Home / ਸਿਹਤ / ਆਪਣੀ ਅੱਖਾਂ ਦੀ ਰੋਸ਼ਨੀ ਬਰਕਰਾਰ ਲਈ ਕਰੋ ਇਹ ਕਸਰਤ

ਆਪਣੀ ਅੱਖਾਂ ਦੀ ਰੋਸ਼ਨੀ ਬਰਕਰਾਰ ਲਈ ਕਰੋ ਇਹ ਕਸਰਤ

ਅੱਜ ਕੱਲ੍ਹ ਜਿਵੇਂ ਸਾਡੇ ਰਹਿਣ ਸਹਿਣ ਦੇ ਤਰੀਕੇ ਬਦਲਦੇ ਜਾ ਰਹੇ ਹਨ ਉਸੇ ਤਰ੍ਹਾਂ ਸਾਡੇ ਮਨੋਰੰਜਨ ਦੇ ਸਾਧਨ  ਵੀ ਬਾਦਲ ਦੇ ਜਾ ਰਹੇ ਹਨ। ਅੱਜ ਦੇ ਲੋਕ ਆਪਣਾ ਵਹਿਲਾ ਸਮਾਂ ਕੰਪਿਊਟਰ ਜਾਂ ਮੋਬਾਈਲ ਫੋਨ ਤੇ ਬਤੀਤ ਕਰਦੇ ਹਨ। ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀਆਂ ਅੱਖਾਂ ਉੱਪਰ ਹੁੰਦਾ ਹੈ ਤੇ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ। ਲੋਕ ਸਿਹਤਮੰਦ ਰਹਿਣ ਲਈ ਸਰੀਰ ਦੇ ਅਭਿਆਸ ਉੱਪਰ ਜ਼ੋਰ ਦਿੰਦੇ ਹਨ। ਪਰ ਅੱਖਾਂ ਦੀ ਰੌਸ਼ਨੀ ਠੀਕ ਰੱਖਣ ਲਈ ਕੁੱਝ ਨਹੀਂ ਕਰਦੇ। ਤੁਹਾਨੂੰ ਕੁੱਝ ਯੋਗ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਸਿਰਫ 10 ਮਿੰਟ ਕਰਨ ਨਾਲ ਤੁਸੀ ਆਪਣੀਆਂ ਅੱਖਾਂ ਨੂੰ ਲੰਬੇ ਸਮੇਂ ਲਈ  ਸਿਹਤਮੰਦ ਰੱਖ ਸਕਦੇ ਹੋ।

ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਖੋਲ ਕੇ ਅਰਾਮਦਾਇਕ ਸਥਿਤੀ ਵਿੱਚ ਬੈਠ ਜਾਓ। ਆਪਣੀਆਂ ਅੱਖਾਂ ਦੀਆਂ ਪਲਕਾਂ ਨੂੰ 10-15 ਗੁਣਾਂ ਤੇਜ਼ ਕਰੋ। ਸਿਰਫ ਕੁਝ ਮਿੰਟਾਂ ਲਈ ਆਪਣੀਆਂ ਅੱਖਾਂ ਬੰਦ ਕਰੋ ਤੇ ਆਪਣੇ ਸਾਹ ਉੱਪਰ ਧਿਆਨ ਕੇਂਦਰਤ ਕਰੋ। ਇਸ ਕਸਰਤ ਨੂੰ 5 ਤੋਂ 10 ਵਾਰ ਕਰੋ। 10-15 ਮਿੰਟ  ਇਸ ਕਸਰਤ ਨੂੰ ਕਰਨ ਨਾਲ ਤੁਹਾਡੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੀਆਂ ਹਨ। ਤੁਹਾਡੀਆਂ ਅੱਖਾਂ ਦੀ ਰੋਸ਼ਨੀ ਲੰਮੇ ਸਮੇਂ ਤੱਕ ਵਧੀਆ ਰਹੇਗੀ। ਇਸ ਕਸਰਤ ਨੂੰ ਤੁਸੀਂ ਸਫਰ ਕਰਦੇ ਸਮੇਂ ਵੀ ਕਰ ਸਕਦੇ ਹੋ। ਆਪਣੀ ਵਿਅਸਤ ਜਿੰਦਗੀ ‘ਚੋ ਕੁੱਝ ਸਮਾਂ ਕੱਢ ਕੇ ਤੁਸੀ ਅੱਖਾਂ ਝਪਕੋਨ ਵਾਲੀ ਕਸਰਤ ਕਰ ਸਕਦੇ ਹੋ।

ਆਪਣੀ ਇੱਕ ਬਾਂਹ ਨੂੰ ਸਾਹਮਣੇ ਵੱਲ ਫੈਲਾਓ। ਢਿੱਲੀ ਮੁੱਠੀ ਬਣਾਓ ਜਿਸ ‘ਚ ਅੰਗੂਠਾ ਉੱਪਰ ਵੱਲ ਹੋਵੇ। ਆਪਣੇ ਅੰਗੂਠੇ ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰੋ। ਅੰਗੂਠੇ ਨੂੰ ਨੱਕ ਤੋਂ ਉਸ ਬਿੰਦੂ ਤੱਕ ਉਦੋਂ ਤੱਕ ਘੁਮਾਓ ਜਦੋਂ ਤੱਕ ਤੁਹਾਡਾ ਫੋਕਸ ਨਹੀਂ ਗਾਇਬ ਹੋ ਜਾਂਦਾ। ਆਪਣੀਆਂ ਬਾਹਵਾਂ ਨੂੰ ਪਹਿਲਾ ਵਾਲੀ ਸਥਿਤੀ ਤੇ ਲਿਆਓ। ਇਸ ਕਸਰਤ ਨੂੰ 10 ਤੋਂ 12 ਵਾਰ ਕਰੋ । ਆਪਣੇ ਹੱਥਾਂ ਦੀਆਂ ਹਥੇਲੀਆਂ ਨੂੰ ਆਪਸ ‘ਚ  ਓਦੋਂ ਤੱਕ ਮਲੋ ਜਦੋਂ ਤੱਕ ਉਹ ਗਰਮ ਨਾ ਹੋ ਜਾਣ।

ਹਥੇਲੀਆਂ ਨੂੰ ਅੱਖਾਂ ਤੇ ਓਦੋਂ ਤੱਕ ਰੱਖੋ ਜਦ ਤੱਕ ਅੱਖਾਂ ਗਰਮੀ ਮਹਿਸੂਸ ਨਾ ਕਰਨ। ਜਦੋਂ ਹੱਥਾਂ ਦੀ ਗਰਮੀ ਖਤਮ ਹੋ ਜਾਵੇ ਤਾਂ ਅੱਖਾਂ ਤੋਂ ਹੱਥ ਹਟਾ ਲਓ । ਇਸ ਕਸਰਤ ਨੂੰ 3-4 ਵਾਰ ਕਰ। ਇਸ ਤਰ੍ਹਾਂ ਕਰਨ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਅਰਾਮ ਮਿਲਦਾ ਹੈ। ਸਾਰਾ ਦਿਨ ਕੰਮ ਕਰਨ ਤੋਂ ਬਾਅਦ ਅੱਖਾਂ ਨੂੰ ਚੁਸਤ ਤੇ ਤੰਦਰੁਸਤ ਰੱਖਣ ਦਾ ਸੌਖਾ ਢੰਗ ਹੈ। ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਖਿੱਚਣ ‘ਤੇ ਮਜ਼ਬੂਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਹੌਲੀ ਹੌਲੀ ਆਪਣੀਆਂ ਅੱਖਾਂ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਲੈ ਜਾਓ।  ਫਿਰ ਗੋਲ਼ੀਆਂ ‘ਚ ਆਪਣੀਆਂ ਅੱਖਾਂ ਨੂੰ ਹਿਲਾਉਣਾ ਸ਼ੁਰੂ ਕਰੋ।  ਇਹ ਗੱਲ ਯਾਦ ਰੱਖੋ ਕਿ ਇਸ ਕਿਰਿਆ ਦੌਰਾਨ ਗਰਦਨ ਨਾ ਘੁੰਮੇ। ਇਸ ਤਰ੍ਹਾਂ, 20 ਵਾਰ ਅੱਖਾਂ ਨੂੰ ਘੁਮਾਓ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com