਨੂੰ ਡਾਇਜੈਸਟ ਕਰਨ ਲਈ, ਕਈ ਲੋਕ ਸੌਂਫ ਦਾ ਇਸਤੇਮਾਲ ਭੋਜਨ ਤੋਂ ਬਾਅਦ ਕਰਦੇ ਹਨ। ਆਯੁਰਵੈਦਿਕ ਅਨੁਸਾਰ ਸੌਂਫ ‘ਚ ਭਰਪੂਰ ਗੁਣ ਪਾਏ ਜਾਂਦੇ ਹਨ। ਜੋ ਕ ਭਾਰ ਘਟਾਉਣ ‘ਚ ਵੀ ਮਦਦ ਕਰਦੇ ਹਨ। ਸੌਂਫ ਦਾ ਪਾਣੀ ਬਣਾਉਣ ਦੀ ਵਿਧੀ : ਇੱਕ ਗਿਲਾਸ ਪਾਣੀ ਲਓ ਉਸ ‘ਚ ਸੌਂਫ ਪਾ ਕੇ ਸਾਰੀ ਰਾਤ ਇਸ ਤਰ੍ਹਾਂ ਹੀ ਪਿਆ ਰਹਿਣ ਦੋ। ਫਿਰ ਅਗਲੀ ਸਵੇਰ ਨੂੰ ਉਸ ਪਾਣੀ ਨੂੰ ਚੰਗੀ ਤਰ੍ਹਾਂ ਛਾਣ ਲਓ। ਉਸ ਵਿੱਚੋ ਸੌਂਫ ਨੂੰ ਅਲੱਗ ਕਰ ਦਿਓ। ਇਸ ਪਾਣੀ ਦਾ ਸੇਵਨ ਕਰਨ ਨਾਲ ਵੱਧ ਦੇ ਹੋਏ ਭਾਰ ਨੂੰ ਘਟਾਇਆ ਜਾ ਸਕਦਾ ਹੈ।

ਸੌਂਫ ਦੇ ਫਾਇਦੇ : ਸੌਂਫ ਦੇ ਪਾਣੀ ‘ਚ ਖੁਰਾਕ ਫਾਈਬਰ ਤੱਤ ਹੁੰਦੇ ਹਨ। ਜੋ ਕੇ ਭੁੱਖ ਨੂੰ ਕੰਟਰੋਲ ਕਰਦੇ ਹਨ। ਇਸ ਵਿੱਚ ਐਂਟੀਸਪੈਮੋਡਿਕ ਨਾਮ ਦਾ ਤੱਤ ਵੀ ਹੁੰਦਾ ਹੈ। ਜਿਸ ਨਾਲ ਪੇਟ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ। ਜੋ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ।

* ਸੌਂਫ ਦੇ ਪਾਣੀ ‘ਚ ਐਂਟੀਆਕਸਾਈਡੈਂਟ ਪ੍ਰੋਪਰਟੀਜ਼ ਹੁੰਦਾ ਹੈ। ਜੋ ਸਰੀਰ ‘ਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਇਸ ਨਾਲ ਫੈਟ ਵੀ ਘਟਦੀ ਹੈ।

*  ਸੌਂਫ ਦਾ ਪਾਣੀ ਪਾਚਕ ਦੀ ਮਾਤਰਾ ਵਧਾਉਂਦਾ ਹੈ। ਇਸ ਨਾਲ ਵੱਧ ਰਹੀ ਚਰਬੀ ਘੱਟਦੀ ਹੈ। ਇਸ ਦੇ ਨਾਲ ਇਹ ਊਰਜਾ ‘ਚ ਕੈਲੋਰੀ ਤੇ ਚਰਬੀ ਬਣ ਜਾਂਦਾ ਹੈ।

* ਤੰਦਰੁਸਤ ਸਿਹਤ ਰੱਖਣ ਲਈ 7-8 ਘੰਟੇ ਦੀ ਨੀਂਦ ਜਰੂਰੀ ਹੈ। ਜਦੋਂ ਤੁਸੀਂ ਸੌਂਫ ਦੇ ਪਾਣੀ ਦਾ ਸੇਵਨ ਕਰਦੇ ਹੋ ਤਾਂ ਇਸ ਵਿੱਚ ਮੇਲੇਟੌਨਿਨ ਦਾ ਪੱਧਰ ਵਧ ਜਾਂਦਾ ਹੈ। ਜੋ ਕਾਫ਼ੀ ਸੁੱਤੇ ਹੋਣ ਵਿਚ ਮਦਦ ਕਰਦਾ ਹੈ।

* ਪੇਟ ਨਾਲ ਸਬੰਧਤ ਸਮੱਸਿਆ ਹੋਣਾ ਆਮ ਗੱਲ ਹੈ। ਪੇਟ ਦੇ ਦਰਦ ਤੋਂ ਬਚਣ ਲਈ ਤੁਸੀਂ ਕਿਸੇ ਵੀ ਦਵਾਈ ਦਾ ਸੇਵਨ ਨਾ ਕਰੋ। ਸੌਂਫ ਵਾਲੇ ਪਾਣੀ ਦਾ ਸੇਵਨ ਕਰਕੇ ਦੇਖੋ ਇਸ ਨਾਲ ਤੁਹਾਡੀਆਂ ਪੇਟ ਦਰਦ, ਕਬਜ਼ ਤੇ ਹੋਰ ਕਈ ਸਮੱਸਿਆਵਾਂ ਨੂੰ ਦੂਰ ਕਰਨ ਕਰਨ ‘ਚ ਮਦਦ ਕਰਦਾ ਹੈ।

* ਸੌਂਫ ਦੇ ਪਾਣੀ ‘ਚ ਐਂਟੀਆਕਸਾਈਡ ਨਾਂ ਦੇ ਤੱਤ ਹੁੰਦੇ ਹਨ। ਜੋ ਸਰੀਰ ਨੂੰ ਕੈਂਸਰ ਵਰਗੀਆਂ ਖ਼ਤਰਨਾਕ ਬਿਮਾਰੀਆ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ।  ਇਹ ਛਾਤੀ, ਫੇਫੜਿਆਂ ਜਾਂ ਹੋਰ ਕਿਸਮਾਂ ਦੇ ਕੈਂਸਰ ਤੋਂ ਰੱਖਿਆ ਕਰਦੀ ਹੈ।

* ਸੌਂਫ ਦੇ ਪਾਣੀ ‘ਚ ਪੋਟਾਸ਼ੀਅਮ ਕਾਫ਼ੀ ਜਿਆਦਾ ਮਾਤਰਾ ‘ਚ ਹੁੰਦਾ ਹੈ। ਜੋ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਦਾ ਹੈ।

* ਪੀਰੀਅਡ ਦੇ ਦੌਰਾਨ ਪੇਟ ਤੇ ਦਰਦ ਦੇ ਹਾਰਮੋਨਾਂ ‘ਚ ਮੁਸ਼ਕਲ ਆਉਂਦੀ ਹੈ। ਸੌਂਫ ਵਾਲਾ ਪਾਣੀ ਪੀਣ ਨਾਲ, ਪੀਰੀਅਡ ਦੌਰਾਨ ਹੋਣ ਵਾਲੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।

* ਸੌਂਫ ਦੇ ਪਾਣੀ ਵਿੱਚ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਸ ਨੂੰ ਰੋਜ਼ ਪੀਣ ਨਾਲ ਸਾਡੇ ਸਰੀਰ ‘ਚ ਹੀਮੋਗਲੋਬਿਨ ਦਾ ਪੱਧਰ ਵਧ ਜਾਂਦਾ ਹੈ। ਸਰੀਰ ‘ਚੋਂ ਅਨੀਮੀਆ ਦੀ ਕਮੀ ਨੂੰ ਘਟਾਉਂਦਾ ਹੈ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com