Home / ਸਿਹਤ / ਗੁੜ ਤੇ ਜ਼ੀਰੇ ਦਾ ਪਾਣੀ ਪੀਓ ਫਿੱਟ ਅਤੇ ਤੰਦਰੁਸਤ ਰਹਿਣ ਲਈ

ਗੁੜ ਤੇ ਜ਼ੀਰੇ ਦਾ ਪਾਣੀ ਪੀਓ ਫਿੱਟ ਅਤੇ ਤੰਦਰੁਸਤ ਰਹਿਣ ਲਈ

ਇਸ ਦੁਨੀਆ ਵਿੱਚ ਹਰ ਕੋਈ ਫਿੱਟ ਤੇ ਸਿਹਤਮੰਦ ਰਹਿਣ ਲਈ ਕੁੱਝ ਨਾ ਕੁੱਝ ਕਰਦਾ ਹੈ। ਅੱਜ ਅਸੀਂ ਤੁਹਾਨੂੰ ਗੁੜ ਤੇ ਜ਼ੀਰੇ ਬਾਰੇ ਦੱਸਣ ਜਾ ਰਹੇ ਹਾਂ। ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਗੁੜ ਤੇ ਜ਼ੀਰੇ ਦੇ ਨਾਲ ਸਾਡੇ ਖੂਨ ਦਾ ਸਰਕੂਲੇਸ਼ਨ ਸਹੀ ਤਰੀਕੇ ਨਾਲ ਚੱਲਦਾ ਹੈ। ਗੁੜ ਤੇ ਜ਼ੀਰੇ ਦੇ ਪਾਣੀ ਦਾ ਸੇਵਨ ਰੋਜਾਨਾ ਸਵੇਰੇ ਖਾਲੀ ਪੇਟ ਕਰਨ ਨਾਲ ਬਹੁਤ ਫਾਇਦੇ ਹੁੰਦੇ ਹਨ।

ਗੁੜ ਤੇ ਜ਼ੀਰੇ ਦਾ ਪਾਣੀ ਬਨਾਉਣ  ਦੀ ਵਿਧੀ  :ਇੱਕ  ਗਿਲਾਸ ਪਾਣੀ ਨੂੰ ਉਬਾਲੋ। ਫਿਰ ਇਸ ‘ਚ  ਇੱਕ ਚਮਚ ਜ਼ੀਰਾ ਤੇ ਇੱਕ ਚਮਚ ਗੁੜ ਮਿਲਾ ਕੇ ਉਬਾਲੋ। ਜਦੋਂ ਇਹ ਥੋੜਾ ਠੰਡਾ ਹੋ ਜਾਵੇ ਤਾਂ ਇਸ ਨੂੰ ਸਵੇਰੇ ਖਾਲੀ ਪੇਟ ਪੀਉ।

ਜ਼ੀਰੇ ਦੇ ਪਾਣੀ ਨਾਲ ਗੈਸ ਤੇ ਬਦਹਜ਼ਮੀ ਦੀ ਸਮੱਸਿਆ ਦੂਰ ਹੁੰਦੀ ਹੈ। ਰੋਜ਼ਾਨਾ ਸਵੇਰੇ ਇਸ ਦਾ ਇਕ ਗਿਲਾਸ ਪੀਣ ਨਾਲ ਕਬਜ ਤੇ ਹੋਰ ਪੇਟ ਨਾਲ ਸਬੰਧਤ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਇਸ ਨਾਲ ਸਰੀਰ ਦਾ ਤਾਪਮਾਨ ਠੀਕ ਰਹਿੰਦਾ ਹੈ। ਬੁਖਾਰ ਤੇ ਸਿਰ ਦਰਦ ਤੋਂ ਅਰਾਮ ਮਿਲਦਾ ਹੈ। ਅੱਜ ਕੱਲ ਦੇ ਲੋਕ ਮੋਟਾਪੇ ਤੋਂ ਬਹੁਤ ਪਰੇਸ਼ਾਨ ਹਨ। ਮੋਟਾਪਾ ਘਟਾਉਣ ਲਈ ਲੋਕ ਬਹੁਤ ਕੁਝ ਕਰਦੇ ਹਨ। ਜੇਕਰ ਤੁਸੀ ਸਾਰੇ ਤਰੀਕੇ ਇਸਤੇਮਾਲ ਕਰ ਕੇ ਥੱਕ ਚੁੱਕੇ ਹੋ ਤਾਂ ਇਕ ਵਾਰ ਜ਼ੀਰੇ ਤੇ ਗੁੜ ਵਾਲਾ ਤਰੀਕਾ ਇਸਤੇਮਾਲ ਕਰਕੇ ਜਰੂਰ ਦੇਖੋ।

ਇਸ ਨਾਲ ਪੇਟ ਦੀ ਵਧਦੀ ਚਰਬੀ ਘੱਟ ਹੁੰਦੀ ਹੈ।ਸਰੀਰ ਦੇ ਖੂਨ ‘ਚ ਕੁੱਝ ਜ਼ਹਿਰੀਲੇ ਪਦਾਰਥ ਸ਼ਾਮਿਲ ਹੋ ਜਾਂਦੇ ਹਨ। ਜਿਨ੍ਹਾਂ ਨੂੰ ਬਾਹਰ ਕੱਢਣਾ ਬਹੁਤ ਜਰੂਰੀ ਹੁੰਦਾ ਹੈ। ਗੁੜ ਤੇ ਜ਼ੀਰੇ ਵਾਲੇ ਪਾਣੀ ਦਾ ਇਸਤੇਮਾਲ ਕਰਨ ਨਾਲ ਖੂਨ ਸਾਫ਼ ਰਹਿੰਦਾ ਹੈ।

ਵੱਧਦੀ ਉਮਰ ਜਾਂ ਸਰਦੀਆਂ ਦੇ ਮੌਸਮ ‘ਚ ਅਕਸਰ ਲੋਕਾਂ ਨੂੰ ਜੋੜਾ ਦੇ ਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਚਨ ਲਈ ਬਹੁਤ ਸਾਰੀਆਂ ਦਵਾਈਆਂ ਦਾ ਇਸਤੇਮਾਲ ਕਰਦੇ ਹਨ। ਇਹ ਘਰੇਲੂ ਨੁਸਖ਼ੇ ਦਾ ਸੇਵਨ ਕਰਨ ਨਾਲ ਪਿੱਠ ਦਰਦ, ਕਮਰ ਦਰਦ ਤੇ ਹੋਰ ਕਈ ਜੋੜਾ ਦੇ ਦਰਦ ਠੀਕ ਹੁੰਦੇ ਹਨ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com