Home / ਬੁਸਿਨੇੱਸ / ਕਾਨਪੁਰ ਦੇ ATM ਵਿੱਚੋਂ ਨਿਕਲੇ 2000 ਦੇ ਨਕਲੀ ਨੋਟ

ਕਾਨਪੁਰ ਦੇ ATM ਵਿੱਚੋਂ ਨਿਕਲੇ 2000 ਦੇ ਨਕਲੀ ਨੋਟ

ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇੱਕ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ) ਦੇ ਏ.ਟੀ.ਐੱਮ ‘ਚੋ 2000 ਰੁਪਏ ਦੇ ਨਕਲੀ ਅਤੇ ਫਟੇ ਹੋਏ ਨੋਟ ਨਿਕਲਨ ਦੀ ਖ਼ਬਰ ਹੈ। ਸਨਿਚਰਵਾਰ ਨੂੰ ਇੱਕ ਸਥਾਨਕ ਪ੍ਰਸ਼ਾਂਤ ਮੌਰਯਾ ਨੂੰ ਏ.ਟੀ.ਐੱਮ ‘ਚੋ 2000 ਰੁਪਏ ਦੇ ਨਕਲੀ ਅਤੇ ਇਸੇ ਰਕਮ ਦੇ 6 ਨੋਟ ਫਟੇ ਹੋਏ ਮਿਲੇ। ਮੌਰਯਾ ਨੇ ਦੱਸਿਆ, “ਮੈਂ ਬਹੁਤ ਹੀ ਜ਼ਰੂਰੀ ਭੁਗਤਾਨ ਕਰਨਾ ਸੀ ਪਰ ਨਕਲੀ ਅਤੇ ਫਟੇ ਹੋਏ ਨੋਟਾਂ ਕਾਰਨ ਨਹੀਂ ਕਰ ਸਕਿਆ। ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਕੇਸ ਰਜਿਸਟਰ ਕਰ ਲਿਆ ਹੈ ਅਤੇ ਏ.ਟੀ.ਐੱਮ ਨੂੰ ਸੀਲ ਕਰ ਦਿੱਤਾ ਗਿਆ ਹੈ।

ਪਿਛਲੇ ਹਫ਼ਤੇ ਵੀ ਉੱਤਰ ਪ੍ਰਦੇਸ਼ ਦੇ ਯੂਨੀਅਨ ਬੈਂਕ ਦੇ ਏ.ਟੀ.ਐੱਮ ਦਾ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚੋ ਪੰਜ-ਪੰਜ ਸੋ ਦੇ ਨਕਲੀ ਨੋਟ ਨਿਕਲੇ ਸਨ। ਯੂਨੀਅਨ ਬੈਂਕ ਦਾ ਇਹ ਏ.ਟੀ.ਐੱਮ ਉੱਤਰ ਪ੍ਰਦੇਸ਼ ਦੇ ਸ਼ੁਬਾਸ਼ ਨਗਰ ਵਿਚ ਸਥਿਤ ਹੈ। 500 ਦੇ ਇਨ੍ਹਾਂ ਨੋਟਾਂ ਉੱਤੇ ‘Children Banks of India’, ‘Bhartiya Manoranjan Bank’ ਐਂਡ ‘Churan Lable’ ਪ੍ਰਿੰਟ ਸੀ।

ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟ (ਐਫ.ਆਈ.ਯੂ.) ਜੋ ਕਿ ਕੇਂਦਰੀ ਵਿੱਤ ਮੰਤਰਾਲਾ ਦੇ ਇਕ ਹਿੱਸੇ ਦੇ ਤੌਰ ‘ਤੇ ਮਨੀ ਲਾਂਡਰਿੰਗ ਅਤੇ ਦਹਿਸ਼ਤਗਰਦੀ ਵਿੱਤੀ ਸਬੰਧੀ ਸੰਵੇਦਨਸ਼ੀਲ ਵਿੱਤੀ ਲੈਣ-ਦੇਣਾਂ ਦਾ ਵਿਸ਼ਲੇਸ਼ਣ ਕਰਦੀ ਹੈ, ਨੇ ਦੱਸਿਆ ਕਿ ਬੈਂਕਿੰਗ ਅਤੇ ਹੋਰ ਆਰਥਿਕ ਚੈਨਲਾਂ ਵਿਚ ਜਾਅਲੀ ਕਰੰਸੀ ਟ੍ਰਾਂਜੈਕਸ਼ਨਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਦੌਰਾਨ 3.22 ਲੱਖ ਤੋਂ ਵੱਧ ਹੈ।

ਪਿਛਲੇ ਸਾਲ ਪੀਥਮਪੁਰ ਵਿੱਚ ਕ੍ਰਈਮ ਬ੍ਰਾਂਚ ਨੇ ਨਕਲੀ ਨੋਟ ਛਾਪਣ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਮਾਸਟਰ ਮਾਈਂਡ ਸਹਿਤ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਟੀਮ ਨੇ ਇਨ੍ਹਾਂ ਕੋਲੋਂ ਦੋ ਲੱਖ 60 ਹਜ਼ਾਰ ਰੁਪਏ ਦੇ ਨਕਲੀ ਨੋਟ, ਲੈਪਟਾਪ, ਪ੍ਰਿੰਟਰ, ਪੇਪਰ ਅਤੇ ਕੈਮੀਕਲ ਜ਼ਬਤ ਕੀਤੇ ਸਨ। ਪੁੱਛਗਿਛ ਵਿੱਚ ਇਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਉਹਨਾਂ ਨੇ ਦਸ ਲੱਖ ਰੁਪਏ ਤੱਕ ਦੇ ਨਕਲੀ ਨੋਟ ਛਾਪ ਚੁੱਕੇ ਸਨ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਹੁਣ YouTube ਦੀ ਤਰ੍ਹਾਂ Facebook ਤੋਂ ਵੀ ਕਮਾ ਸਕਦੇ ਹੋ ਪੈਸੇ, ਪੜ੍ਹੋ ਪੂਰੀ ਖਬਰ

ਸੋਸ਼ਲ ਨੈੱਟਵਰਕਿੰਗ ਸਾਈਟ Facebook ਨੇ ਆਪਣੇ ਯੂਜ਼ਰਸ ਲਈ ‘ਫੇਸਬੁੱਕ ਵਾਚ’ ਨਾਂ ਦੇ ਇਕ ਨਵੇਂ ਫੀਚਰ …

WP Facebook Auto Publish Powered By : XYZScripts.com