Home / ਜਰਨਲ ਨੋਲਜ / ਅਨੋਖਾ ਸੁਮੰਦਰ, ਜਿਸ ‘ਚ ਨਹੀਂ ਡੁੱਬਦਾ ਕੋਈ ਇਨਸਾਨ..!

ਅਨੋਖਾ ਸੁਮੰਦਰ, ਜਿਸ ‘ਚ ਨਹੀਂ ਡੁੱਬਦਾ ਕੋਈ ਇਨਸਾਨ..!

ਦੁਨੀਆਭਰ ਵਿਚ ਅਜਿਹੇ ਬਹੁਤ ਸਾਰੇ ਅਨੋਖੀਆਂ ਚੀਜ਼ਾਂ ਹਨ ਜੋ ਆਪਣੀ ਵੱਖਰੀ ਖਾਸੀਅਤ ਕਾਰਨ ਦੁਨੀਆਭਰ ‘ਚ ਮਸ਼ਹੂਰ ਹਨ। ਉਨ੍ਹਾਂ ‘ਚੋਂ ਇੱਕ ਹੈ ਇਜਰਾਇਲ ‘ਚ ਮੌਜੂਦ ਮਰਿਤ ਸਾਗਰ ਜਾਂ ਡੈੱਡ ਸੀ। ਡੈੱਡ ਸਾਗਰ ਦੁਨੀਆ ਦਾ ਸਭ ਤੋਂ ਛੋਟਾ ਅਤੇ ਘੱਟ ਥਾਂ ‘ਤੇ ਫੈਲਿਆ ਸਮੁੰਦਰ ਹੈ। ਇਹ ਸਮੁੰਦਰ 48 ਮੀਲ ਲੰਬਾ, 15 ਮੀਲ ਚੌੜਾ ਅਤੇ ਧਰਤੀ ਦੀ ਸਤ੍ਹਾ ਤੋਂ ਲੱਗਭੱਗ 1,375 ਫੁੱਟ ਡੂੰਘਾ ਹੈ। ਮ੍ਰਿਤ ਸਾਗਰ ਸਮੁੰਦਰ ਤਲ ਤੋਂ ਕਰੀਬ 1388 ਫੁੱਟ ਹੇਠਾਂ ਧਰਤੀ ਦੇ ਸਭ ਤੋਂ ਹੇਠਲੀ ਬਿੰਦੀ ‘ਤੇ ਹੈ।

ਉਂਝ ਤਾਂ ਹਰ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ ਪਰ ਇਸ ਦਾ ਪਾਣੀ ਦੂੱਜੇ ਸਮੁਦਰਾਂ ਦੀ ਤੁਲਨਾ ਵਿਚ 33 ਫ਼ੀਸਦੀ ਜ਼ਿਆਦਾ ਖਾਰਾ ਹੈ। ਇਹੀ ਕਾਰਨ ਹੈ ਕਿ ਇਸ ਦਾ ਨਾਮ ਮ੍ਰਿਤ ਸਾਗਰ ਪਿਆ। ਦਰਅਸਲ ਇਸ ਦਾ ਪਾਣੀ ਇੰਨਾ ਜ਼ਿਆਦਾ ਖਾਰਾ ਹੈ ਕਿ ਇਸ ਵਿਚ ਨਾ ਕੋਈ ਜੀਵ ਜ਼ਿੰਦਾ ਨਹੀਂ ਰਹਿ ਸਕਦਾ ਪਰ ਇਸ ਵਿਚ ਨਹਾਉਣ ਨਾਲ ਕਈ ਬੀਮਾਰੀਆਂ ਵੀ ਖਤਮ ਹੋ ਜਾਂਦੀਆਂ ਹਨ।

ਇਸ ਸਮੁੰਦਰ ‘ਚ ਨਾ ਡੁੱਬਣ ਕਾਰਨ ਇਹ ਲੋਕਾਂ ਦੇ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ। ਇਸ ਵਿਚ ਲੋਕ ਗੋਤੇ ਲਗਾ ਕੇ ਖੂਬ ਮਜ਼ੇ ਲੈਂਦੇ ਹਨ। ਇਸ ਸਮੁੰਦਰ ਵਿਚ ਨਮਕ ਦੇ ਟੇਲਿਆਂ ਨੂੰ ਸਾਫ਼ ਤੌਰ ‘ਤੇ ਦੇਖਿਆ ਜਾ ਸਕਦਾ ਹੈ। ਜਿਸ ਦਾ ਲੋਕ ਖੂਬ ਆਨੰਦ ਲੈਂਦੇ ਹਨ। ਇੱਥੇ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਤੁਸੀਂ ਪਾਣੀ ਵਿਚ ਬੈਠ ਕੇ ਕੋਈ ਵੀ ਕੰਮ ਜਾਂ ਫਿਰ ਖਾ ਵੀ ਸਕਦੇ ਹੋ। ਪਾਣੀ ਵਿਚ ਤੈਰਦੇ ਹੋਏ ਅਖਬਾਰ, ਮੈਗਜ਼ੀਨ ਵੀ ਪੜ੍ਹ ਸਕਦੇ ਹੋ।

ਇਸ ਵਿਚ ਪਾਣੀ ਦਾ ਵਹਾਅ ਹੇਠਾਂ ਤੋਂ ਉਪਰ ਵੱਲ ਹੈ। ਇਸ ਕਾਰਨ ਤੁਸੀਂ ਇਸ ਸਮੁੰਦਰ ਵਿਚ ਡੁੱਬ ਨਹੀਂ ਸਕਦੇ। ਇਸ ਪਾਣੀ ਵਿਚ ਤੈਰਾਕੀ ਕਰਨ ਦੇ ਨਾਲ-ਨਾਲ ਲੋਕ ਇੱਥੋਂ ਦੇ ਖੂਬਸੂਰਤ ਨਜ਼ਾਰਿਆਂ ਦਾ ਮਜ਼ਾ ਲੈਣ ਵੀ ਆਉਂਦੇ ਹਨ।

1960 ਦੇ ਦਹਾਕੇ ਤੋਂ ਬਾਅਦ ਇਸ ਜਲਾਸ਼ਯੋ ਦੇ ਪਾਣੀ ਦਾ ਰਸਤਾ ਬਦਲ ਦਿੱਤਾ ਗਿਆ ਸੀ ਅਤੇ ਨਦੀ ‘ਚ ਵੀ ਪਾਈਪਲਾਈਨ ਪਾ ਦਿੱਤਾ ਗਈ। ਇਸ ਦੇ ਰਾਹੀ ਪਾਣੀ ਇਜਰਾਇਲ ਪੁੱਜਣ ਲੱਗਾ। ਇਸ ਤਰ੍ਹਾਂ ਡੈੱਡ ਸੀ ਲਈ ਪਾਣੀ ਦਾ ਸੋਰਸ ਲਗਭੱਗ ਖਤਮ ਹੋ ਚੁੱਕਾ ਹੈ। ਇਸ ਦਾ ਪਾਣੀ ਖਤਮ ਹੋਣ ਦਾ ਇਕ ਵੱਡਾ ਕਾਰਨ ਮਿਨਰਲ ਇੰਡਸਟ੍ਰੀ ਵੀ ਹੈ, ਜੋ ਇਸ ਖੇਤਰ ‘ਚ ਜ਼ਿਆਦਾ ਸਰਗਰਮ ਹੈ। ਜੇਕਰ ਇਸ ਨੂੰ ਹੁਣ ਵੀ ਸੁਰੱਖਿਅਤ ਨਾ ਕੀਤਾ ਗਿਆ ਤਾਂ ਇਕ ਦਿਨ ਪੂਰਾ ਸਾਗਰ ਗਾਇਬ ਹੋ ਜਾਵੇਗਾ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਇਨ੍ਹਾਂ ਰਾਸ਼ੀਆਂ ਵਾਲੇ ਲੜਕੇ ਹੁੰਦੇ ਹਨ ਬੇਵਫਾ

ਜ਼ਿਆਦਾਤਰ ਲੋਕ ਬਿਨਾ ਸੋਚੇ-ਸਮਝੇ ਕਿਸੇ ਨਾ ਕਿਸੇ ਦੀ ਪਰਸਨੈਲਿਟੀ ਦੇਖ ਕੇ ਉਸ ਨੂੰ ਦਿਲ ਦੇ …

WP Facebook Auto Publish Powered By : XYZScripts.com