Home / ਸਿਹਤ / ਖ਼ੂਨ ਦੀ ਜਾਂਚ ਤੋਂ ਪਤਾ ਲਗ ਜਾਵੇਗਾ ਸਰੀਰ ਦੇ ਕਿਸ ਹਿੱਸੇ ‘ਚ ਹੈ ਕੈਂਸਰ

ਖ਼ੂਨ ਦੀ ਜਾਂਚ ਤੋਂ ਪਤਾ ਲਗ ਜਾਵੇਗਾ ਸਰੀਰ ਦੇ ਕਿਸ ਹਿੱਸੇ ‘ਚ ਹੈ ਕੈਂਸਰ

ਖ਼ੂਨ ਦੀ ਜਾਂਚ ਤੋਂ ਪਤਾ ਲਗ ਜਾਵੇਗਾ ਸਰੀਰ ਦੇ ਕਿਸ ਹਿੱਸੇ ‘ਚ ਹੈ ਕੈਂਸਰ

 

ਨਿਊਯਾਰਕ  : ਕੈਂਸਰ ਦੀ ਸਟੀਕ ਜਾਂਚ ਦੀ ਦਿਸ਼ਾ ‘ਚ ਵੱਡੀ ਸਫ਼ਲਤਾ ਮਿਲੀ ਹੈ। ਵਿਗਿਆਨਕਾਂ ਨੇ ਖ਼ੂਨ ਦੀ ਜਾਂਚ ਤੋਂ ਇਹ ਪਤਾ ਲਗਾਉਣ ਦਾ ਤਰੀਕਾ ਖੋਜ ਲਿਆ ਹੈ ਕਿ ਸਰੀਰ ਦੇ ਕਿਸ ਹਿੱਸੇ ‘ਚ ਕੈਂਸਰ ਵਿਕਸਿਤ ਹੋ ਰਿਹਾ ਹੈ। ਆਮ ਤੌਰ ‘ਤੇ ਕੈਂਸਰ ਦਾ ਸਟੀਕ ਪਤਾ ਲਗਾਉਣ ਲਈ ਬਾਓਪਸੀ ਕੀਤੀ ਜਾਂਦੀ ਹੈ ਜੋ ਦਰਦ ਭਰੀ ਅਤੇ ਜਟਿਲ ਪ੍ਰਕਿਰਿਆ ਹੈ।

ਇਸ ਦੇ ਇਲਾਵਾ ਖ਼ੂਨ ‘ਚ ਮੌਜੂਦ ਕੈਂਸਰ ਕੋਸ਼ਿਕਾਵਾਂ ਦੇ ਡੀਐੱਨਏ ਨਾਲ ਵੀ ਕੈਂਸਰ ਦੀ ਜਾਂਚ ਹੁੰਦੀ ਹੈ ਪਰ ਇਸ ਨਾਲ ਇਹ ਪਤਾ ਨਹੀਂ ਲੱਗਦਾ ਕਿ ਕੈਂਸਰ ਸਰੀਰ ਦੇ ਕਿਸ ਹਿੱਸੇ ‘ਚ ਹੈ। ਹੁਣ ਵਿਗਿਆਨਕਾਂ ਨੇ ਇਸ ਦਾ ਰਸਤਾ ਖੋਜ ਲਿਆ ਹੈ।

ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ-ਸਾਨ ਡਿਆਗੋ ਦੇ ਪ੍ਰੋਫੈਸਰ ਕੁਨ ਝਾਂਗ ਨੇ ਕਿਹਾ ਕਿ ਕੈਂਸਰ ਕੋਸ਼ਿਕਾਵਾਂ ਦੀ ਲਪੇਟ ‘ਚ ਆ ਕੇ ਕਈ ਸਾਮਾਨਾਂਤਰ ਕੋਸ਼ਿਕਾਵਾਂ ਮਰ ਜਾਂਦੀਆਂ ਹਨ ਅਤੇ ਇਨ੍ਹਾਂ ਦਾ ਡੀਐੱਨਏ ਅਵਸ਼ੇਸ਼ ਖ਼ੂਨ ‘ਚ ਮਿਲ ਜਾਂਦਾ ਹੈ। ਇਨ੍ਹਾਂ ਦੀ ਮਦਦ ਨਾਲ ਪ੍ਰਭਾਵਿਤ ਟਿਸ਼ੂ ਦਾ ਪਤਾ ਲੱਗ ਸਕਦਾ ਹੈ ਅਤੇ ਇਹ ਜਾਣਿਆ ਜਾ ਸਕਦਾ ਹੈ ਕਿ ਕੈਂਸਰ ਸਰੀਰ ਦੇ ਕਿਸ ਹਿੱਸੇ ‘ਚ ਹੈ।

0

User Rating: Be the first one !

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com