Home / ਜਰਨਲ ਨੋਲਜ / ਟਾਇਲਟ ਸੀਟ ਤੋਂ ਵੀ ਜ਼ਿਆਦਾ ਗੰਦੀ ਹੁੰਦੀ ਹੈ ਸਮਾਰਟਫੋਨ ਦੀ ਸਕਰੀਨ: ਸੋਧ

ਟਾਇਲਟ ਸੀਟ ਤੋਂ ਵੀ ਜ਼ਿਆਦਾ ਗੰਦੀ ਹੁੰਦੀ ਹੈ ਸਮਾਰਟਫੋਨ ਦੀ ਸਕਰੀਨ: ਸੋਧ

ਇਕ ਤਾਜ਼ਾ ਸੋਧ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਤੁਹਾਡੇ ਸਮਾਰਟਫੋਨ ਦੀ ਸਕਰੀਨ ਇਕ ਟਾਇਲਟ ਸੀਟ ਤੋਂ 3 ਗੁਣਾ ਜ਼ਿਆਦਾ ਕੀਟਾਣੂ ਹੁੰਦੇ ਹਨ। ਸੋਧ ‘ਚ ਇਹ ਵੀ ਕਿਹਾ ਗਿਆ ਹੈ ਕਿ 35 ਫੀਸਦੀ ਲੋਕ ਅਜਿਹੇ ਹਨ ਜੋ ਆਪਣੇ ਸਮਾਰਟਫੋਨ ਦੀ ਸਕਰੀਨ ਕਦੇ ਸਾਫ ਨਹੀਂ ਕਰਦੇ ਹਨ। ਇਸ ਰਿਸਰਚ ਦਾ ਖੁਲਾਸਾ ਇੰਸ਼ੋਰੈਂਸ 2 ਨੇ ਕੀਤਾ ਹੈ। ਦੱਸਣਯੋਗ ਹੈ ਕਿ 20 ‘ਚੋਂ ਇਕ ਸਮਾਰਟਫੋਨ ਯੂਜ਼ਰਸ ਅਜਿਹਾ ਹੁੰਦਾ ਹੈ ਜੋ ਆਪਣੇ ਸਮਾਰਟਫੋਨ ਦੀ ਸਕਰੀਨ 6 ਮਹੀਨੇ ‘ਚ ਇਕ ਵਾਰ ਸਾਫ ਕਰਦਾ ਹੈ। ਰਿਸਰਚ ਦੌਰਾਨ ਸਮਾਰਟਫੋਨ ‘ਤੇ ਕੀਟਾਣੂ ਨੂੰ ਲੈ ਕੇ ਟੈਸਟ ਕੀਤਾ ਜਿਸ ‘ਚ ਆਈਫੋਨ 6, ਸੈਮਸੰਗ ਗਲੈਕਸੀ ਨੋਟ8 ਅਤੇ ਗੂਗਲ ਪਿਕਸਲ ਮੌਜੂਦ ਸਨ। ਰਿਸਰਚ ਖਤਮ ਹੋਣ ਤੋਂ ਬਾਅਦ ਇਸ ਗੱਲ ਦਾ ਪਤਾ ਚੱਲਿਆ ਹੈ ਕਿ ਛੋਟੇ ਤੋਂ ਛੋਟੇ ਕੀਟਾਣੂ ਹਰ ਸਮਾਰਟਫੋਨ ਦੀ ਸਕਰੀਨ ‘ਤੇ ਸਨ।

ਟਾਣੂ ਨੂੰ ਲੈ ਕੇ ਕਿਹਾ ਗਿਆ ਹੈ ਕਿ ਸਕੀਰਨ ‘ਤੇ ਮੌਜੂਦ ਇੰਨਾਂ ਕੀਟਾਣੂਆਂ ਨਾਲ ਸਕੀਰਨ ਦੀ ਪ੍ਰੇਸ਼ਾਨੀ ਅਤੇ ਦੂਜੀ ਹੈਲਥ ਨਾਲ ਜੁੜੀਆਂ ਦਿੱਕਤਾਂ ਸਾਹਮਣੇ ਆ ਸਕਦੀਆਂ ਹਨ। ਤਿੰਨਾਂ ਸਮਾਰਟਫੋਨਸ ‘ਤੇ ਕੁੱਲ 254.9 ਯੂਨਿਟ ਪਾਏ ਗਏ ਤਾਂ ਉੱਥੇ ਇਕ ਸਕੀਰਨ ‘ਤੇ 84.9। ਇਸ ਨਾਲ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਤੁਹਾਡੀ ਟਾਇਲਟ ਸੀਟ ‘ਤੇ 24 ਯੂਨਿਟ ਕੀਟਾਣੂ ਹੁੰਦੇ ਹਨ ਤਾਂ ਉੱਥੇ ਆਫਿਸ ਦੇ ਕੀਬੋਰਡ ‘ਤੇ ਸਿਰਫ 5।

ਉੱਥੇ ਸਮਾਰਟਫੋਨ ਦੇ ਪਿਛੇ ਸਿਰਫ 30 ਜਦਕਿ ਲਾਕ ਬਟਨ ‘ਤੇ 23.8 ਅਤੇ ਹੋਮ ਬਟਨ ‘ਤੇ ਐਵਰੇਜ 10.6। ਇੰਸ਼ੋਰੈਂਸ 2ਗੋ ਦੇ ਮਾਰਕੀਟਿੰਗ ਮੈਨੇਜਰ ਗੈਰੀ ਬੀਸਟਨ ਨੇ ਕਿਹਾ ਕਿ ਅਸੀਂ ਆਪਣੇ ਸਮਾਰਟਫੋਨ ਨੂੰ ਹਮੇਸ਼ਾ ਆਪਣੇ ਕੋਲ ਰੱਖਦੇ ਹਾਂ ਅਤੇ ਹਰ ਜਗ੍ਹਾ ਲੈ ਕੇ ਜਾਂਦੇ ਹਾਂ। ਜਿਸ ਨਾਲ ਕੀਟਾਣੂਆਂ ਦੀ ਤਦਾਦ ਵਧਦੀ ਰਹਿੰਦੀ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਮਨੁੱਖੀ ਚਿਹਰੇ ਦੇ ਭਾਵਾਂ ਨੂੰ ਪਛਾਣ ਸਕਦੇ ਹਨ ਘੋੜੇ : ਰਿਸਰਚ

ਇੱਕ ਤਾਜ਼ਾ ਰਿਸਰਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਘੋੜੇ ਇਨਸਾਨਾਂ ਦੇ ਭਾਵਨਾਤਮਕ ਪ੍ਰਗਟਾਵੇ …

WP Facebook Auto Publish Powered By : XYZScripts.com